ਡੇਟਿੰਗ ਦੇ ਨਾਂ ’ਤੇ ਮੁੰਡਿਆਂ ਨੂੰ ਚੂਨਾ ਲਗਾ ਰਹੀਆਂ ਹਨ ਕੁੜੀਆਂ

01/15/2020 2:07:03 PM

ਗੈਜੇਟ ਡੈਸਕ– ਨੌਜਵਾਨਾਂ ’ਚ ਅੱਜ ਦੇ ਦੌਰ ’ਚ ਡੇਟਿੰਗ ਐਪਸ ਕਾਫੀ ਲੋਕਪ੍ਰਿਯ ਹੋ ਗਈਆਂ ਹਨ। ਇਨ੍ਹਾਂ ਐਪਲ ਰਾਹੀਂ ਜਿਥੇ ਕੁਝ ਲੋਕਾਂ ਨੂੰ ਉਨ੍ਹਾਂ ਦਾ ਜੀਵਨਸਾਥੀ ਮਿਲ ਜਾਂਦਾ ਹੈ ਉਥੇ ਹੀ ਕੁਝ ਠੱਗੀ ਦਾ ਸ਼ਿਕਾਰ ਵੀ ਹੋ ਜਾਂਦੇ ਹਨ। ਮੌਜੂਦਾ ਹਾਲਾਤ ਇਹ ਹੋ ਗਏ ਹਨ ਕਿ ਆਨਲਾਈਨ ਡੇਟਿੰਗ ਦੇ ਨਾਂ ’ਤੇ ਬਹੁਤ ਵੱਡਾ ਫਰਜ਼ੀਵਾੜਾ ਹੋ ਰਿਹਾ ਹੈ। ਇਸ ਰਿਪੋਰਟ ’ਚ ਅਸੀਂ ਤੁਹਾਨੂੰ ਦੱਸਣ ਵਾਲੇ ਹਾਂ ਕਿ ਕੁੜੀਆਂ ਡੇਟਿੰਗ ਦੇ ਨਾਂ ’ਤੇ ਮੁੰਡਿਆਂ ਨੂੰ ਕਿਵੇ ਚੂਨਾ ਲਗਾ ਰਹੀਆਂ ਹਨ। 

ਫੇਕ ਡੇਟਿੰਗ ਸਾਈਟਸਾਂ ਇੰਝ ਬਣਾ ਰਹੀਆਂ ਲੋਕਾਂ ਨੂੰ ਆਪਣਾ ਸ਼ਿਕਾਰ
ਸਾਈਬਰ ਕ੍ਰਾਈਮ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਫੇਕ ਡੇਟਿੰਗ ਐਪਸ ਅਤੇ ਵੈੱਬਸਾਈਟਾਂ ਚਲਾਉਣ ਵਾਲੇ ਲੋਕ ਪਹਿਲਾਂ ਔਰਤਾਂ ਦੀ ਫਰਜ਼ੀ ਪ੍ਰੋਫਾਇਲ ਬਣਾਉਂਦੇ ਹਨ। ਇਸ ਦੀ ਮੈਂਬਰਸ਼ਿਪ ਲੈਣ ਲਈ ਸਿਲਵਰ, ਗੋਲਡ ਅਤੇ ਪਲੈਟਿਨਮ ਆਫਰਜ਼ ਦਿੱਤੇ ਜਾਂਦੇ ਹਨ, ਉਥੇ ਹੀ ਰਜਿਸਟ੍ਰੇਸ਼ਨ ਲਈ 1,000 ਰੁਪਏ ਦੀ ਮੰਗ ਵੀ ਕੀਤੀ ਜਾਂਦੀ ਹੈ। 

ਨੌਜਵਾਨਾਂ ਨੂੰ ਡੇਟ ’ਤੇ ਜਾਣ ਦਾ ਦਿੱਤਾ ਜਾਂਦਾ ਹੈ ਝਾਂਸਾ
ਰਜਿਸਟ੍ਰੇਸ਼ਨ ਪੂਰੀ ਹੋਣ ਤੋਂ ਬਾਅਦ ਲੜਕੀ ਲੜਕੇ ਨਾਲ ਫੋਨ ਰਾਹੀਂ ਸੰਪਰਕ ਕਰਦੀ ਹੈ। ਗੱਲਬਾਤ ’ਚ ਨੌਜਵਾਨਾਂ ਨੂੰ ਤਿੰਨ ਤੋਂ ਚਾਰ ਲੱਖ ਰੁਪਏ ਜਮ੍ਹਾ ਕਰਾਉਣ ਲਈ ਕਿਹਾ ਜਾਂਦਾ ਹੈ, ਤਾਂ ਜੋ ਉਹ ਆਪਣੀ ਪਸੰਦ ਦੀ ਲੜਕੀ ਦੇ ਨਾਲ ਡੇਟ ’ਤੇ ਜਾ ਸਕੇ। ਇਸ ਤੋਂ ਇਲਾਵਾ ਉਨ੍ਹਾਂ ਨਾਲ ਵਾਅਦਾ ਕੀਤਾ ਜਾਂਦਾ ਹੈ ਕਿ ਉਨ੍ਹਾਂ ਦੇ ਪੈਸੇ ਵਾਪਸ ਕਰ ਦਿੱਤੇ ਜਾਣਗੇ। ਪੈਸੇ ਜਮ੍ਹਾ ਕਰਨ ਤੋਂ ਬਾਅਦ ਥੋੜ੍ਹੇ ਸਮੇਂ ਤਕ ਲੜਕੀ ਗੱਲ ਕਰਦੀ ਹੈ, ਫਿਰ ਬਾਅਦ ’ਚ ਲੜਕੇ ਨੂੰ ਕਾਲ ਆਉਣੀ ਬੰਦ ਹੋ ਜਾਂਦੀ ਹੈ। 

PunjabKesari

ਇੰਝ ਲੱਗਦਾ ਹੈ ਲੱਖਾਂ ਦਾ ਚੂਨਾ
ਜਦੋਂ ਲੜਕਾ ਲੱਖਾਂ ਰੁਪਏ ਖਰਚ ਕਰਨ ਤੋਂ ਬਾਅਦ ਲੜਕੀ ਨੂੰ ਨਹੀਂ ਮਿਲਦਾ ਪਾਉਂਦਾ ਤਾਂ ਉਨ੍ਹਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਉਹ ਠੱਗੇ ਗਏ ਹਨ। ਜੇਕਰ ਲੜਕਾ ਆਪਣੇ ਪੈਸੇ ਵਾਪਸ ਮੰਗਾਉਂਦਾ ਹੈ ਤਾਂ ਉਸ ਨੂੰ ਕਿਹਾ ਜਾਂਦਾ ਹੈ ਕਿ ਉਹ ਪਹਿਲਾਂ 5 ਲੱਖ ਰੁਪਏ ਹੋਰ ਜਮ੍ਹਾ ਕਰੇ, ਇਸ ਤੋਂ ਬਾਅਦ ਉਸ ਨੂੰ ਯਕੀਨੀ ਤੌਰ ’ਤੇ ਰਕਮ ਕੱਟ ’ਤੇ ਪੂਰੀ ਰਾਸ਼ੀ ਵਾਪਸ ਕਰ ਦਿੱਤੀ ਜਾਵੇਗੀ। ਹਾਲਾਂਕਿ, ਕੋਈ ਪੈਸੇ ਵਾਪਸ ਨਹੀਂ ਕੀਤੇ ਜਾਂਦੇ। 

ਇੰਝ ਆਪਣਾ ਬਚਾਅ ਕਰਦੀਆਂ ਹਨ ਫਰਜ਼ੀ ਡੇਟਿੰਗ ਵੈੱਬਸਾਈਟਾਂ
ਫੇਕ ਡੇਟਿੰਗ ਵੈੱਬਸਾਈਟਾਂ ਪੁਲਸ ਤੋਂ ਬਚਣ ਲਈ ਲਗਾਤਾਰ ਆਪਣਾ ਦਫਤਰ ਦੀ ਥਾਂ ਬਦਲਦੀਆਂ ਰਹਿੰਦੀਆਂ ਹਨ ਜਿਸ ਨਾਲ ਉਨ੍ਹਾਂ ਦੀ ਸਹੀ ਲੋਕੇਸ਼ਨ ਦੀ ਜਾਣਕਾਰੀ ਦਾ ਪਤਾ ਹੀ ਨਹੀਂ ਲੱਗ ਪਾਉਂਦਾ। ਇਹ ਲੋਕ ਫੀਚਰ ਫੋਨ ਦਾ ਇਸਤੇਮਾਲ ਕਰਦੇ ਹਨ ਅਤੇ ਕੁਝ ਸਮੇਂ ਬਾਅਦ ਪੁਰਾਣੇ ਨੰਬਰ ਵਾਲੀ ਸਿਮ ਤੋੜ ਕੇ ਨਵਾਂ ਨੰਬਰ ਚਾਲੂ ਕਰ ਲੈਂਦੇ ਹਨ। 

ਪਿਛਲੇ ਸਾਲ ਘਟਨਾ ਨੂੰ ਅੰਜ਼ਾਮ ਦਿੰਦੇ ਫੜੀ ਗਈ ਸੀ ਇਕ ਲੜਕੀ
ਨਵੰਬਰ 2019 ’ਚ ਇਕ ਘਟਨਾ ਸਾਹਮਣੇ ਆਈ ਸੀ, ਜਿਸ ਵਿਚ ਇਕ ਲੜਕੀ ਨੇ ਕਈ ਲੜਕਿਆਂ ਨੂੰ ਡੇਟਿੰਗ ਐਪਸ ਰਾਹੀਂ ਆਪਣਾ ਸ਼ਿਕਾਰ ਬਣਾਇਆ ਸੀ। 25 ਸਾਲਾ ਇਹ ਲੜਕੀ ਕੋਲਕਾਤਾ ਦੀ ਰਹਿਣ ਵਾਲੀ ਸੀ ਜਿਸ ਨੇ ਹੈਦਰਾਬਾਦ ਦੇ ਕਈ ਲੜਕਿਆਂ ਨੂੰ ਚੂਨਾ ਲਗਾਇਆ ਸੀ। ਅੰਗਰੇਜੀ ਪੋਸਟ ਗ੍ਰੈਜੁਏਟ ਹੋਣ ਦੇ ਬਾਅਦ ਉਹ ਦੋ ਸਾਲਾਂ ਤਕ ਬੇਰੁਜ਼ਗਾਰ ਰਹੀ ਸੀ। ਉਸ ਦੀ ਇਕ ਸਲੇਹੀ ਦੁਆਰਾ 20 ਹਜ਼ਾਰ ਰੁਪਏ ਮਹੀਨੇ ਦੀ ਨੌਕਰੀ ਦਾ ਪ੍ਰਸਤਾਵ ਦੇਣ ’ਤੇ ਉਸ ਨੇ ਇਕ ਕਾਲ ਸੈਂਟਰ ’ਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਇਸ ਬਾਰੇ ਉਸ ਨੇ ਆਪਣੇ ਘਰ ਵਾਲਿਆਂ ਨੂੰ ਵੀ ਨਹੀਂ ਦੱਸਿਆ ਸੀ। 


Related News