ਲਾਂਚ ਤੋਂ ਪਹਿਲਾਂ ਹੀ ਵੇਖ ਲਓ Oneplus Nord ਦਾ ਡਿਜ਼ਾਇਨ, ਕੰਪਨੀ ਲਿਆਈ ਖ਼ਾਸ ਪੇਸ਼ਕਸ਼

Saturday, Jul 11, 2020 - 01:21 PM (IST)

ਲਾਂਚ ਤੋਂ ਪਹਿਲਾਂ ਹੀ ਵੇਖ ਲਓ Oneplus Nord ਦਾ ਡਿਜ਼ਾਇਨ, ਕੰਪਨੀ ਲਿਆਈ ਖ਼ਾਸ ਪੇਸ਼ਕਸ਼

ਗੈਜੇਟ ਡੈਸਕ– 21 ਜੁਲਾਈ ਨੂੰ ਵਨਪਲੱਸ ਦਾ ਸਸਤਾ ਸਮਾਰਟਫੋਨ Oneplus Nord ਲਾਂਚ ਹੋਣ ਵਾਲਾ ਹੈ। ਗਾਹਕ ਇਸ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਸੇ ਨੂੰ ਧਿਆਨ ’ਚ ਰੱਖਦੇ ਹੋਏ ਕੰਪਨੀ ਗਾਹਕਾਂ ਲਈ ਇਕ ਖ਼ਾਸ ਸੁਵਿਧਾ ਲੈ ਕੇ ਆਈ ਹੈ। ਇਸ ਤਹਿਤ ਗਾਹਕ ਆਗੁਮੈਂਟਿਡ ਰਿਐਲਿਟੀ (ਏ.ਆਰ.) ਰਾਹੀਂ ਲਾਂਚ ਤੋਂ ਪਹਿਲਾਂ ਹੀ ਇਸ ਫੋਨ ਦਾ ਡਿਜ਼ਾਇਨ ਵੇਖ ਸਕਦੇ ਹਨ। ਇਸ ਦੀ ਸ਼ੁਰੂਆਤ ਸ਼ਨੀਵਾਰ ਦੁਪਹਿਰ 12 ਵਜੇ ਤੋਂ ਸ਼ੁਰੂ ਹੋ ਚੁੱਕੀ ਹੈ। 

ਸਪੈਸ਼ਲ ਏ.ਆਰ. ਇਨਵਾਈਟ ਲਈ ਗਾਹਕਾਂ ਕੋਲੋਂ 99 ਰੁਪਏ (ਕਰੀਬ 1 ਡਾਲਰ) ਦਾ ਭੁਗਤਾਨ ਲਿਆ ਜਾਵੇਗਾ। ਇਸ ਰਾਹੀਂ ਗਾਹਕਾਂ ਨੂੰ ਆਪਣੇ ਫੋਨ ’ਤੇ ਹੀ ਵਨਪਲੱਸ ਨੋਰਡ ਵੇਖਣ ਨੂੰ ਤਾਂ ਮਿਲੇਗਾ ਹੀ, ਨਾਲ ਹੀ ਉਹ 21 ਜੁਲਾਈ ਦੇ ਲਾਂਚ ਈਵੈਂਟ ਨੂੰ ਵੀ ਵੇਖ ਸਕਣਗੇ। ਇਸ ਤੋਂ ਇਲਾਵਾ ਕੰਪਨੀ ਵਲੋਂ ਤੋਹਫਾ ਵੀ ਮਿਲ ਸਕਦਾ ਹੈ। ਗਾਹਕਾਂ ਨੂੰ ਫੋਨ ’ਚ ਵਨਪਲੱਸ ਨੋਰਡ ਏ.ਆਰ. ਐਪ ਪਾਉਣੀ ਹੋਵੇਗੀ, ਜੋ ਗੂਗਲ ਪਲੇਅ ਸਟੋਰ ਅਤੇ ਐਪਲ ਐਪ ਸਟੋਰ ’ਤੇ ਉਪਲੱਬਧ ਹੈ। 


author

Rakesh

Content Editor

Related News