ਪੁਲਸ ਤੋਂ ਬਚਣ ਦਾ ਅਨੋਖਾ ਤਰੀਕਾ, ਘਰ ''ਚ ਹੀ ਬਣਾ ਲਿਆ ਅੰਡਰਗਰਾਊਂਡ ਖ਼ੁਫ਼ੀਆ ਅੱਡਾ
Friday, Jan 24, 2025 - 05:25 AM (IST)
ਜਲੰਧਰ (ਸ਼ੋਰੀ)- ਸ਼ਰਾਬ ਸਮੱਗਲਿੰਗ ਕਰਨ ਵਾਲੇ ਲੋਕ ਇੰਨੇ ਚਲਾਕ ਹਨ ਕਿ ਉਹ ਪੁਲਸ ਤੋਂ ਬਚਣ ਲਈ ਹਰ ਤਰ੍ਹਾਂ ਦੇ ਹੱਥਕੰਡੇ ਅਪਣਾਉਂਦੇ ਹਨ, ਪਰ ਪੁਲਸ ਵੀ ਨਸ਼ਾ ਸਮੱਗਲਰਾਂ ਨੂੰ ਕਾਬੂ ਕਰਨ ਵਿਚ ਇਨ੍ਹਾਂ ਤੋਂ 2 ਕਦਮ ਅੱਗੇ ਹੈ। ਇਸ ਗੱਲ ਦੀ ਮਿਸਾਲ ਭਾਰਗਵ ਕੈਂਪ ਵਿਚ ਦੇਖਣ ਨੂੰ ਮਿਲੀ, ਜਦੋਂ ਪੁਲਸ ਨੇ ਭਾਰਗਵ ਕੈਂਪ ਇਲਾਕੇ ਵਿਚ ਸੂਚਨਾ ਦੇ ਆਧਾਰ ’ਤੇ ਇਕ ਵਿਅਕਤੀ ਦੇ ਘਰ ਵਿਚ ਛਾਪੇਮਾਰੀ ਕੀਤੀ ਤਾਂ ਉਥੋਂ ਸ਼ਰਾਬ ਸਮੱਗਲਰ ਵੱਲੋਂ ਖੁਫੀਆ ਅੰਡਰਗਰਾਉਂਡ ਅੱਡਾ ਦੇਖ ਕੇ ਪੁਲਸ ਵੀ ਹੈਰਾਨ ਹੋ ਗਈ।
ਜਾਣਕਾਰੀ ਮੁਤਾਬਕ ਏ. ਐੱਸ. ਆਈ. ਬਲਵਿੰਦਰ ਸਿੰਘ ਨੇ ਸੂਚਨਾ ਦੇ ਆਧਾਰ ’ਤੇ ਅਵਤਾਰ ਲਾਡੀ ਪੁੱਤਰ ਤਾਰਾ ਚੰਦ ਨਿਵਾਸੀ ਭਾਰਗਵ ਕੈਂਪ ਦੇ ਘਰ ਛਾਪੇਮਾਰੀ ਕੀਤੀ ਤਾਂ ਲਾਡੀ ਜੋ ਆਪਣੇ ਘਰ ਵਿਚ ਬੋਰੀਆਂ ’ਚੋਂ ਕੱਢ ਕੇ ਸ਼ਰਾਬ ਘਰ ਦੀ ਲਾਬੀ ਦੇ ਇਕ ਕੋਨੇ ਵਿਚ ਫਰਸ਼ ਦਾ ਥੋੜ੍ਹਾ ਜਿਹਾ ਹਿੱਸਾ ਤੋੜ ਕੇ ਡੂੰਘਾ ਟੋਇਆ ਬਣਾਇਆ ਸੀ, ਵਿਚ ਸ਼ਰਾਬ ਦੀਆਂ ਬੋਤਲਾਂ ਲੁਕਾ ਰਿਹਾ ਸੀ।
ਇਹ ਵੀ ਪੜ੍ਹੋ- 'ਬਰਫ਼ੀ' ਦੇ ਪੀਸ ਨੇ ਫ਼ਸਾ'ਤਾ ਠੱਗ, ਪੂਰਾ ਮਾਮਲਾ ਜਾਣ ਤੁਹਾਡੇ ਵੀ ਉੱਡ ਜਾਣਗੇ ਹੋਸ਼
ਪੁਲਸ ਨੇ ਮੌਕੇ ’ਤੇ ਉਸ ਨੂੰ ਕਾਬੂ ਕੀਤਾ ਅਤੇ ਜਾਂਚ ਕਰਨ ਤੋਂ ਬਾਅਦ ਉਸ ਦੇ ਕਬਜ਼ੇ ’ਚੋਂ ਚੰਡੀਗੜ੍ਹ ਮਾਰਕਾ ਸ਼ਰਾਬ ਦੀ 1 ਪੇਟੀ ਸਮੇਤ ਕੁਲ 4 ਪੇਟੀਆਂ (36 ਹਜ਼ਾਰ ਐੱਮ. ਐੱਲ.) ਨਾਜਾਇਜ਼ ਸ਼ਰਾਬ ਬਰਾਮਦ ਕੀਤੀ। ਪੁਲਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਕੇ ਮਾਣਯੋਗ ਅਦਾਲਤ ਵਿਚ ਪੇਸ਼ ਕਰ ਕੇ ਚੰਡੀਗੜ੍ਹ ਸ਼ਰਾਬ ਮਿਲਣ ’ਤੇ ਜੇਲ ਭੇਜ ਦਿੱਤਾ ਹੈ।
ਥਾਣਾ ਭਾਰਗਵ ਕੈਂਪ ਦੇ ਐੱਸ. ਐੱਚ. ਓ. ਸੰਜੀਵ ਸੂਰੀ ਨੇ ਦੱਸਿਆ ਕਿ ਇਕ ਹੋਰ ਮਾਮਲੇ ਵਿਚ ਏ. ਐੱਸ. ਆਈ. ਰਘੁਬੀਰ ਸਿੰਘ ਨੇ ਭਾਰਗਵ ਕੈਂਪ ਇਲਾਕਾ ਨਿਵਾਸੀ ਅਸ਼ਵਨੀ ਕੁਮਾਰ ਪੁੱਤਰ ਬਨਾਰਸੀ ਦਾਸ, ਜੋ ਕਿ ਸ਼ਰਾਬ ਬੋਰੀ ਵਿਚ ਪਾ ਕੇ ਵੇਚਣ ਦਾ ਕੰਮ ਕਰ ਰਿਹਾ ਸੀ, ਉਸ ਨੂੰ ਭਾਰਗਵ ਕੈਂਪ ਇਲਾਕੇ ਵਿਚੋਂ ਪੁਲਸ ਨੇ ਰੰਗੇ ਹੱਥੀਂ ਸ਼ਰਾਬ ਸਮੇਤ ਫੜ ਲਿਆ। ਮੁਲਜ਼ਮ ਤੋਂ 18 ਸ਼ਰਾਬ ਦੀਆਂ ਬੋਤਲਾਂ ਅਤੇ 20 ਪਾਉਚ ਬਰਾਮਦ ਕੀਤੇ ਗਏ। ਪੁਲਸ ਜਾਂਚ ਵਿਚ ਪਤਾ ਲੱਗਾ ਕਿ ਮੁਲਜ਼ਮ ਦੇ ਖਿਲਾਫ ਪਹਿਲਾਂ ਵੀ ਸ਼ਰਾਬ ਦੀ ਸਮੱਗਲਿੰਗ ਦੇ ਕੇਸ ਦਰਜ ਹਨ।
ਇਹ ਵੀ ਪੜ੍ਹੋ- ASI ਕੁੜੀ ਦੇ ਵਿਆਹ 'ਚ ਆਇਆ ਜਵਾਕੜਾ ਜਿਹਾ ਕਰ ਗਿਆ ਵੱਡਾ ਕਾਂਡ, ਸੁਣ ਕਿਸੇ ਨੂੰ ਵੀ ਨਾ ਹੋਇਆ ਯਕੀਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e