24 ਮਈ ਨੂੰ ਲਾਂਚ ਹੋਵੇਗਾ ਇਹ 40 ਇੰਚ ਸਮਾਰਟ TV, ਇੰਨੀ ਹੋ ਸਕਦੀ ਹੈ ਕੀਮਤ
Saturday, May 22, 2021 - 02:06 PM (IST)
ਨਵੀਂ ਦਿੱਲੀ- ਵਨਪਲਸ ਦਾ ਸਮਾਰਟ ਤੇ ਵੱਡੀ ਸਕ੍ਰੀਨ ਵਾਲਾ ਨਵਾਂ ਟੀ. ਵੀ. ਜਲਦ ਹੀ ਬਾਜ਼ਾਰ ਵਿਚ ਦਸਤਕ ਦੇਣ ਜਾ ਰਿਹਾ ਹੈ। ਵਨਪਲਸ ਇੰਡੀਆ ਦੇ ਟਵੀਟ ਤੋਂ ਇਹ ਜਾਣਕਾਰੀ ਮਿਲੀ ਹੈ।
ਕੰਪਨੀ OnePlus TV 40Y1 ਨੂੰ ਭਾਰਤ ਵਿਚ 24 ਮਈ ਨੂੰ ਲਾਂਚ ਕਰਨ ਵਾਲੀ ਹੈ। ਪਿਛਲੇ ਸਾਲ ਵਨਪਲਸ ਨੇ ਭਾਰਤ ਵਿਚ 32 ਇੰਚ ਅਤੇ 43 ਇੰਚ ਸਕ੍ਰੀਨ ਵਾਲੇ ਸਮਾਰਟ ਟੀ. ਵੀ. ਲਾਂਚ ਕੀਤੇ ਸਨ ਅਤੇ ਹੁਣ ਕੰਪਨੀ 40 ਇੰਚ ਸਕ੍ਰੀਨ ਸਮਾਰਟ ਟੀ. ਵੀ. ਲੈ ਕੇ ਆ ਰਹੀ ਹੈ। ਸੋਮਵਾਰ ਨੂੰ ਦਪਹਿਰ 12 ਵਜੇ ਇਸ ਨੂੰ ਫਲਿਪਕਾਰਟ 'ਤੇ ਲਾਂਚ ਕੀਤਾ ਜਾ ਸਕਦਾ ਹੈ।
It won't be fair to #InternationalTeaDay if we didn't spill some ☕ today! #TheSmarterTV pic.twitter.com/pFeG6vFWu1
— OnePlus India (@OnePlus_IN) May 21, 2021
ਇਹ ਵੀ ਪੜ੍ਹੋ- ਬਸ ਥੋੜ੍ਹਾ ਕਰ ਲਓ ਇੰਤਜ਼ਾਰ, ਜੂਨ 'ਚ ਲਾਂਚ ਹੋ ਰਹੀਆਂ ਹਨ 3 ਦਮਦਾਰ ਕਾਰਾਂ
ਵਨਪਲਸ 40Y1 ਟੀ. ਵੀ. ਵਿਚ ਫੁਲ ਐੱਚ. ਡੀ. 1920 x 1080 ਪਿਕਸਲ ਵਾਲੀ 40 ਇੰਚ ਸਕ੍ਰੀਨ ਹੋਵੇਗੀ। ਕੰਪਨੀ ਵੱਲੋਂ ਪੋਸਟ ਕੀਤੀ ਗਈ ਤਸਵੀਰ ਤੋਂ ਪਤਾ ਲੱਗਦਾ ਹੈ ਕਿ ਟੀ. ਵੀ. ਵਿਚ ਬੇਜਲ-ਲੈੱਸ ਡਿਜ਼ਾਇਨ ਹੋਵੇਗਾ ਅਤੇ ਇਸ ਵਿਚ ਵਨਪਲਸ ਕੁਨੈਕਟ ਵਰਗੇ ਫ਼ੀਚਰਜ਼ ਸ਼ਾਮਲ ਹੋਣਗੇ। ਇਸ ਐਂਡ੍ਰਾਇਡ ਟੀ. ਵੀ. ਵਿਚ ਨੈੱਟਫਲਿਕਸ, ਪ੍ਰਾਈਮ ਵੀਡੀਓ ਅਤੇ ਯੂਟਿਊਬ ਵਰਗੇ ਵੀਡੀਓ ਸਟ੍ਰੀਮਿੰਗ ਐਪਸ ਪਹਿਲਾਂ ਤੋਂ ਭਰੇ ਮਿਲਣਗੇ। ਇਸ ਤੋਂ ਇਲਾਵਾ ਗਾਹਕ ਗੂਗਲ ਪਲੇਅ ਸਟੋਰ ਤੋਂ ਵੀ ਹੋਰ ਐਪਸ ਡਾਊਨਲੋਡ ਕਰ ਸਕਣਗੇ। 40 ਇੰਚ ਵਨਪਲਸ ਟੀ. ਵੀ. ਵਿਚ ਇਨਬਿਲਟ ਕ੍ਰੋਮਕਾਸਟ ਹੋਵੇਗਾ ਅਤੇ ਇਹ ਅਲੈਕਸਾ ਅਤੇ ਗੂਗਲ ਅਸਿਸਟੈਂਟ ਸਪੋਰਟ ਨਾਲ ਆਵੇਗਾ। ਵਨਪਲਸ 40Y1 ਟੀ. ਵੀ. ਨੂੰ 25 ਹਜ਼ਾਰ ਰੁਪਏ ਵਿਚ ਲਾਂਚ ਕੀਤੇ ਜਾਣ ਦੀ ਉਮੀਦ ਹੈ। ਇਸ ਤੋਂ ਪਹਿਲਾਂ ਇਸ ਦਾ 32Y1 ਮਾਡਲ 15,999 ਰੁਪਏ ਅਤੇ 43 ਇੰਚ ਸਕ੍ਰੀਨ ਟੀ. ਵੀ. 26,999 ਰੁਪਏ ਵਿਚ ਉਪਲਬਧ ਹੈ।
►ਖਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ