ਹੁਣ Online payment ਕਰਨੀ ਪਵੇਗੀ ਮਹਿੰਗੀ! ਜਾਣੋ ਕਿੰਨਾ ਦੇਣਾ ਹੋਵੇਗਾ ਵਾਧੂ ਚਾਰਜ

Wednesday, Mar 12, 2025 - 02:25 PM (IST)

ਹੁਣ Online payment ਕਰਨੀ ਪਵੇਗੀ ਮਹਿੰਗੀ! ਜਾਣੋ ਕਿੰਨਾ ਦੇਣਾ ਹੋਵੇਗਾ ਵਾਧੂ ਚਾਰਜ

ਗੈਜੇਟ ਡੈਸਕ - ਭਾਰਤ ’ਚ ਡਿਜੀਟਲ ਲੈਣ-ਦੇਣ ਵੱਲ ਲੋਕਾਂ ਦਾ ਝੁਕਾਅ ਤੇਜ਼ੀ ਨਾਲ ਵੱਧ ਰਿਹਾ ਹੈ। ਖਾਸ ਕਰਕੇ, UPI ਅਤੇ RuPay ਡੈਬਿਟ ਕਾਰਡਾਂ ਦੀ ਵਰਤੋਂ ’ਚ ਬਹੁਤ ਵਾਧਾ ਦੇਖਿਆ ਜਾ ਰਿਹਾ ਹੈ। ਸਰਕਾਰ ਵੱਲੋਂ ਡਿਜੀਟਲ ਇੰਡੀਆ ਨੂੰ ਉਤਸ਼ਾਹਿਤ ਕਰਨ ਲਈ ਚੁੱਕੇ ਗਏ ਕਦਮਾਂ ਅਤੇ ਲੋਕਾਂ ਦੀ ਵੱਧ ਰਹੀ ਡਿਜੀਟਲ ਜਾਗਰੂਕਤਾ ਦੇ ਕਾਰਨ, ਅੱਜ ਦੇਸ਼ ’ਚ ਵੱਡੀ ਗਿਣਤੀ ’ਚ ਲੋਕ ਨਕਦੀ ਰਹਿਤ ਲੈਣ-ਦੇਣ ਨੂੰ ਤਰਜੀਹ ਦੇ ਰਹੇ ਹਨ। ਹੁਣ ਤੱਕ, ਇਨ੍ਹਾਂ ਰਾਹੀਂ ਕੀਤੇ ਜਾਣ ਵਾਲੇ ਲੈਣ-ਦੇਣ 'ਤੇ ਕੋਈ ਫੀਸ (MDR) ਨਹੀਂ ਲਈ ਜਾਂਦੀ। MDR ਦਾ ਅਰਥ ਹੈ ਵਪਾਰੀ ਛੂਟ ਦਰ। ਇਹ ਉਹ ਚਾਰਜ ਹੈ ਜੋ ਦੁਕਾਨਦਾਰ ਡਿਜੀਟਲ ਭੁਗਤਾਨਾਂ ਦੀ ਪ੍ਰਕਿਰਿਆ ਲਈ ਆਪਣੇ ਬੈਂਕਾਂ ਨੂੰ ਦਿੰਦੇ ਹਨ। ਇਸ ਵੇਲੇ ਸਰਕਾਰ ਨੇ ਇਹ ਫੀਸ ਮੁਆਫ਼ ਕਰ ਦਿੱਤੀ ਹੈ ਪਰ ਹੁਣ ਸਰਕਾਰ ਇਸ ਨੂੰ ਦੁਬਾਰਾ ਲਾਗੂ ਕਰਨ ਦੀ ਯੋਜਨਾ ਬਣਾ ਰਹੀ ਹੈ।

ਪੜ੍ਹੋ ਇਹ ਅਹਿਮ ਖ਼ਬਰ - ਭਾਰਤ ’ਚ ਲਾਂਚ ਹੋਇਆ Samsung Galaxy ਦਾ ਇਹ ਧਾਕੜ Phone! ਕੀਮਤ ਜਾਣ ਤੁਸੀਂ ਵੀ ਹੋ ਜਾਓਗੇ ਹੈਰਾਨ

ਕੀ ਵੱਡੇ ਵਪਾਰੀਆਂ 'ਤੇ MDR ਲਗਾਇਆ ਜਾਵੇਗਾ?
ਮੀਡੀਆ ਰਿਪੋਰਟ ਅਨੁਸਾਰ, ਬੈਂਕਿੰਗ ਉਦਯੋਗ ਵੱਲੋਂ ਸਰਕਾਰ ਨੂੰ ਇਕ ਪ੍ਰਸਤਾਵ ਵੀ ਭੇਜਿਆ ਗਿਆ ਹੈ। ਇਸ ਪ੍ਰਸਤਾਵ ’ਚ ਕਿਹਾ ਗਿਆ ਹੈ ਕਿ ਉਨ੍ਹਾਂ ਦੁਕਾਨਦਾਰਾਂ 'ਤੇ MDR ਲਗਾਇਆ ਜਾਵੇਗਾ ਜਿਨ੍ਹਾਂ ਦਾ ਸਾਲਾਨਾ ਟਰਨਓਵਰ 40 ਲੱਖ ਰੁਪਏ ਤੋਂ ਵੱਧ ਹੈ। ਸਰਕਾਰ ਇਸ ਵੇਲੇ ਇਸ ਪ੍ਰਸਤਾਵ 'ਤੇ ਵਿਚਾਰ ਕਰ ਰਹੀ ਹੈ। ਸਰਕਾਰ ਇਕ ਟੀਅਰ ਸਿਸਟਮ ਵੀ ਲਾਗੂ ਕਰ ਸਕਦੀ ਹੈ। ਇਸਦਾ ਮਤਲਬ ਹੈ ਕਿ ਵੱਡੇ ਵਪਾਰੀਆਂ ਤੋਂ ਵੱਧ ਫੀਸ ਲਈ ਜਾਵੇਗੀ, ਜਦੋਂ ਕਿ ਵਪਾਰੀਆਂ ਤੋਂ ਘੱਟ ਜਾਂ ਬਿਲਕੁਲ ਵੀ ਫੀਸ ਨਹੀਂ ਲਈ ਜਾਵੇਗੀ।

ਪੜ੍ਹੋ ਇਹ ਅਹਿਮ ਖ਼ਬਰ - ਭਾਰਤ ਸਰਕਾਰ ਨੇ Chrome users ਲਈ  ਜਾਰੀ ਕੀਤੀ Advisory, Personal information ਹੋ ਸਕਦੀ ਹੈ ਚੋਰੀ

MDR ਵਾਪਸ ਲਿਆਉਣਾ ਕਿਉਂ ਜ਼ਰੂਰੀ ਹੈ?
ਇਸ 'ਤੇ ਬੈਂਕਾਂ ਅਤੇ ਭੁਗਤਾਨ ਕੰਪਨੀਆਂ ਦਾ ਕਹਿਣਾ ਹੈ ਕਿ ਜਦੋਂ ਵੱਡੇ ਵਪਾਰੀ ਪਹਿਲਾਂ ਹੀ ਵੀਜ਼ਾ, ਮਾਸਟਰਕਾਰਡ ਅਤੇ ਕ੍ਰੈਡਿਟ ਕਾਰਡਾਂ 'ਤੇ MDR ਦਾ ਭੁਗਤਾਨ ਕਰ ਰਹੇ ਹਨ, ਤਾਂ UPI ਅਤੇ RuPay 'ਤੇ ਕਿਉਂ ਨਹੀਂ। ਬੈਂਕਾਂ ਦੇ ਅਨੁਸਾਰ, ਸਰਕਾਰ ਨੇ ਇਸ ਨੂੰ 2022 ’ਚ ਖਤਮ ਕਰ ਦਿੱਤਾ ਸੀ, ਉਸ ਸਮੇਂ ਇਸ ਦਾ ਉਦੇਸ਼ ਡਿਜੀਟਲ ਭੁਗਤਾਨਾਂ ਨੂੰ ਉਤਸ਼ਾਹਿਤ ਕਰਨਾ ਸੀ।

ਪੜ੍ਹੋ ਇਹ ਅਹਿਮ ਖ਼ਬਰ -  WhatsApp ਲਿਆ ਰਿਹਾ New Feature, ਹੁਣ ਯੂਜ਼ਰਸ ਬਣਾ ਸਕਣਗੇ ਆਪਣਾ AI Chatbot

MDR ਕੀ ਹੈ ਅਤੇ ਇਹ ਕਿਉਂ ਹੁੰਦਾ ਹੈ?
MDR ਭਾਵ ਵਪਾਰੀ ਛੂਟ ਦਰ ਉਹ ਫੀਸ ਹੈ ਜੋ ਦੁਕਾਨਦਾਰ ਅਸਲ ਸਮੇਂ ’ਚ ਭੁਗਤਾਨ ਸਵੀਕਾਰ ਕਰਨ ਦੀ ਸਹੂਲਤ ਦੇ ਬਦਲੇ ਅਦਾ ਕਰਦੇ ਹਨ। ਜਦੋਂ ਕੋਈ ਗਾਹਕ UPI ਜਾਂ ਡੈਬਿਟ ਕਾਰਡ ਰਾਹੀਂ ਭੁਗਤਾਨ ਕਰਦਾ ਹੈ, ਤਾਂ ਬੈਂਕਾਂ ਅਤੇ ਭੁਗਤਾਨ ਕੰਪਨੀਆਂ ਨੂੰ ਬੁਨਿਆਦੀ ਢਾਂਚੇ ਦੀ ਲਾਗਤ ਸਹਿਣ ਕਰਨੀ ਪੈਂਦੀ ਹੈ। ਇਹ ਫੀਸ ਇਸ ਖਰਚੇ ਨੂੰ ਪੂਰਾ ਕਰਨ ਲਈ ਲਈ ਜਾਂਦੀ ਹੈ।

ਪੜ੍ਹੋ ਇਹ ਅਹਿਮ ਖ਼ਬਰ - Instagram ’ਤੇ Live location ਭੇਜਣਾ ਹੋਇਆ ਸੌਖਾ, ਬਸ ਕਰ ਲਓ ਇਹ ਕੰਮ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


 


author

Sunaina

Content Editor

Related News