OnePlus ਪੇਸ਼ ਕਰ ਸਕਦੀ ਹੈ ਆਪਣਾ ਛੋਟਾ ਸਮਾਰਟਫੋਨ : ਰਿਪੋਰਟ

Friday, Dec 14, 2018 - 06:27 PM (IST)

OnePlus ਪੇਸ਼ ਕਰ ਸਕਦੀ ਹੈ ਆਪਣਾ ਛੋਟਾ ਸਮਾਰਟਫੋਨ : ਰਿਪੋਰਟ

ਗੈਜੇਟ ਡੈਸਕ- ਸਮਾਰਟਫੋਨ ਮਾਰਕੀਟ 'ਚ ਆਪਣੀ ਅਲਗ ਪਹਿਚਾਣ ਬਣਾਉਣ ਵਾਲੀ ਚੀਨੀ ਕੰਪਨੀ ਵਨਪਲੱਸ ਆਪਣਾ ਇਕ ਅਲਗ ਤਰ੍ਹਾਂ ਦਾ ਸਮਾਰਟਫੋਨ ਲਿਆ ਸਕਦੀ ਹੈ। ਰਿਪੋਰਟ ਦੇ ਮੁਤਾਬਕ ਕੰਪਨੀ  ਦੇ ਸੀ. ਈ. ਓ Pete Lau ਨੇ ਕਿਹਾ ਹੈ ਕਿ ਉਨ੍ਹਾਂ ਦੇ ਕੋਲ ਛੋਟੇ ਸਮਾਰਟਫੋਨ ਲਿਆਉਣ ਨੂੰ ਲੈ ਕੇ ਦੁਨੀਆ ਭਰ ਤੋਂ ਕਈ ਸਾਰੀਆਂ ਡਿਮਾਂਡ ਆ ਰਹੀ ਹਨ ਤੇ ਅਗਲੇ ਸਾਲ ਉਹ ਅਜਿਹਾ ਸਮਾਰਟਫੋਨ ਲਿਆਉਣ ਚਾਹੁੰਦੇ ਹੈ। ਹਾਲਾਂਕਿ ਉਨ੍ਹਾਂ ਦਾ ਕਹਿਣਾ ਹੈ ਕਿ ਛੋਟਾ ਸਮਾਰਟਫੋਨ ਲਿਆਉਣ 'ਚ ਇਕਲੌਤੀ ਸਮੱਸਿਆ ਬੈਟਰੀ ਲਾਈਫ ਕੀਤੀ ਹੈ।PunjabKesari
ਇਸ ਦੇ ਨਾਲ ਹੀ ਉਨ੍ਹਾਂ ਨੇ ਦੱਸਿਆ ਜੇਕਰ ਅਸੀਂ ਬੈਟਰੀ ਦੀ ਪਰੇਸ਼ਾਨੀ ਨੂੰ ਹੱਲ ਕਰ ਸਕੇ ਤਾਂ ਅਸੀਂ ਨਿਸ਼ਚਿਤ ਹੀ ਛੋਟਾ ਸਮਾਰਟਫੋਨ ਲੈ ਕੇ ਆਵਾਗੇਂ। ਹਾਲਿਆ ਸਾਲਾਂ 'ਚ ਬੈਟਰੀ ਦੀ ਟੈਕਨਾਲੋਜੀਜ਼ 'ਚ ਜ਼ਿਆਦਾ ਬਦਲਾਅ ਨਹੀਂ ਹੋਇਆ ਹੈ। ਉਥੇ ਹੀ ਜੇਕਰ ਮਾਰਕੀਟ 'ਚ ਹੁਣ ਤੱਕ ਲਾਂਚ ਹੋਏ ਸਮਾਰਟਫੋਨ 'ਤੇ ਨਜ਼ਰ ਪਾਈਏ ਜਾਵੇ ਤਾਂ ਐਪਲ iPhone S5 ਪਿੱਛਲਾ ਆਖਰੀ ਸਮਾਰਟਫੋਨ ਸੀ, ਜਿਸ ਨੂੰ ਸਮਾਲ ਸਕਰੀਨ ਕੈਟਾਗਿਰੀ 'ਚ ਰੱਖਿਆ ਜਾ ਸਕਦਾ ਹੈ।PunjabKesari
ਤੁਹਾਨੂੰ ਦੱਸ ਦੇਈਏ ਕਿ ਕੰਪਨੀ ਨੇ ਹਾਲ 'ਚ OnePlus 6T Mclaren ਐਡੀਸ਼ਨ ਨੂੰ ਭਾਰਤ 'ਚ ਲਾਂਚ ਕੀਤਾ ਹੈ। ਇਸ 'ਚ 6.41 ਇੰਚ ਦੀ ਫੁੱਲ-ਐੱਚ. ਡੀ+ (1080x2340 ਪਿਕਸਲ)  ਐਮੋਲੇਡ ਡਿਸਪਲੇਅ ਹੈ। ਇਸ ਦਾ ਆਸਪੈਕਟ ਰੇਸ਼ਿਓ 19.5:9 ਹੈ। ਡਿਸਪਲੇਅ 'ਤੇ ਕਾਰਨਿੰਗ ਗੋਰਿੱਲਾ ਗਲਾਸ 6 ਦੀ ਪ੍ਰੋਟੈਕਸ਼ਨ ਹੈ। ਇਸ 'ਚ ਆਕਟਾ-ਕੋਰ ਕੁਆਲਕਾਮ ਸਨੈਪਡ੍ਰੈਗਨ 845 ਪ੍ਰੋਸੈਸਰ ਦਾ ਇਸਤੇਮਾਲ ਹੋਇਆ ਹੈ। ਵਨਪਲੱਸ 6ਟੀ ਮੈਕਲੇਰਨ ਐਡੀਸ਼ਨ 'ਚ ਡਿਊਲ ਰਅਰ ਕੈਮਰਾ ਸੈਟਅਪ ਹੈ। ਪ੍ਰਾਇਮਰੀ ਸੈਂਸਰ 16 ਮੈਗਾਪਿਕਸਲ ਦਾ ਹੈ। ਇਹ Sony IMX519 ਸੈਂਸਰ ਹੈ ਜਿਸ ਦਾ ਅਪਰਚਰ ਐੱਫ /1.7 ਹੈ। ਇਸ ਦੇ ਨਾਲ 20 ਮੈਗਾਪਿਕਸਲ ਦਾ Sony IMX376K ਸੈਂਸਰ ਦਿੱਤਾ ਗਿਆ ਹੈ। ਇਸ ਦਾ ਵੀ ਅਪਰਚਰ ਐੱਫ/1.7 ਹੈ। ਉਥੇ ਹੀ ਇਸ ਦਾ ਫਰੰਟ ਕੈਮਰਾ ਵੀ 16 ਮੈਗਾਪਿਕਸਲ ਦਾ ਹੈ ਤੇ ਇਹ IMX371 ਸੈਂਸਰ ਹੈ ਜੋ ਐੱਫ/2.0 ਅਪਰਚਰ ਤੇ 1 ਮਾਈਕ੍ਰੋਨ ਪਿਕਸਲਸ ਨਾਲ ਲੈੱਸ ਹੈ।


Related News