OnePlus ਯੂਜ਼ਰਸ ਲਈ ਬੁਰੀ ਖ਼ਬਰ, ਦੋ ਨਵੇਂ ਫੋਨਾਂ ਨੂੰ ਮਿਲੇਗੀ ਸਿਰਫ ਇਕ ਐਂਡਰਾਇਡ ਅਪਡੇਟ

Wednesday, Nov 18, 2020 - 11:06 AM (IST)

ਗੈਜੇਟ ਡੈਸਕ– ਟੈੱਕ ਬ੍ਰਾਂਡ ਵਨਪਲੱਸ ਵਲੋਂ ਇਸ ਸਾਲ ਬਜਟ ਡਿਵਾਈਸਿਜ਼ ਵੀ ਲਾਂਚ ਕੀਤੇ ਗਏ ਹਨ ਪਰ ਇਨ੍ਹਾਂ ਨਾਲ ਜੁੜੀ ਇਕ ਖ਼ਬਰ ਯੂਜ਼ਰਸ ਨੂੰ ਨਿਰਾਸ਼ ਕਰ ਸਕਦੀ ਹੈ। ਅਕਤੂਬਰ ’ਚ ਵਨਪਲੱਸ 8ਟੀ 5ਜੀ ਲਾਂਚ ਕਰਨ ਤੋਂ ਬਾਅਦ ਕੰਪਨੀ ਵਨਪਲੱਸ ਨੋਰਡ ਐੱਨ10 ਅਤੇ ਨੋਰਡ ਐੱਨ100 ਵੀ ਲੈ ਕੇ ਆਈ ਹੈ। ਇਨ੍ਹਾਂ ਡਿਵਾਈਸਿਜ਼ ਨੂੰ ਕੰਪਨੀ ਬਜਟ ਅਤੇ ਮਿਡਰੇਂਜ ਸੈਮਗਮੈਂਟ ’ਚ ਲੈ ਕੇ ਆਈਹੈ ਅਤੇ ਇਨ੍ਹਾਂ ਦੋਵਾਂ ’ਚ ਆਕਸੀਜਨ ਓ.ਐੱਸ. 10 ਆਊਟ-ਆਫ-ਦਿ-ਬਾਕਸ ਮਿਲਦਾ ਹੈ। ਸਾਹਮਣੇ ਆਇਆ ਹੈ ਕਿ ਇਨ੍ਹਾਂ ਫੋਨਾਂ ਨੂੰ ਸਿਰਫ ਇਕ ਐਂਡਰਾਇਡ ਅਪਡੇਟ ਮਿਲੇਗੀ। 

ਇਹ ਵੀ ਪੜ੍ਹੋ– 47,900 ਰੁਪਏ ’ਚ ਖ਼ਰੀਦ ਸਕਦੇ ਹੋ iPhone 12 Mini, ਇੰਝ ਮਿਲੇਗਾ ਵੱਡਾ ਡਿਸਕਾਊਂਟ

ਐਂਡਰਾਇਡ ਸੈਂਟਰਲ ਦੀ ਨਵੀਂ ਰਿਪੋਰਟ ’ਚ ਵਨਪਲੱਸ ਬੁਲਾਰੇ ਦੇ ਹਵਾਲੇ ਤੋਂ ਕਿਹਾ ਗਿਆ ਹੈ ਕਿ ਨੋਰਡ ਐੱਨ10 ਅਤੇ ਨੋਰਡ ਐੱਨ100 ਦੋਵਾਂ ਹੀ ਡਿਵਾਈਸਿਜ਼ ਨੂੰ ਸਿਰਫ ਇਕ ਵੱਡੀ ਐਂਡਰਾਇਡ ਅਪਡੇਟ ਮਿਲੇਗੀ। ਹਾਲਾਂਕਿ, ਇਨ੍ਹਾਂ ਫੋਨਾਂ ਨੂੰ ਦੋ ਸਾਲਾਂ ਤਕ ਸਕਿਓਰਿਟੀ ਅਪਡੇਟਸ ਮਿਲਦੇ ਰਹਿਣਗੇ। ਵਨਪਲੱਸ ਅਤੇ ਬਾਕੀ ਸਮਾਰਟਫੋਨ ਕੰਪਨੀਆਂ ਆਪਣੇ ਡਿਵਾਈਸਿਜ਼ ਨੂੰ ਸਾਧਾਰਣ ਰੂਪ ਨਾਲ ਦੋ ਤੋਂ ਤਿੰਨ ਵੱਡੇ ਐਂਡਰਾਇਡ ਅਪਡੇਟਸ ਦਿੰਦੀ ਹੈ। ਇਸ ਦੇ ਨਾਲ ਹੀ ਤਿੰਨ ਸਾਲਾਂ ਤਕ ਜ਼ਿਆਦਾਤਰ ਫੋਨਾਂ ਨੂੰ ਸਕਿਓਰਿਟੀ ਅਪਡੇਟਸ ਮਿਲਦੇ ਰਹਿੰਦੇ ਹਨ। 

ਇਹ ਵੀ ਪੜ੍ਹੋ– WhatsApp Web ’ਚ ਬਿਨਾਂ ਚੈਟ ਓਪਨ ਕੀਤੇ ਪੜ੍ਹ ਸਕਦੇ ਹੋ ਪੂਰਾ ਮੈਸੇਜ, ਇਹ ਹੈ ਆਸਾਨ ਤਰੀਕਾ

ਐਂਡਰਾਇਡ 11 ਤੋਂ ਬਾਅਦ ਨਹੀਂ ਮਿਲੇਗੀ ਅਪਡੇਟ
ਨੋਰਡ ਐੱਨ10 ਅਤੇ ਨੋਰਡ ਐੱਨ100 ਦੋਵੇਂ ਐਂਡਰਾਇਡ 10 ਨਾਲ ਆਉਂਦੇ ਹਨ ਅਤੇ ਇਕ ਅਪਡੇਟ ਮਿਲਣ ਦਾ ਮਤਲਬ ਹੈ ਕਿ ਇਨ੍ਹਾਂ ਫੋਨਾਂ ਨੂੰ ਅਗਲੇ ਸਾਲ ਸਿਰਫ ਐਂਡਰਾਇਡ 11 ਅਪਡੇਟ ਮਿਲੇਗੀ। ਉਥੇ ਹੀ ਨਵੇਂ ਵਨਪਲੱਸ 8ਟੀ 5ਜੀ ਆਊਟ-ਆਫ-ਦਿ-ਬਾਕਸ ਐਂਡਰਾਇਡ 11 ਦੇ ਨਾਲ ਆਉਂਦਾ ਹੈ। ਨਵੇਂ ਡਿਵਾਈਸਿਜ਼ ਨੂੰ ਇਹ ਅਪਡੇਟ ਅਗਲੇ ਸਾਲ ਮਿਲਣਾ ਅਤੇ ਇਸ ਤੋਂ ਬਾਅਦ ਅਗਲੀ ਵੱਡੀ ਐਂਡਰਾਇਡ ਅਪਡੇਟ ਨਾ ਮਿਲਣਾ ਨਿਰਾਸ਼ ਕਰ ਸਕਦਾ ਹੈ। ਕੰਪਨੀ ਕਿਫਾਇਤੀ ਸੈਗਮੈਂਟ ’ਚ ਬਿਹਤਰ ਸਾਫਟਵੇਅਰ ਅਨੁਭਵ ਦੇਣ ਦਾ ਵਾਅਦਾ ਆਪਣੇ ਯੂਜ਼ਰਸ ਨਾਲ ਕਰਦੀ ਰਹਿੰਦੀ ਹੈ। 

ਇਹ ਵੀ ਪੜ੍ਹੋ– Airtel ਗਾਹਕਾਂ ਲਈ ਖ਼ੁਸ਼ਖ਼ਬਰੀ, ਪ੍ਰੀਪੇਡ ਪੈਕ ਖ਼ਤਮ ਹੋਣ ਤੋਂ ਬਾਅਦ ਵੀ ਮਿਲਣਗੇ ਇਹ ਫਾਇਦੇ​​​​​​​

ਪੁਰਾਣੇ ਵਨਪਲੱਸ ਫੋਨਾਂ ’ਚ ਨਵਾਂ OxygenOS
ਨਵੇਂ ਸਮਾਰਟਫੋਨਾਂ ਦੀ ਕੀਮਤ ਘੱਟ ਹੋਣਾ ਇਨ੍ਹਾਂ ਅਪਡੇਟਸ ਦੇ ਨਾ ਮਿਲਣ ਦਾ ਕਾਰਨ ਨਹੀਂ ਹੋਣਾ ਚਾਹੀਦਾ। ਸਮਾਰਟਫੋਨਾਂ ਨੂੰ ਮਿਲਣ ਵਾਲੇ ਅਪਡੇਟਸ ਦੇ ਮਾਮਲੇ ’ਚ ਵਨਪਲੱਸ ਦਾ ਪਿਛਲਾ ਰਿਕਾਰਡ ਕਾਫੀ ਚੰਗਾ ਰਿਹਾ ਹੈ। ਵਨਪਲੱਸ ਆਪਣੇ ਪੁਰਾਣੇ ਡਿਵਾਈਸਿਜ਼ ਨੂੰ ਵੀ ਨਵੀਂ OxygenOS ਅਪਡੇਟ ਦਿੰਦੀ ਰਹਿੰਦੀ ਹੈ। ਫਿਲਹਾਲ ਕੰਪਨੀ ਪੁਸ਼ਟੀ ਕਰ ਚੁੱਕੀ ਹੈ ਕਿ ਨੋਰਡ ਐੱਨ10 ਅਤੇ ਨੋਰਡ ਐੱਨ100 ਨੂੰ ਸਿਰਫ ਇਕ ਅਪਡੇਟ ਮਿਲੇਗੀ। ਇਨ੍ਹਾਂ ਫੋਨਾਂ ਨੂੰ ਵਨਪਲੱਸ ਯੂ.ਐੱਸ. ਅਤੇ ਯੂਰਪ ਦੇ ਬਾਜ਼ਾਰ ’ਚ ਲੈ ਕੇ ਆਈ ਹੈ। 


Rakesh

Content Editor

Related News