ਲਾਂਚ ਤੋਂ ਪਹਿਲਾਂ OPPO A54 ਦੀ ਕੀਮਤ ਲੀਕ

Sunday, Apr 18, 2021 - 01:37 PM (IST)

ਲਾਂਚ ਤੋਂ ਪਹਿਲਾਂ OPPO A54 ਦੀ ਕੀਮਤ ਲੀਕ

ਗੈਜੇਟ ਡੈਸਕ– ਓਪੋ ਆਪਣੇ ਨਵੇਂ ਏ54 ਸਮਾਰਟਫੋਨ ਨੂੰ 19 ਅਪ੍ਰੈਲ ਨੂੰ ਲਾਂਚ ਕਰਨ ਵਾਲੀ ਹੈ ਪਰ ਉਸ ਤੋਂ ਪਹਿਲਾਂ ਇਸ ਸਮਾਰਟਫੋਨ ਦੀ ਕੀਮਤ ਲੀਕ ਹੋ ਗਈ ਹੈ। 91 ਮੋਬਾਇਲਸ ਨੇ ਆਪਣੀ ਰਿਪੋਰਟ ’ਚ ਦੱਸਿਆ ਹੈ ਕਿ ਓਪੋ ਏ54 ਦੇ ਸ਼ੁਰੂਆਤੀ ਮਾਡਲ ’ਚ 4 ਜੀ.ਬੀ. ਰੈਮ+64 ਜੀ.ਬੀ. ਦੀ ਸਟੋਰੇਜ ਮਿਲੇਗੀ ਅਤੇ ਇਸ ਦੀ ਕੀਮਤ 13,490 ਰੁਪਏ ਹੋ ਸਕਦੀ ਹੈ, ਉਥੇ ਹੀ ਇਸ ਦਾ ਦੂਜਾ ਮਾਡਲ 4 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਨਾਲ ਆਏਗਾ ਜਿਸ ਦੀ ਕੀਮਤ 14,490 ਰੁਪਏ ਹੋਵੇਗੀ। ਇਨ੍ਹਾਂ ਤੋਂ ਇਲਾਵਾ ਇਸ ਦੇ ਤੀਜੇ 6 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 15,990 ਰੁਪਏ ਹੋ ਸਕਦੀ ਹੈ। 

19 ਅਪ੍ਰੈਲ ਨੂੰ ਲਾਂਚ ਹੋਣ ਵਾਲੇ ਇਸ ਫੋਨ ਨੂੰ ਸਭ ਤੋਂ ਪਹਿਲਾਂ ਆਨਲਾਈਨ ਸ਼ਾਪਿੰਗ ਸਾਈਟ ਫਲਿਪਕਾਰਟ ’ਤੇ ਉਪਲੱਬਧ ਕੀਤਾ ਜਾਵੇਗਾ। ਓਪੋ ਦਾ ਇਹ ਫੋਨ ਰੈੱਡਮੀ ਨੋਟ 10 ਅਤੇ ਰੀਅਲਮੀ ਨਾਰਜ਼ੋ 20 ਪ੍ਰੋ ਵਰਗੇ ਸਮਾਰਟਫੋਨਾਂ ਨੂੰ ਜ਼ਬਰਦਸਤ ਟੱਕ ਦੇਣ ਵਾਲਾ ਹੈ। 

Oppo A54 ਦੇ ਲੀਕ ਫੀਚਰਜ਼
ਡਿਸਪਲੇਅ    - 6.51 ਇੰਚ ਦੀ ਐੱਲ.ਸੀ.ਡੀ.+(1,600x720 ਪਿਕਸਲ)
ਪ੍ਰੋਸੈਸਰ    - ਮੀਡੀਆਟੈੱਕ ਹੀਲੀਓ ਪੀ35
ਰੈੱਮ    - 4 ਜੀ.ਬੀ./6 ਜੀ.ਬੀ.
ਸਟੋਰੇਜ    - 64 ਜੀ.ਬੀ./128 ਜੀ.ਬੀ.
ਰੀਅਰ ਕੈਮਰਾ    - 13MP (ਪ੍ਰਾਈਮਰੀ ਸੈਂਸਰ)+ 2MP (ਮੈਕ੍ਰੋ ਸੈਂਸਰ)+2MP(ਡੈਪਥ ਸੈਂਸਰ)
ਫਰੰਟ ਕੈਮਰਾ    - 16MP
ਬੈਟਰੀ    - 5,000mAh (18 ਵਾਟ ਫਾਸਟ ਚਾਰਜਿੰਗ ਦੀ ਸੁਪੋਰਟ)
ਕੁਨੈਕਟੀਵਿਟੀ    - 4G VoLTE, Wi-Fi, GPS, ਬਲੂਟੂਥ ਅਤੇ USB ਟਾਈਪ-ਸੀ ਪੋਰਟ


author

Rakesh

Content Editor

Related News