OnePlus ਨੇ ਲਾਂਚ ਕੀਤਾ ਨਵਾਂ ਸਮਾਰਟਫੋਨ, ਮਿਲੇਗੀ 16 ਜੀ.ਬੀ. ਰੈਮ

03/07/2023 5:36:36 PM

ਗੈਜੇਟ ਡੈਸਕ- ਵਨਪਲੱਸ ਨੇ ਆਪਣੇ ਨਵੇਂ ਫੋਨ OnePlus Ace 2V ਨੂੰ ਚੀਨ 'ਚ ਲਾਂਚ ਕਰ ਦਿੱਤਾ ਹੈ। ਫੋਨ ਨੂੰ ਦੋ ਰੰਗਾਂ 'ਚ ਪੇਸ਼ ਕੀਤਾ ਗਿਆ ਹੈ। ਫੋਨ ਦੇ ਨਾਲ 2.5ਡੀ ਐਮੋਲੇਡ ਡਿਸਪਲੇਅ ਮਿਲੇਗੀ। OnePlus Ace 2V 'ਚ ਮੀਡੀਆਟੈੱਕ ਡਾਈਮੈਂਸਿਟੀ 9000 ਪ੍ਰੋਸੈਸਰ ਦੇ ਨਾਲ 16 ਜੀ.ਬੀ. ਰੈਮ ਮਿਲੇਗੀ। 

OnePlus Ace 2V ਦੀ ਕੀਮਤ

OnePlus Ace 2V ਦੇ 12 ਜੀ.ਬੀ. ਰੈਮ+256 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 2,299 ਚੀਨੀ ਯੁਆਨ (ਕਰੀਬ 27,000 ਰੁਪਏ) ਹੈ। ਉੱਥੇ ਹੀ 16 ਜੀ.ਬੀ. ਰੈਮ+256 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 2,499 ਚੀਨੀ ਯੁਆਨ (ਕਰੀਬ 29,000 ਰੁਪਏ) ਹੈ। ਉੱਥੇ ਹੀ 16 ਜੀ.ਬੀ. ਰੈਮ+512 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 2,799 ਯੁਆਨ (ਕਰੀਬ 33,000 ਰੁਪਏ) ਹੈ। OnePlus Ace 2V ਨੂੰ ਬਲੈਕ ਰਾਕ ਅਤੇ ਸੇਲਾਡਾਨ ਕਲਰ 'ਚ ਖਰੀਦਿਆ ਜਾ ਸਕੇਗਾ। ਫੋਨ ਦੀ ਭਾਰਤ 'ਚ ਵਿਕਰੀ ਨੂੰ ਲੈ ਕੇ ਕੋਈ ਜਾਣਕਾਰੀ ਅਜੇ ਨਹੀਂ ਹੈ। 

OnePlus Ace 2V ਦੇ ਫੀਚਰਜ

OnePlus Ace 2V 'ਚ ਐਂਡਰਾਇਡ 13 ਆਧਾਰਿਤ ਕਲਰ ਓ.ਐੱਸ. 13 ਹੈ। ਫੋਨ 'ਚ 6.74 ਇੰਚ ਦੀ ਐਮੋਲੇਡ ਡਿਸਪਲੇਅ ਹੈ ਜਿਸ 'ਤੇ 2.5ਡੀ ਕਰਵਡ ਗਲਾਸ ਵੀ ਹੈ। ਡਿਸਪਲੇਅ ਦਾ ਸਕਰੀਨ ਟੂ ਬਾਡੀ ਰੇਸ਼ੀਓ 93.50 ਹੈ। ਫੋਨ 'ਚ ਮੀਡੀਆਟੈੱਕ ਡਾਈਮੈਂਸਿਟੀ 9000 ਪ੍ਰੋਸੈਸਰ ਦੇ ਨਾਲ 16 ਜੀ.ਬੀ. ਤਕ LPDDR5x ਰੈਮ ਅਤੇ ਗ੍ਰਾਫਿਕਸ ਲਈ Mali G710 MC10 GPU ਹੈ। ਇਸ ਵਿਚ 512 ਜੀ.ਬੀ. ਤਕ ਦੀ ਸਟੋਰੇਜ ਹੈ। 

ਵਨਪਲੱਸ ਦੇ ਇਸ ਫੋਨ 'ਚ ਤਿੰਨ ਰੀਅਰ ਕੈਮਰੇ ਹਨ ਜਿਨ੍ਹਾਂ 'ਚ ਪ੍ਰਾਈਮਰੀ ਲੈੱਨਜ਼ 64 ਮੈਗਾਪਿਕਸਲ ਦਾ ਹੈ। ਦੂਜਾ ਲੈੱਨਜ਼ 8 ਮੈਗਾਪਿਕਸਲ ਦਾ ਅਲਟਰਾ ਵਾਈਡ ਐਂਗਲ ਹੈ। ਤੀਜਾ ਲੈੱਨਜ਼ 2 ਮੈਗਾਪਿਕਸਲ ਦਾ ਮੈਕ੍ਰੋ ਸੈਂਸਰ ਹੈ। ਸੈਲਫੀ ਲਈ 16 ਮੈਗਾਪਿਕਸਲ ਦਾ ਕੈਮਰਾ ਮਿਲਦਾ ਹੈ।

ਕੁਨੈਕਟੀਵਿਟੀ ਲਈ ਫੋਨ 'ਚ 5G, 4G LTE, Wi-Fi 6, ਬਲੂਟੁੱਥ 5.3, Beidou, Glonass, Galileo, GPS, ਆਈ.ਆਰ. ਰਿਮੋਟ ਕੰਟਰੋਲ, NFC ਅਤੇ USB Type-C ਪੋਰਟ ਹੈ। ਇਸ ਵਿਚ ਇਨ ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਹੈ। ਇਸ ਵਿਚ ਡਿਊਲ ਸਟੀਰੀਓ ਸਪੀਕਰ ਵੀ ਹੈ। ਫੋਨ 'ਚ 5000mAh ਦੀ ਡਿਊਲ ਸੈੱਲ ਬੈਟਰੀ ਹੈ ਜਿਸਦੇ ਨਾਲ 80W SuperVOOC ਫਾਸਟ ਚਾਰਜਿੰਗ ਵੀ ਹੈ।


Rakesh

Content Editor

Related News