Oneplus Nord ਭਾਰਤ ’ਚ ਹੋਇਆ ਲਾਂਚ, ਜਾਣੋ ਕੀਮਤ

07/21/2020 10:48:26 PM

ਗੈਜੇਟ ਡੈਸਕ—ਵਨਪਲੱਸ ਨੇ ਭਾਰਤ ’ਚ ਆਪਣਾ ਸਭ ਤੋਂ ਸਸਤਾ ਸਮਾਰਟਫੋਨ ਲਾਂਚ ਕਰ ਦਿੱਤਾ ਹੈ ਅਤੇ ਇਹ ਸਮਾਰਟਫੋਨ ਹੈ Oneplus Nord। ਵਨਪਲੱਸ ਨੋਰਡ ਕੰਪਨੀ ਦਾ ਐਂਟਰੀ ਲੇਵਲ ਸਮਾਰਟਫੋਨ ਹੈ। ਵਨਪਲੱਸ ਦੇ ਇਸ ਫੋਨ ’ਚ 48 ਮੈਗਾਪਿਕਸਲ ਦਾ ਮੇਨ ਕੈਮਰਾ ਅਤੇ 4115 mAh ਦੀ ਬੈਟਰੀ ਦਿੱਤੀ ਗਈ ਹੈ। ਇਹ ਫੋਨ ਬਲੂ ਮਾਰਬਲ ਅਤੇ ਗ੍ਰੇਅ ਆਨਿਕਸ ਕਲਰ ਵੇਰੀਐਂਟ ’ਚ ਮਿਲੇਗਾ।

PunjabKesari

ਕੀਮਤ
ਇਸ ਫੋਨ ਦੀ ਸ਼ੁਰੂਆਤੀ ਕੀਮਤ 24,999 ਰੁਪਏ ਹੈ। ਇਸ ਕੀਮਤ ’ਚ ਤੁਹਾਨੂੰ 6ਜੀ.ਬੀ. ਰੈਮ ਨਾਲ 64ਜੀ.ਬੀ. ਸਟੋਰੇਜ਼ ਵਾਲਾ ਵੇਰੀਐਂਟ ਮਿਲੇਗਾ। ਉੱਥੇ 8ਜੀ.ਬੀ. ਰੈਮ ਨਾਲ 128ਜੀ.ਬੀ. ਸਟੋਰੇਜ਼ ਵੇਰੀਐਂਟ ਦੀ ਕੀਮਤ 27,999 ਰੁਪਏ ਅਤੇ 12ਜੀ.ਬੀ. ਰੈਮ ਅਤੇ 256ਜੀ.ਬੀ. ਸਟੋਰੇਜ਼ ਵੇਰੀਐਂਟ ਦੀ ਕੀਮਤ 29,999 ਰੁਪਏ ਹੈ। 8ਜੀ.ਬੀ. ਰੈਮ ਵੇਰੀਐਂਟ ਦੀ ਵਿਕਰੀ ਚਾਰ ਅਗਸਤ ਤੋਂ ਐਮਾਜ਼ੋਨ ਇੰਡੀਆ ਅਤੇ ਵਨਪਲੱਸ ਦੀ ਸਾਈਟ ਤੋਂ ਹੋਵੇਗੀ, ਜਦਕਿ 6ਜੀ.ਬੀ. ਰੈਮ ਵੇਰੀਐਂਟ ਸਤੰਬਰ ’ਚ ਉਪਲੱਬਧ ਹੋਵੇਗਾ।

PunjabKesari

ਸਪੈਸੀਫਿਕੇਸ਼ਨਸ
ਇਸ ’ਚ 6.44 ਇੰਚ ਦੀ ਫੁਲ ਐੱਚ.ਡੀ. ਪਲੱਸ ਫਲੁਇਡ ਏਮੋਲੇਡ ਡਿਸਪਲੇਅ ਦਿੱਤੀ ਗਈ ਹੈ। ਫੋਨ ’ਚ ਕੁਆਲਕਾਮ ਦਾ ਆਕਟਾਕੋਰ ਸਨੈਪਡਰੈਗਨ 765ਜੀ ਪ੍ਰੋਸੈਸਰ ਦਿੱਤਾ ਗਿਆ ਹੈ। ਫੋਨ ’ਚ ਇਨ-ਡਿਸਪਲੇਅ ਫਿਗਰਪਿ੍ਰੰਟ ਸੈਂਸਰ ਵੀ ਦਿੱਤਾ ਗਿਆ ਹੈ।

PunjabKesari

ਕੈਮਰਾ
ਇਸ ’ਚ ਕਵਾਡ ਕੈਮਰਾ ਸੈਟਅਪ ਦਿੱਤਾ ਗਿਆ ਹੈ ਜਿਸ ਦਾ ਮੇਨ ਕੈਮਰਾ 48 ਮੈਗਾਪਿਕਸਲ ਦਾ ਹੈ, ਦੂਜਾ ਲੈਂਸ 8 ਮੈਗਾਪਿਕਸਲ ਦਾ ਵਾਈਡ ਐਂਗਲ, 2 ਮੈਗਾਪਿਕਸਲ ਦਾ ਮੈ¬ਕ੍ਰੋ ਲੈਂਸ ਅਤੇ 5 ਮੈਗਾਪਿਕਸਲ ਦਾ ਡੈਪਥ ਸੈਂਸਰ ਹੈ। ਉੱਥੇ ਸੈਲਫੀ ਲਈ ਤੁਹਾਨੂੰ ਇਸ ਫੋਨ ’ਚ 32 ਮੈਗਾਕਿਸਲ ਦਾ ਅਤੇ 8 ਮੈਗਾਪਿਕਸਲ ਦਾ ਡਿਊਲ ਫਰੰਟ ਕੈਮਰਾ ਮਿਲੇਗਾ।

PunjabKesari

30 ਮਿੰਟ ’ਚ 70 ਫੀਸਦੀ ਚਾਰਜ ਹੋ ਜਾਂਦਾ ਹੈ ਫੋਨ
ਵਨਪਲੱਸ ਨੋਰਡ ’ਚ 4115 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ ਜੋ ਕਿ ਕੰਪਨੀ ਦੀ Warp ਚਾਰਜ 30ਵਾਟ ਫਾਸਟ ਚਾਰਜਿੰਗ ਤਕਨਾਲੋਜੀ ਨੂੰ ਸਪੋਰਟ ਕਰਦੀ ਹੈ। ਸਮਾਰਟਫੋਨ ਸਿਰਫ 30 ਮਿੰਟ ’ਚ 0 ਤੋਂ 70 ਫੀਸਦੀ ਚਾਰਜ ਹੋ ਜਾਂਦਾ ਹੈ। ਕੰਪਨੀ ਦਾ ਦਾਅਵਾ ਹੈ ਕਿ ਉਸ ਦੀ ਚਾਰਜਿੰਗ ਤਕਨਾਲੋਜੀ ਕਾਫੀ ਸਮਾਰਟ ਹੈ ਅਤੇ ਇਹ ਹੈਵੀ ਯੂਜ਼ ਦੌਰਾਨ ਫੋਨ ਨੂੰ ਕੂਲ ਰੱਖਦੀ ਹੈ।


Karan Kumar

Content Editor

Related News