ਭਾਰਤ ’ਚ ਲਾਂਚ ਹੋਇਆ OnePlus Nord 2 ਦਾ ਪੈਕ ਮੈਨ ਐਡੀਸ਼ਨ

Wednesday, Nov 17, 2021 - 12:59 PM (IST)

ਭਾਰਤ ’ਚ ਲਾਂਚ ਹੋਇਆ OnePlus Nord 2 ਦਾ ਪੈਕ ਮੈਨ ਐਡੀਸ਼ਨ

ਗੈਜੇਟ ਡੈਸਕ– ਵਨਪਲੱਸ ਨੇ ਆਖਿਰਕਾਰ ਆਪਣੇ ਨੋਰਡ 2 ਸਮਾਰਟਫੋਨ ਦੇ ਸਪੈਸ਼ਲ ਐਡੀਸ਼ਨ ਨੂੰ ਲਾਂਚ ਕਰ ਦਿੱਤਾ ਹੈ। ਡਿਜ਼ਾਇਨ ਦੀ ਗੱਲ ਕਰੀਏ ਤਾਂ ਇਸ ਫੋਨ ਦਾ ਬੈਕ ਪੈਨਲ ਸਾਧਾਰਣ ਵਨਪਲੱਸ ਨੋਰਡ 2 ਤੋਂ ਇਕਦਮ ਅਲੱਗ ਹੈ, ਜਿਥੇ pac-man ਨਾਲ ਪ੍ਰਭਾਵਿਤ ਗਲੌਸੀ ਫਿਨਿਸ਼ ਵੇਖਣ ਨੂੰ ਮਿਲੀ ਹੈ। ਇਸ ਤੋਂ ਇਲਾਵਾ ਇਹ ਫੋਨ ਇਕ ਖਾਸ ਪੈਕੇਜਿੰਗ ’ਚ ਆਉਂਦਾ ਹੈ। 

ਇਹ ਵੀ ਪੜ੍ਹੋ– ਗੂਗਲ ਨੇ ਇਨ੍ਹਾਂ ਦੋ ਸਮਾਰਟ ਟੀ.ਵੀ. ਐਪਸ ’ਤੇ ਲਗਾਇਆ ਬੈਨ, ਫੋਨ ’ਚੋਂ ਵੀ ਤੁਰੰਤ ਕਰੋ ਡਿਲੀਟ

ਕੰਪਨੀ ਨੇ ਦਾਅਵਾ ਕੀਤਾ ਹੈਕਿ ਇਸ ਫੋਨ ਨੂੰ 12 ਜੀ.ਬੀ. ਰੈਮ+256 ਜੀ.ਬੀ. ਸਟੋਰੇਜ ਨਾਲ ਲਿਆਇਆ ਗਿਆ ਹੈ, ਜਿਸ ਦੀ ਕੀਮਤ 37,999 ਰੁਪਏ ਹੈ। ਗਾਹਕ ਇਸ ਨੂੰ ਵਨਪਲੱਸ ਐਕਸਪੀਰੀਅੰਸ ਸਟੋਰਾਂ, ਵਨਪਲਸ ਡਾਟ ਇਨ ਅਤੇ ਐਮਾਜ਼ੋਨ ਤੋਂ ਖਰੀਦ ਸਕਣਗੇ। 

ਇਸ ਫੋਨ ਦੀਆਂ ਖੂਬੀਆਂ
- ਵਨਪਲੱਸ ਨੋਰਡ 2 ਪੈਕ ਮੈਨ ਐਡੀਸ਼ਨ ’ਚ 4500mAh ਦੀ ਡਿਊਲ ਸੈੱਲ ਬੈਟਰੀ ਦਿੱਤੀ ਗਈ ਹੈ। ਇਸ ਨੂੰ 0 ਤੋਂ 100 ਫੀਸਦੀ ਤਕ ਚਾਰਜ ਹੋਣ ’ਚ 30 ਮਿੰਟਾਂ ਦਾ ਸਮਾਂ ਲਗਦਾ ਹੈ।
- ਇਸ ਫੋਨ ’ਚ 90Hz Fluid AMOLED ਡਿਸਪਲੇਅ ਮਿਲੀਦ ਹੈ ਅਤੇ ਇਹ OxygenOS 11.3 ’ਤੇ ਕੰਮ ਕਰਦਾ ਹੈ। 
- ਗੇਮਿੰਗ ਲਈ ਇਸ ਫੋਨ ’ਚ ਮੀਡੀਆਟੈੱਕ ਡਾਈਮੈਂਸਿਟੀ 1200-ਏ.ਆਈ. ਚਿਪਸੈੱਟ ਦਿੱਤਾ ਗਿਆ ਹੈ ਜੋ ਓਰਿਜਨਲ ਵਨਪਲੱਸ ਨੋਰਡ ਦੇ ਮੁਕਾਬਲੇ 65 ਫੀਸਦੀ ਤੇਜ਼ ਸੀ.ਪੀ.ਯੂ. ਪਰਫਾਰਮੈੰਸ ਅਤੇ 125 ਫੀਸਦੀ ਬਿਹਤਰ ਜੀ.ਪੀ.ਯੂ. ਪਰਫਾਰਮੈਂਸ ਪ੍ਰਦਾਨ ਕਰਦਾ ਹੈ। 
- ਡਿਵਾਈਸ ਦੇ ਪਿੱਛੇ ਇਕ 50 ਮੈਗਾਪਿਕਸਲ ਏ.ਆਈ. ਟ੍ਰਿਪਲ ਕੈਮਰਾ ਸੈੱਟਅਪ ਦਿੱਤਾ ਗਿਆ ਹੈ, ਜੋ ਆਪਟਿਕਲ ਇਮੇਜ ਸਟੇਬਿਲਾਈਜੇਸ਼ਨ ਨੂੰ ਸਪੋਰਟ ਕਰਦਾ ਹੈ। 

ਇਹ ਵੀ ਪੜ੍ਹੋ– 63 ਲੱਖ ਰੁਪਏ ’ਚ ਵਿਕਿਆ ਇਹ ਪੁਰਾਣਾ iPhone, ਕਾਰਨ ਜਾਣ ਹੋ ਜਾਓਗੇ ਹੈਰਾਨ


author

Rakesh

Content Editor

Related News