OpenAI ਬਣਾ ਰਹੀ ਸਰਚ ਇੰਜਣ, ਗੂਗਲ ਨਾਲ ਹੋਵੇਗਾ ਮੁਕਾਬਲਾ

Thursday, Feb 15, 2024 - 04:01 PM (IST)

OpenAI ਬਣਾ ਰਹੀ ਸਰਚ ਇੰਜਣ, ਗੂਗਲ ਨਾਲ ਹੋਵੇਗਾ ਮੁਕਾਬਲਾ

ਗੈਜੇਟ ਡੈਸਕ- ਇਹ ਗੱਲ ਤੁਸੀਂ ਵੀ ਜਾਣਦੇ ਹੋ ਕਿ ਸਰਚ ਇੰਜਣ ਬਾਜ਼ਾਰ 'ਚ ਗੂਗਲ ਦਾ ਹੀ ਸਿੱਕਾ ਚੱਲ ਰਿਹਾ ਹੈ। ਗੂਗਲ ਤੋਂ ਜ਼ਿਆਦਾ ਕਿਸੇ ਵੀ ਸਰਚ ਇੰਜਣ ਦਾ ਇਸਤੇਮਾਲ ਨਹੀਂ ਹੁੰਦਾ ਪਰ ਹੁਣ ਇਸਦੀ ਟੱਕਰ 'ਚ ਸਭ ਤੋਂ ਲਿਕਪ੍ਰਸਿੱਧ ਏ.ਆਈ. ਚੈਟ ਟੂਲ ਬਣਾਉਣ ਵਾਲੀ ਕੰਪਨੀ ਨਾਲ ਹੋਣ ਵਾਲੀ ਹੈ। 

ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਓਪਨ ਏ.ਆਈ. ਦੀ। ਕੁਝ ਰਿਪੋਰਟਾਂ 'ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਓਪਨ ਏ.ਆਈ. ਇਕ ਸਰਚ ਇੰਜਣ 'ਤੇ ਕਰ ਰਹੀ ਹੈ ਜਿਸਦਾ ਮੁਕਾਬਲਾ ਗੂਗਲ ਅਤੇ ਮਾਈਕ੍ਰੋਸਾਫਟ Bing ਨਾਲ ਹੋਵੇਗਾ।

ਦਿ ਇਨਫਾਰਮੇਸ਼ਨ ਦੀ ਇਕ ਰਿਪੋਰਟ 'ਚ ਕਿਹਾ ਗਿਆ ਹੈ ਕਿ ਓਪਨ ਏ.ਆਈ. ਇਕ ਸਰਚ ਟੂਲ 'ਤੇ ਕੰਮ ਕਰ ਰਹੀ ਹੈ ਜਿਸ ਵਿਚ ਮਾਈਕ੍ਰੋਸਾਫਟ Bing ਸਰਚ ਦਾ ਵੀ ਸਪੋਰਟ ਮਿਲੇਗਾ, ਹਾਲਾਂਕਿ, ਓਪਨ ਏ.ਆਈ. ਨੇ ਇਸ 'ਤੇ ਅਜੇ ਤਕ ਕੋਈ ਅਧਿਕਾਰਤ ਬਿਆਨ ਨਹੀਂ ਦਿੱਤਾ। ਦੱਸ ਦੇਈਏ ਕਿ ਓਪਨ ਏ.ਆਈ. 'ਚ ਮਾਈਕ੍ਰੋਸਾਫਟ ਸਭ ਤੋਂ ਵੱਡਾ ਨਿਵੇਸ਼ਕ ਹੈ। 

ਕਿਹਾ ਜਾ ਰਿਹਾ ਹੈ ਕਿ ਨਵਾਂ ਟੂਲ ਚੈਟਜੀਪੀਟੀ ਦੇ ਨਾਲ ਵੀ ਮਿਲੇਗਾ, ਹਾਲਾਂਕਿ ਇਹ ਟੂਲ ਸਿਰਫ ਪ੍ਰੀਮੀਅਮ ਵਰਜ਼ਨ ਦੇ ਨਾਲ ਹੀ ਮਿਲੇਗਾ। ਆਪਣੇ ਸਰਚ ਇੰਜਣ ਲਈ ਓਪਨ ਏ.ਆਈ. ਮਾਈਕ੍ਰੋਸਾਫਟ ਬਿੰਜ ਦੀ ਮਦਦ ਲਵੇਗੀ।


author

Rakesh

Content Editor

Related News