OnePlus TV ’ਚ ਮਿਲੇਗੀ ਸੈਮਸੰਗ ਦੀ QLED ਡਿਸਪਲੇਅ

08/24/2019 10:42:00 AM

ਗੈਜੇਟ ਡੈਸਕ– ਚਾਈਨਜ਼ ਟੈੱਕ ਕੰਪਨੀ ਵਨਪਲੱਸ ਹੁਣ ਸਮਾਰਟ ਟੀਵੀ ਸੈਗਮੈਂਟ ’ਚ ਵੀ ਕਦਮ ਰੱਖਣ ਜਾ ਰਹੀ ਹੈ ਅਤੇ ਇਸ ਦੇ ਟੀਵੀ ਨਾਲ ਜੁੜੇ ਕੁਝ ਡਿਟੇਲਸ ਸਾਹਮਣੇ ਆਏ ਹਨ। ਵਨਪਲੱਸ ਦੇ ਇਕ ਰੀਜਨਲ ਵੀਪੀ ਨੇ OnePlus TV ਨਾਲ ਜੁੜੇ ਕੁਝ ਡਿਟੇਲਸ ਬਾਰੇ ਟਵੀਟ ਕੀਤਾ ਹੈ। ਹੁਣ ਸਾਹਮਣੇ ਆਇਆ ਹੈ ਕਿ ਇਸ ਟੀਵੀ ’ਚ ਕੰਪਨ QLED ਪੈਨਲ ਦੇਵੇਗੀ ਅਤੇ ਇਸ ਦਾ ਸਕਰੀਨ ਸਾਈਜ਼ 55 ਇੰਚ ਹੋ ਸਕਦਾ ਹੈ। ਪਹਿਲਾਂ ਵੀ ਲੀਕਸ ’ਚ ਸਾਹਮਣੇ ਆਇਆ ਸੀ ਕਿ ਵਨਪਲੱਸ ਦੇ ਇਸ ਟੀਵੀ ’ਚ ਐਂਡਰਾਇਡ ਟੀਵੀ ਸਪੋਰਟ ਮਿਲ ਸਕਦਾ ਹੈ ਅਤੇ ਗੂਗਲ ਨੇ ਹਾਲ ਹੀ ’ਚ ਇਕ ਨਵੇਂ ਡਿਵਾਈਸ ਨੂੰ ਸਰਟੀਫਾਈਡ ਕੀਤਾ ਹੈ, ਜਿਸ ਦਾ ਕੋਡਨੇਮ ‘ਡੋਸਾ’ ਹੈ। 

ਬਲੂਟੁੱਥ ਲਾਂਚ ਸਟੂਡੀਓ ਵਲੋਂ ਸਾਹਮਣੇ ਆਏ ਪਿਛਲੇ ਲੀਕਸ ’ਚ ਮਾਡਲ ਨੰਬਰ ਦਾ ਜ਼ਿਕਰ ਕੀਤਾ ਗਿਆ ਹੈ। ਇਸ ਤੋਂ ਇਲਾਵਾ ਟੀਵੀ ਦਾ ਸਕਰੀਨ ਸਾਈਜ਼ ਇਨ੍ਹਾਂ ਲੀਕਸ ਮੁਕਾਬਕ, 43 ਇੰਚ, 55 ਇੰਚ, 65 ਇੰਚ ਅਤੇ 75 ਇੰਚ ਹੋ ਸਕਦਾ ਹੈ। ਫਿਲਹਾਲ ਵਨਪਲੱਸ ਵਲੋਂ ਸਾਹਮਣੇ ਆਏ ਟੀਜ਼ਰ ’ਚ ਸਿਰਫ 55 ਇੰਚ ਸਕਰੀਨ ਸਾਈਜ਼ ਹੀ ਕਨਫਰਮ ਕੀਤਾ ਗਿਆ ਹੈ। ਵਨਪਲੱਸ ਇੰਡੀਆ ਦੇ ਟਵਿਟਰ ਅਕਾਊਂਟ ਤੋਂ ਸ਼ੇਅਰ ਕੀਤੇ ਗਏ ਟੀਜ਼ਰ ’ਚ ਸਾਹਮਣੇ ਆਇਆ ਹੈ ਕਿ ਟੀਵੀ ਦੇ ਇਸ ਵੇਰੀਐਂਟ ’ਚ 55 ਇੰਚ ਦਾ QLED ਪੈਨਲ ਦਿੱਤਾ ਗਿਆ ਹੈ। QLED ਜਾਂ ‘ਕਵਾਂਟਮ ਡਾਟ ਐੱਲ.ਈ.ਡੀ.’ ਨੂੰ ਸੈਮਸੰਗ ਨੇ ਡਿਵੈੱਲਪ ਕੀਤਾ ਹੈ ਅਤੇ ਹੁਣ ਬਾਕੀ ਬ੍ਰਾਂਡਸ ਲਈ ਵੀ ਇਹ ਟੈਕਨਾਲੋਜੀ ਉਪਲੱਬਧ ਹੈ। 


Related News