''''11 ਦੇ ਬਣਾ ਦਿਆਂਗੇ 100...'''', ਇੰਝ ਭੋਲੇ-ਭਾਲੇ ਲੋਕਾਂ ਨੂੰ ਬਣਾਇਆ ਜਾ ਰਿਹਾ ਸ਼ਿਕਾਰ
Sunday, Feb 02, 2025 - 04:52 AM (IST)
ਲੁਧਿਆਣਾ (ਅਨਿਲ)– ਥਾਣਾ ਜੋਧੇਵਾਲ ਦੇ ਅਧੀਨ ਆਉਂਦੇ ਬਹਾਦਰ ਕੇ ਰੋਡ ਜਲੇਬੀ ਚੌਕ ਨੇੜੇ ਸ਼ਾਤਿਰ ਲੋਕਾਂ ਵਲੋਂ ਭੋਲੀ-ਭਾਲੀ ਜਨਤਾ ਨੂੰ ਗੁੰਮਰਾਹ ਕਰ ਕੇ ਉਨ੍ਹਾਂ ਨਾਲ ਸਾਜ਼ਿਸ਼ ਤਹਿਤ ਧੋਖਾਦੇਹੀ ਕਰਦਿਆਂ ਲਾਟਰੀ ਅਤੇ ਦੜੇ ਸੱਟੇ ਦੇ ਨਾਂ ’ਤੇ ਨਾਜਾਇਜ਼ ਵਸੂਲੀ ਕੀਤੀ ਜਾ ਰਹੀ ਹੈ।
ਉਕਤ ਇਲਾਕੇ ’ਚ ਨਾਜਾਇਜ਼ ਲਾਟਰੀ ਅਤੇ ਦੜੇ ਸੱਟੇ ਦਾ ਕੰਮ ਕਰਨ ਵਾਲੇ ਲੋਕਾਂ ਵਲੋਂ ਸ਼ਰੇਆਮ ਬਿਨਾਂ ਕਿਸੇ ਰੋਕ-ਟੋਕ ਦੇ ਧੜੱਲੇ ਨਾਲ ਕੰਮ ਚਲਾਇਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਉਕਤ ਦੁਕਾਨ ’ਤੇ ਲੋਕਾਂ ਨੂੰ ਗੁੰਮਰਾਹ ਕਰਨ ਲਈ ਸੱਟੇ ਦੇ ਨਾਂ ਤੇ 100 ਰੁਪਏ ਦੀ ਜਗ੍ਹਾ 900 ਰੁਪਏ ਦਾ ਲਾਲਚ ਦਿੱਤਾ ਜਾ ਰਿਹਾ ਹੈ, ਜਿਸ ਕਾਰਨ ਆਮ ਜਨਤਾ ਦੀ ਸ਼ਰੇਆਮ ਉਕਤ ਮਾਫੀਆ ਵਲੋਂ ਲੁੱਟ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਸੰਘਣੀ ਧੁੰਦ ਕਾਰਨ 2 ਘਰਾਂ 'ਚ ਵਿਛ ਗਏ ਸੱਥਰ, ਜੀਜਾ-ਸਾਲੇ ਨੇ ਇਕੱਠਿਆਂ ਦੁਨੀਆ ਨੂੰ ਕਿਹਾ ਅਲਵਿਦਾ
ਉਥੇ ਦੂਜੇ ਪਾਸੇ ਲਾਟਰੀ ਦੇ ਨਾਂ ’ਤੇ 11 ਰੁਪਏ ਦੀ ਜਗ੍ਹਾ 100 ਰੁਪਏ ਦਾ ਲਾਲਚ ਦਿੱਤਾ ਜਾ ਰਿਹਾ ਹੈ, ਜਿਸ ਕਾਰਨ ਉਕਤ ਲੋਕਾਂ ਵਲੋਂ ਪ੍ਰਤੀਦਿਨ ਸੂਬਾ ਸਰਕਾਰ ਵਲੋਂ ਬੰਦ ਕੀਤੀ ਗਈ ਲਾਟਰੀ ਦੇ ਨਾਂ ’ਤੇ ਗੁੰਮਰਾਹ ਕਰ ਕੇ ਆਮ ਲੋਕਾਂ ਦੀ ਲੁੱਟ ਕੀਤੀ ਜਾ ਰਹੀ ਹੈ। ਇਲਾਕੇ ’ਚ ਜ਼ਿਆਦਾਤਰ ਫੈਕਟਰੀਆਂ ਬਣੀਆਂ ਹੋਈਆਂ ਹਨ, ਜਿਸ ਕਾਰਨ ਫੈਕਟਰੀ ਵਿਚ ਕੰਮ ਕਰਨ ਵਾਲੇ ਲੋਕ ਇਸ ਠੱਗੀ ਦਾ ਸ਼ਿਕਾਰ ਹੋ ਰਹੇ ਹਨ। ਇਸ ਇਲਾਕੇ ’ਚ ਦੋ ਜਗ੍ਹਾ ਇਸ ਤਰ੍ਹਾਂ ਨਾਜਾਇਜ਼ ਲਾਟਰੀ ਅਤੇ ਸੱਟੇ ਦੀ ਦੁਕਾਨ ਖੁੱਲ੍ਹੀ ਹੋਈ ਹੈ।
ਦੱਸਿਆ ਜਾ ਰਿਹਾ ਹੈ ਕਿ ਥਾਣਾ ਜੋਧੇਵਾਲ ਦੇ ਇਕ ਪੁਲਸ ਕਰਮਚਾਰੀ ਦੀ ਮਿਲੀਭੁਗਤ ਕਾਰਨ ਇਸ ਲਾਟਰੀ ਅਤੇ ਸੱਟੇ ਦੇ ਕਾਰੋਬਾਰੀ ਨੂੰ ਦਿਨ-ਰਾਤ ਬਿਨਾਂ ਰੋਕ-ਟੋਕ ਦੇ ਚਲਾਇਆ ਜਾ ਰਿਹਾ ਹੈ। ਹੁਣ ਪੁਲਸ ਪ੍ਰਸ਼ਾਸਨ ਕੀ ਇਸ ਨਾਜਾਇਜ਼ ਲਾਟਰੀ ਅਤੇ ਸੱਟੇ ਦੇ ਕਾਰੋਬਾਰ ’ਤੇ ਕੋਈ ਕਾਰਵਾਈ ਕਰੇਗਾ ਜਾਂ ਇਹ ਦੁਕਾਨਾਂ ਇਸ ਤਰ੍ਹਾਂ ਹੀ ਚੱਲਦੀਆਂ ਰਹਿਣਗੀਆਂ।
ਇਹ ਵੀ ਪੜ੍ਹੋ- ਪੰਜਾਬ 'ਚ ਵਾਪਰਿਆ ਰੂਹ ਕੰਬਾਊ ਹਾਦਸਾ ! ਪਿਓ-ਪੁੱਤ 'ਤੇ ਪਲਟ ਗਈ ਗੰਨਿਆਂ ਨਾਲ ਲੱਦੀ ਟਰਾਲੀ, ਪੁੱਤ ਦੀ ਮੌਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e