OnePlus Nord CE 5G ਦਾ ਟੀਜ਼ਰ ਜਾਰੀ, ਮਿਲੇਗਾ 64MP ਦਾ ਕੈਮਰਾ, ਇੰਨੀ ਹੋ ਸਕਦੀ ਹੈ ਕੀਮਤ

06/05/2021 6:08:30 PM

ਗੈਜੇਟ ਡੈਸਕ– ਵਨਪਲੱਸ ਦਾ ਨਵਾਂ ਸਮਾਰਟਫੋਨ OnePlus Nord CE 5G ਅਗਲੇ ਹਫਤੇ ਭਾਰਤ ’ਚ ਲਾਂਚ ਹੋਣ ਵਾਲਾ ਹੈ ਪਰ ਲਾਂਚਿੰਗ ਤੋਂ ਪਹਿਲਾਂ ਕੰਪਨੀ ਨੇ ਵੀਡੀਓ ਟੀਜ਼ਰ ਜਾਰੀ ਕਰਕੇ ਇਸ ਆਉਣ ਵਾਲੇ ਡਿਵਾਈਸ ਦੇ ਕੈਮਰਾ ਦੀ ਜਾਣਕਾਰੀ ਸਾਂਝੀ ਕੀਤੀ ਹੈ। ਵੀਡੀਓ ਟੀਜ਼ਰ ਮੁਤਾਬਕ, ਆਉਣ ਵਾਲੇ OnePlus Nord CE 5G ’ਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਦਿੱਤਾ ਜਾਵੇਗਾ ਜਿਸ ਵਿਚ 64 ਮੈਗਾਪਿਕਸਲ ਦਾ ਮੁੱਖ ਸੈਂਸਰ ਹੋਵੇਗਾ। ਹਾਲਾਂਕਿ, ਹੋਰ ਸੈਂਸਰਾਂ ਦੀ ਜਾਣਕਾਰੀ ਨਹੀਂ ਮਿਲੀ। ਹੋਰ ਫੀਚਰਜ਼ ਦੀ ਗੱਲ ਕਰੀਏ ਤਾਂ ਯੂਜ਼ਰਸ ਨੂੰ ਆਉਣ ਵਾਲੇ ਸਮਾਰਟਫੋਨ ’ਚ ਕੁਆਲਕਾਮ ਸਨੈਪਡ੍ਰੈਗਨ 750ਜੀ ਪ੍ਰੋਸੈਸਰ ਅਤੇ ਪੰਚ-ਹੋਲ ਡਿਸਪਲੇਅ ਮਿਲ ਸਕਦੀ ਹੈ। ਵਨਪਲੱਸ ਨੇ ਕਈ ਫੋਟੋ ਸੈਂਪਲ ਵੀ ਸਾਂਝੇ ਕੀਤੇ ਹਨ ਜਿਨ੍ਹਾਂ ’ਚ OnePlus Nord CE 5G ਨਾਲ ਕਲਿੱਕ ਕੀਤਾ ਗਿਆ ਹੈ। ਇਨ੍ਹਾਂ ਸੈਂਪਲਾਂ ਨੂੰ ਵੇਖਣ ’ਤੇ ਇਹ ਪਤਾ ਚਲਦਾ ਹੈ ਕਿ ਕੈਮਰਾ ਸੈਕਸ਼ਨ ’ਤੇ ਕਾਫੀ ਕੰਮ ਕੀਤਾ ਗਿਆ ਹੈ। 

OnePlus Nord CE 5G ਦੇ ਸੰਭਾਵਿਤ ਫੀਚਰਜ਼
ਮੀਡੀਆ ਰਿਪੋਰਟਾਂ ਮੁਤਾਬਕ, OnePlus Nord CE 5G ਸਮਾਰਟਫੋਨ 6.43 ਇੰਚ ਦੀ ਫੁਲ.ਐੱਚ.ਡੀ. ਪਲੱਸ ਅਮੋਲੇਡ ਡਿਸਪਲੇਅ ਨਾਲ ਆਏਗਾ। ਫੋਨ 8 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਨਾਲ ਆਏਗਾ। ਇਸ ਤੋਂ ਇਲਾਵਾ ਫੋਨ ’ਚ 4,500mAh ਦੀ ਬੈਟਰੀ ਮਿਲ ਸਕਦੀ ਹੈ ਜੋ 30ਟੀ ਰੈਪ ਚਾਰਜ ਫਾਸਟ ਚਾਰਜਿੰਗ ਸੁਪੋਰਟ ਨਾਲ ਆਏਗੀ। ਇਸ ਤੋਂ ਇਲਾਵਾ ਜ਼ਿਆਦਾ ਕੁਝ ਜਾਣਕਾਰੀ ਨਹੀਂ ਮਿਲੀ। 

OnePlus Nord CE 5G ਦੀ ਸੰਭਾਵਿਤ ਕੀਮਤ
ਵਨਪਲੱਸ ਨੇ ਅਜੇ ਤਕ OnePlus Nord CE 5G ਸਮਾਰਟਫੋਨ ਦੀ ਕੀਮਤ ਨੂੰ ਲੈ ਕੇ ਕੋਈ ਜਾਣਕਾਰੀ ਨਹੀਂ ਦਿੱਤੀ ਪਰ ਲੀਕਸ ਰਿਪੋਰਟਾਂ ਦੀ ਮੰਨੀਏ ਤਾਂ ਇਸ ਡਿਵਾਈਸ ਦੀ ਕੀਮਤ 25,000 ਤੋਂ 30,000 ਰੁਪਏ ਵਿਚਕਾਰ ਰੱਖੀ ਜਾ ਸਕਦੀ ਹੈ। 


Rakesh

Content Editor

Related News