OnePlus ਲੈ ਕੇ ਆ ਰਹੀ ਹੈ ਸਮਾਰਟ ਵਾਚ, ਕੰਪਨੀ ਦੇ CEO ਨੇ ਕੀਤਾ ਕਨਫਰਮ

Saturday, Dec 19, 2020 - 12:55 AM (IST)

ਗੈਜੇਟ ਡੈਸਕ—ਵਨਪਲੱਸ ਨੇ ਸ਼ੁਰੂਆਤ ’ਚ ਸਮਾਰਟਫੋਨਸ ਲਾਂਚ ਕੀਤੇ ਪਰ ਹੌਲੀ-ਹੌਲੀ ਕੰਪਨੀ ਨੇ ਦੂਜੇ ਪ੍ਰੋਡਕਟਸ ਵੀ ਲਿਆਉਣੇ ਸ਼ੁਰੂ ਕਰ ਦਿੱਤੇ। ਫਿਲਹਾਲ ਕੰਪਨੀ ਸਮਾਰਟਫੋਨਸ ਤੋਂ ਇਲਾਵਾ ਸਮਾਰਟ ਟੀ.ਵੀ. ਅਤੇ ਈਅਰਫੋਨਸ ਭਾਰਤ ਵੀ ਲਾਂਚ ਕਰ ਚੁੱਕੀ ਹੈ ਅਤੇ ਹੁਣ ਵਾਰੀ ਹੈ ਸਮਾਰਟ ਵਾਚ ਦੀ। ਕਈ ਵਾਰ ਵਨਪਲੱਸ ਦੀ ਸਮਾਰਟ ਵਾਚ ਨਾਲ ਜੁੜੀਆਂ ਖਬਰਾਂ ਆ ਚੁੱਕੀਆਂ ਹਨ ਪਰ ਇਸ ਵਾਰ ਇਕ ਤਰ੍ਹਾਂ ਨਾਲ ਕੰਪਨੀ ਨੇ ਇਹ ਕਨਫਰਮ ਕਰ ਦਿੱਤਾ ਹੈ। OnePlus CEO Pete Lau ਨੇ ਇਕ ਇੰਟਰਵਿਊ ’ਚ ਕਨਫਰਮ ਕੀਤਾ ਕਿ ਕੰਪਨੀ ਵਨਪਲੱਸ ਸਮਾਰਟ ਵਾਚ ਲੈ ਕੇ ਆ ਰਹੀ ਹੈ।

ਇਹ ਵੀ ਪੜ੍ਹੋ -'ਅਗਲੇ ਸਾਲ ਰੂਸੀ ਕੋਰੋਨਾ ਵੈਕਸੀਨ ਸਪੁਤਨਿਕ-ਵੀ ਦੀਆਂ 30 ਕਰੋੜ ਖੁਰਾਕਾਂ ਬਣਾਏਗਾ ਭਾਰਤ'

ਵਨਪਲੱਸ ਵਾਚ ਗੂਗਲ ਦੇ Wear OS ’ਤੇ ਚੱਲੇਗੀ ਅਤੇ ਕੰਪਨੀ ਦੇ ਸੀ.ਈ.ਓ. ਨੇ ਕਿਹਾ ਕਿ ਇਸ ਦੇ ਲਈ ਕੰਪਨੀ ਗੂਗਲ ਨਾਲ ਕੰਮ ਕਰ ਰਹੀ ਹੈ ਤਾਂ ਕਿ Wear OS ਇਕੋਸਿਸਟਮ, ਐਂਡ੍ਰਾਇਡ ਟੀ.ਵੀ. ਅਤੇ ਐਂਡ੍ਰਾਇਡ ਸਮਾਰਟਫੋਨਸ ਨੂੰ ਬਿਹਤਰ ਤਰੀਕੇ ਨਾਲ ਕੁਨੈਕਟੀਵਿਟੀ ਦਿੱਤੀ ਜਾ ਸਕੇ। ਵਨਪਲੱਸ ਦੇ ਸੀ.ਈ.ਓ. ਨੇ ਤਾਂ ਇਹ ਨਹੀਂ ਦੱਸਿਆ ਕਿ ਵਨਪਲੱਸ ਵਾਚ ਲਾਂਚ ਕਦੋਂ ਹੋਵੇਗੀ ਅਤੇ ਇਸ ’ਚ ਕੀ ਖਾਸ ਹੋਵੇਗਾ ਪਰ ਉਨ੍ਹਾਂ ਨੇ ਇਹ ਜ਼ਰੂਰ ਹਿੰਟ ਦਿੱਤਾ ਹੈ ਕਿ ਇਹ ਐਪਲ ਵਾਚ ਦੇ ਕੈਟੇਗਿਰੀ ਦੀ ਹੋਵੇਗੀ। ਐਪਲ ਵਾਚ ਦੀ ਗੱਲ ਕਰੀਏ ਤਾਂ ਐਪਲ ਇਕੋਸਿਸਟਮ ਨਾਲ ਬਿਹਤਰੀਨ ਤਰੀਕੇ ਨਾਲ ਕੰਮ ਕਰਦੀ ਹੈ ਪਰ ਐਂਡ੍ਰਾਇਡ ਦੇ Wear OS ਨਾਲ ਅਜੇ ਵੀ ਸਮੱਸਿਆ ਹੈ। ਇਸ ਲਈ Pete Lau ਨੇ ਕਿਹਾ ਕਿ Wear OS ’ਚ ਅਜੇ ਹੋਰ ਬਿਹਤਰ ਹੋਣ ਦੀ ਗੁਜਾਇੰਸ਼ ਹੈ ਤਾਂ ਕਿ ਇਹ ਸਾਰੇ ਡਿਵਾਈਸ ਨਾਲ ਬਿਹਤਰ ਤਰੀਕੇ ਨਾਲ ਕੰਮ ਕਰ ਸਕੇ।

ਇਹ ਵੀ ਪੜ੍ਹੋ -ਪਾਕਿ ਦੇ ਵਿਦੇਸ਼ ਮੰਤਰੀ ਕੁਰੈਸ਼ੀ ਬੋਲੇ, ਭਾਰਤ ਫਿਰ ਕਰ ਸਕਦੈ 'ਸਰਜੀਕਲ ਸਟ੍ਰਾਈਕ'

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।

 


Karan Kumar

Content Editor

Related News