ਭਾਰਤ ’ਚ ਲਾਂਚ ਹੋਏ OnePlus Buds Pro TWS ਈਅਰਬਡਸ, 31 ਘੰਟਿਆਂ ਤਕ ਚੱਲੇਗੀ ਬੈਟਰੀ!

07/23/2021 6:31:23 PM

ਗੈਜੇਟ ਡੈਸਕ– ਵੀਰਵਾਰ ਨੂੰ ਵਨਪਲੱਸ ਨੋਰਡ 2 5ਜੀ ਦੇ ਨਾਲ ਕੰਪਨੀ ਨੇ ਭਾਰਤ ’ਚ ਆਪਣੇ ਨਵੇਂ ਟਰੂ ਵਾਇਰਲੈੱਸ ਈਅਰਬਡਸ OnePlus Buds Pro ਵੀ ਲਾਂਚ ਕੀਤੇ ਹਨ। ਨਵੇਂ ਵਨਪਲੱਸ ਬਡਸ ਪ੍ਰੋ ਹਾਈਬ੍ਰਿਡ ਐਕਟਿਵ ਨੌਇਜ਼ ਕੈਂਸਲੇਸ਼ਨ ਨਾਲ ਆਉਂਦੇ ਹਨ ਅਤੇ ਇਸ ਵਿਚ ਜ਼ਬਰਦਸਤ ਚਾਰਜਿੰਗ ਸਪੀਡ ਮਿਲਦੀ ਹੈ। ਹੋਰ ਖੂਬੀਆਂ ਦੀ ਗੱਲ ਕਰੀਏ ਤਾਂ ਇਨ੍ਹਾਂ ਬਡਸ ’ਚ 11mm ਡਾਇਨਾਮਿਕ ਡ੍ਰਾਈਵਰਸ ਦਾ ਇਸਤੇਮਾਲ ਹੋਇਆ ਹੈ ਅਤੇ ਬਾਕਸ IPX4 ਸਰਟੀਫਿਕੇਸ਼ਨ ਅਤੇ Qi ਵਾਇਰਲੈੱਸ ਚਾਰਜਿੰਗ ਸੁਪੋਰਟ ਕਰਦਾ ਹੈ। ਆਓ ਜਾਣਦੇ ਹਾਂ ਇਨ੍ਹਾਂ ਬਾਰੇ ਵਿਸਤਾਰ ਨਾਲ।

OnePlus Buds Pro ਦੀ ਕੀਮਤ ਤੇ ਉਪਲੱਬਧਤਾ
ਵਨਪਲੱਸ ਬਡਸ ਪ੍ਰੋ ਟਰੂ ਵਾਇਰਲੈੱਸ ਈਅਰਬਡਸ ਦੀ ਕੀਮਤ 149.99 ਡਾਲਰ (ਕਰੀਬ 11,200 ਰੁਪਏ) ਰੱਖੀ ਗਈ ਹੈ। ਇਸ ਦੀ ਭਾਰਤ ’ਚ ਕੀਮਤ ਕਿੰਨੀ ਹੋਵੇਗੀ, ਇਸ ਦਾ ਫਿਲਹਾਲ ਖੁਲਾਸਾ ਨਹੀਂ ਕੀਤਾ ਗਿਆ। ਭਾਰਤ ’ਚ ਇਸ ਸੈਗਮੈਂਟ ’ਚ ਵਧਦੀ ਮੁਕਾਬਲੇਬਾਜ਼ੀ ਦੇ ਚਲਦੇ ਇਸ ਦੀ ਕੀਮਤ 10,000 ਰੁਪਏ ਦੇ ਕਰੀਬ ਹੋਣ ਦੀ ਉਮੀਦ ਹੈ। ਵਨਪਲੱਸ ਪ੍ਰੋ ਨੂੰ ਮੈਟ ਬਲੈਕ ਅਤੇ ਗਲੋਸੀ ਵਾਈਟ ਰੰਗ ’ਚ ਪੇਸ਼ ਕੀਤਾ ਗਿਆ ਹੈ। 

OnePlus Buds Pro ਦੀਆਂ ਖੂਬੀਆਂ
ਵਨਪਲੱਸ ਬਡਸ ਪ੍ਰੋ ਕੰਪਨੀ ਦੇ ਪੋਰਟਫੋਲੀਓ ’ਚ ਸਭ ਤੋਂ ਪ੍ਰੀਮੀਅਮ ਟੀ.ਡਬਲਯੂ.ਐੱਸ. ਈਅਰਬਡਸ ਹੈ। ਈਅਰਬਡਸ ’ਚ 11mm ਦੇ ਡਾਇਨਾਮਿਕ ਡ੍ਰਾਈਵਰਸ ਸ਼ਾਮਲ ਹਨ ਅਤੇ ਇਸ ਵਿਚ ਪ੍ਰੈਸ਼ਰ-ਸੈਂਸਿਟਿਵ ਕੰਟਰੋਲਸ ਦਿੱਤੇ ਗਏ ਹਨ। ਵਨਪਲੱਸ ਨੇ ਤਿੰਨ ਵੱਖ-ਵੱਖ ਮੋਡ, ਜਿਵੇਂ ਕਿ ਐਕਸਟਰੀਮ, ਫੈਂਟ ਅਤੇ ਸਮਾਰਟ ਦੇ ਨਾਲ ਹਾਈਬ੍ਰਿਡ ਐਕਟਿਵ ਨੌਇਜ਼ ਕੈਂਸਲੇਸ਼ਨ ਨੂੰ ਸ਼ਾਮਲ ਕੀਤਾ ਹੈ। ਐਕਸਟਰੀਮ ਮੋਡ ਨੂੰ 40dB ਤਕ ਨੌਇਜ਼ ਕੈਂਸਲੇਸ਼ਨ ਦੀ ਪੇਸ਼ਕਸ਼ ਕਰਨ ਲਈ ਡਿਜ਼ਾਇਨ ਕੀਤਾ ਗਿਆ ਹੈ, ਜਦਕਿ ਫੈਂਟ ਮੋਡ ’ਚ 25dB ਤਕ ਨੌਇਜ਼ ਕੈਂਸਲੇਸ਼ਨ ਹੋ ਸਕਦੀ ਹੈ। ਇਸ ਦੇ ਉਲਟ, ਸਮਾਰਟ ਮੋਡ ਆਲੇ-ਦੁਆਲੇ ਦੇ ਰੋਲੇ ਨੂੰ ਐਨਾਲਾਈਜ਼ ਕਰਕੇ ਆਪਣੇ ਹਿਸਾਬ ਨਾਲ ਘੱਟ ਕਰਦਾ ਹੈ। ਅਣਚਾਹੇ ਰੋਲੇ ਨੂੰ ਫਿਲਟਰ ਕਰਨ ਲਈ ਇਸ ਵਿਚ ਮੌਜੂਦ ਤਿੰਨ ਮਾਈਕ੍ਰੋਫੋਨ ਕਸਟਮ ਨੌਇਜ਼ ਐਲਗੋਰਿਦਮ ਦਾ ਇਸਤੇਮਾਲ ਕਰਦੇ ਹਨ। 


Rakesh

Content Editor

Related News