ਦਿਨ-ਦਿਹਾੜੇ ਹੋ ਗਿਆ ਕਾਂਡ ; ਧੁੱਪ ਸੇਕ ਰਹੀ ਔਰਤ ਕੋਲੋਂ ਪਹਿਲਾਂ ਪੁੱਛਿਆ ਪਤਾ, ਫ਼ਿਰ...
Tuesday, Jan 21, 2025 - 04:28 AM (IST)
ਜਲੰਧਰ (ਮਹੇਸ਼)- ਲੁਟੇਰਿਆਂ ਦਾ ਆਤੰਕ ਇੰਨਾ ਵਧ ਗਿਆ ਹੈ ਕਿ ਉਹ ਹੁਣ ਦਿਨ-ਦਿਹਾੜੇ ਵੀ ਬੇਖ਼ੌਫ਼ ਹੋ ਕੇ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਅਜਿਹਾ ਹੀ ਮਾਮਲਾ ਜਲੰਧਰ ਸ਼ਹਿਰ ਤੋਂ ਆਇਆ ਹੈ, ਜਿੱਥੇ ਐਕਟਿਵਾ ਸਵਾਰ ਲੁਟੇਰੇ ਮਾਨ ਸਿੰਘ ਨਗਰ ’ਚ ਆਪਣੇ ਘਰ ਦੇ ਬਾਹਰ ਬੈਠ ਕੇ ਧੂਪ ਸੇਕ ਰਹੀ ਇਕ ਔਰਤ ਦੇ ਕੰਨ ’ਚੋਂ ਸੋਨੇ ਦੀ ਵਾਲੀ ਝਪਟ ਕੇ ਫਰਾਰ ਹੋ ਗਏ।
ਲੁੱਟ ਦੀ ਸ਼ਿਕਾਰ ਹੋਈ ਔਰਤ ਤ੍ਰਿਪਤਾ ਸ਼ਰਮਾ ਨੇ ਦੱਸਿਆ ਕਿ ਇਸ ਵਾਰਦਾਤ ਦੀ ਜਾਣਕਾਰੀ ਪੁਲਸ ਨੂੰ ਦੇ ਦਿੱਤੀ ਗਈ ਹੈ। ਔਰਤ ਅਨੁਸਾਰ ਐਕਟਿਵਾ ਸਵਾਰ 2 ਲੜਕਿਆਂ ਨੇ ਪਹਿਲਾਂ ਉਸ ਕੋਲ ਆ ਕੇ ਕਿਸੇ ਦੇ ਘਰ ਦਾ ਪਤਾ ਪੁੱਛਿਆ ਅਤੇ ਇਸ ਦੌਰਾਨ ਇਕ ਲੁਟੇਰੇ ਨੇ ਉਸ ਦੇ ਕੰਨਾਂ ਦੀਆਂ ਦੋਵੇਂ ਵਾਲੀਆਂ ਝਪਟਣ ਦੀ ਕੋਸ਼ਿਸ਼ ਕੀਤੀ ਪਰ ਉਹ ਸਿਰਫ ਇਕ ਵਾਲੀ ਹੀ ਝਪਟਣ ਵਿਚ ਕਾਮਯਾਬ ਰਿਹਾ।
ਇਹ ਵੀ ਪੜ੍ਹੋ- ਟਰੈਕਟਰ 'ਤੇ ਲੱਗੇ ਉੱਚੀ ਗਾਣਿਆਂ ਕਾਰਨ ਮਚ ਗਿਆ ਚੀਕ-ਚਿਹਾੜਾ, ਮਿੰਟਾਂ 'ਚ ਸਕੂਲ ਕਰਵਾਉਣਾ ਪੈ ਗਿਆ ਖ਼ਾਲੀ
ਗੁਆਂਢ ਵਿਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਵਿਚ ਵੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਲੁਟੇਰੇ ਕੈਦ ਹੋ ਗਏ ਹਨ। ਲੁਟੇਰਿਆਂ ਦੀ ਐਕਟਿਵਾ ਨੰਬਰ ਔਰਤ ਵੱਲੋਂ 2271 ਦੱਸਿਆ ਗਿਆ ਸੀ, ਜਦਕਿ ਪੁਲਸ ਵੱਲੋਂ ਇਸ ਨੰਬਰ ਨੂੰ ਲੈ ਕੇ ਜਾਂਚ ਕੀਤੀ ਗਈ ਤਾਂ ਇਹ ਨੰਬਰ ਸਪਲੈਂਡਰ ਮੋਟਰਸਾਈਕਲ ਦਾ ਨਿਕਲਿਆ, ਜਿਸ ਤੋਂ ਸਪਸ਼ਟ ਹੋ ਗਿਆ ਕਿ ਇਹ ਨੰਬਰ ਜਾਅਲੀ ਲਾਇਆ ਗਿਆ ਸੀ। ਥਾਣਾ ਰਾਮਾ ਮੰਡੀ ਦੀ ਪੁਲਸ ਤੋਂ ਇਸ ਸਬੰਧੀ ਪੁੱਛਿਆ ਗਿਆ ਤਾਂ ਪੁਲਸ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਅਜਿਹੀ ਕੋਈ ਸੂਚਨਾ ਨਹੀਂ ਮਿਲੀ ਹੈ।
ਇਹ ਵੀ ਪੜ੍ਹੋ- ASI ਕੁੜੀ ਦੇ ਵਿਆਹ 'ਚ ਆਇਆ ਜਵਾਕੜਾ ਜਿਹਾ ਕਰ ਗਿਆ ਵੱਡਾ ਕਾਂਡ, ਸੁਣ ਕਿਸੇ ਨੂੰ ਵੀ ਨਾ ਹੋਇਆ ਯਕੀਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e