ਅਗਲੇ ਮਹੀਨੇ ਲਾਂਚ ਹੋਵੇਗਾ OnePlus ਦਾ ਇਹ ਦਮਦਾਰ ਫੋਨ, ਫੀਚਰ ਹੋਏ ਲੀਕ
Wednesday, Dec 15, 2021 - 12:57 PM (IST)
ਗੈਜੇਟ ਡੈਸਕ– OnePlus Ivan ਕੰਪਨੀ ਦਾ ਨਵਾਂ ਫਲੈਗਸ਼ਿਪ ਹੋਵੇਗਾ। OnePlus Ivan ਨੂੰ ਲੈ ਕੇ ਕੰਪਨੀ ਜੰਗੀ ਪੱਧਰ ’ਤੇ ਕੰਮ ਕਰ ਰਹੀ ਹੈ। OnePlus Ivan ਨੂੰ ਵੀ ਨੋਰਡ ਸੀਰੀਜ਼ ਤਹਿਤ ਲਾਂਚ ਕੀਤਾ ਜਾਵੇਗਾ। ਵਨਪਲੱਸ ਦਾ ਕੋਡ ਨੇਮ lvan ਰੱਖਿਆ ਗਿਆ ਹੈ। ਕਿਹਾ ਜਾ ਰਿਹਾ ਹੈ ਕਿ ਨਵਾਂ ਫੋਨ OnePlus Nord CE ਦਾ ਅਪਗ੍ਰੇਡਿਡ ਵਰਜ਼ਨ ਹੋਵੇਗਾ। OnePlus Ivan ਨੂੰ ਲੈ ਕੇ ਇਕ ਲੀਕ ਰਿਪੋਰਟ ਸਾਹਮਣੇ ਆਈ ਹੈ ਜਿਸ ਮੁਤਾਬਕ, OnePlus Ivan ਨੂੰ 90Hz ਰਿਫ੍ਰੈਸ਼ ਰੇਟ ਨਾਲ ਪੇਸ਼ ਕੀਤਾ ਜਾਵੇਗਾ। ਇਸਤੋਂ ਇਲਾਵਾ ਇਸ ਵਿਚ ਟ੍ਰਿਪਲ ਰੀਅਰ ਕੈਮਰਾ ਅਤੇ 65 ਵਾਟ ਦੀ ਫਾਸਟ ਚਾਰਜਿੰਗ ਮਿਲੇਗੀ।
OnePlus Ivan ਦੀ ਕੀਮਤ ਨੂੰ ਲੈ ਕੇ ਟਿਪਸਟਰ ਯੋਗੇਸ਼ ਬਰਾਰ ਨੇ ਟਵੀਟ ਕੀਤਾ ਹੈ ਜਿਸ ਮੁਤਾਬਕ, ਫੋਨ ਦੀ ਕੀਮਤ ਭਾਰਤੀ ਬਾਜ਼ਾਰ ਚ 24,000 ਰੁਪਏ ਤੋਂ 28,000 ਰੁਪਏ ਦੇ ਵਿਚਕਾਰ ਹੋ ਸਕਦੀ ਹੈ। OnePlus Ivan ਦੀ ਲਾਂਚਿੰਗ ਜਨਵਰੀ 2022 ’ਚ ਹੋ ਸਕਦੀ ਹੈ, ਹਾਲਾਂਕਿ, ਕੰਪਨੀ ਵਲੋਂ ਕੋਈ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਗਈ।
ਦੱਸ ਦੇਈਏ ਕਿ OnePlus Nord CE 5G ਨੂੰ ਭਾਰਤ ’ਚ ਇਸੇ ਸਾਲ ਜੂਨ ’ਚ 22,999 ਰੁਪਏ ਦੀ ਸ਼ੁਰੂਆਤੀ ਕੀਮਤ ’ਤੇ ਲਾਂਚ ਕੀਤਾ ਗਿਆ ਹੈ। ਇਹ ਕੀਮਤ 6 ਜੀ.ਬੀ. ਰੈਮ ਅਤੇ 128 ਜੀ.ਬੀ. ਸਟੋਰੇਜ ਮਾਡਲ ਦੀ ਹੈ। ਉਥੇ ਹੀ ਫੋਨ ਦੇ 8 ਜੀ.ਬੀ. ਰੈਮ ਅਤੇ 128 ਜੀ.ਬੀ. ਸਟੋਰੇਜ ਮਾਡਲ ਦੀ ਕੀਮਤ 24,999 ਰੁਪਏ ਅਤੇ 12 ਜੀ.ਬੀ. ਰੈਮ ਨਾਲ 156 ਜੀ.ਬੀ. ਸਟੋਰੇਜ ਮਾਡਲ ਦੀ ਕੀਮਤ 27,999 ਰੁਪਏ ਹੈ।
ਫੀਚਰਜ਼ ਦੀ ਗੱਲ ਕਰੀਏ ਤਾਂ OnePlus Ivan ਨੂੰ ਐਂਡਰਾਇਡ 12 ਆਧਾਰਿਤ OxygenOS 12 ਦੇ ਨਾਲ ਪੇਸ਼ ਕੀਤਾ ਜਾਵੇਗਾ। ਇਸਤੋਂ ਇਲਾਵਾ ਫੋਨ ’ਚ 6.4 ਇੰਚ ਦੀ ਫੁਲ ਐੱਚ.ਡੀ. ਪਲੱਸ ਐਮੋਲੇਡ ਡਿਸਪਲੇਅ ਮਿਲੇਗੀ ਜਿਸਦਾ ਰਿਫ੍ਰੈਸ਼ ਰੇਟ 90Hz ਹੋਵੇਗਾ। ਫੋਨ ’ਚ ਮੀਡੀਆਟੈੱਕ ਡਾਈਮੈਂਸਿਟੀ 900 ਪ੍ਰੋਸੈਸਰ, 12 ਜੀ.ਬੀ. ਤਕ ਰੈਮ ਅਤੇ 256 ਜੀ.ਬੀ. ਤਕ ਦੀ ਸਟੋਰੇਜ ਮਿਲੇਗੀ।
ਕੈਮਰੇ ਨੂੰ ਲੈ ਕੇ ਲੀਕ ਰਿਪੋਰਟ ਹੈ ਕਿ ਫੋਨ ’ਚ ਤਿੰਨ ਰੀਅਰ ਕੈਮਰੇ ਮਿਲਣਗੇ ਜਿਨ੍ਹਾਂ ’ਚ ਪ੍ਰਾਈਮਰੀ ਲੈੱਨਜ਼ 64 ਮੈਗਾਪਿਕਸਲ ਦਾ ਹੋਵੇਗਾ। ਦੂਜਾ ਲੈੱਨਜ਼ 8 ਮੈਗਾਪਿਕਸਲ ਦਾ ਅਤੇ ਤੀਜਾ ਲੈੱਨਜ਼ 2 ਮੈਗਾਪਿਕਸਲ ਦਾ ਮੈਕ੍ਰੋਨ ਸੈਂਸਰ ਹੋਵੇਗਾ। ਫਰੰਟ ’ਚ ਵੀਡੀਓ ਕਾਲਿੰਗ ਅਤੇ ਸੈਲਫੀ ਲਈ 16 ਮੈਗਾਪਿਕਸਲ ਦਾ ਕੈਮਰਾ ਮਿਲੇਗਾ।