OnePlus 9 ਸੀਰੀਜ਼ ਇਸ ਦਿਨ ਹੋਵੇਗੀ ਲਾਂਚ, ਇਕ ਸਸਤਾ ਮਾਡਲ ਆਉਣ ਦੀ ਵੀ ਉਮੀਦ

Tuesday, Mar 09, 2021 - 11:24 AM (IST)

OnePlus 9 ਸੀਰੀਜ਼ ਇਸ ਦਿਨ ਹੋਵੇਗੀ ਲਾਂਚ, ਇਕ ਸਸਤਾ ਮਾਡਲ ਆਉਣ ਦੀ ਵੀ ਉਮੀਦ

ਗੈਜੇਟ ਡੈਸਕ– ਵਨਪਲੱਸ 9 ਸੀਰੀਜ਼ ਦੀ ਲਾਂਚ ਤਾਰੀਖ਼ ਦੀ ਪੁਸ਼ਟੀ ਹੋ ਚੁੱਕੀ ਹੈ। ਹੁਣ ਹੌਲੀ-ਹੌਲੀ ਆਉਣ ਵਾਲੇ ਦਿਨਾਂ ’ਚ ਹੋਰ ਵੀ ਕਲੀਅਰ ਹੋ ਜਾਵੇਗਾ ਕਿ ਇਸ ਵਿਚ ਕੀ ਵੇਖਣ ਨੂੰ ਮਿਲੇਗਾ। ਫਿਲਹਾਲ ਇਹ ਸਾਫ ਹੈ ਕਿ ਇਸ ਵਾਰ ਕੰਪਨੀ ਨੇ ਫੋਨ ਦੇ ਕੈਮਰੇ ਨੂੰ ਲੈ ਕੇ ਕਾਫ਼ੀ ਕੁਝ ਕੀਤਾ ਹੈ। 

ਚੀਨੀ ਸਮਾਰਟਫੋਨ ਨਿਰਮਾਤਾ ਵਨਪਲੱਸ ਨੇ ਆਪਣੀ ਅਗਲੀ ਫਲੈਗਸ਼ਿਪ ਸੀਰੀਜ਼ ਵਨਪਲੱਸ 9 ਦੀ ਲਾਂਚ ਤਾਰੀਖ਼ ਦਾ ਐਲਾਨ ਕਰ ਦਿੱਤਾ ਹੈ। ਕੰਪਨੀ ਨੇ ਪੁਸ਼ਟੀ ਕੀਤੀ ਹੈ ਕਿ ਵਨਪਲੱਸ 9 ਸੀਰੀਜ਼ ਨੂੰ 23 ਮਾਰਚ ਨੂੰ ਲਾਂਚ ਕੀਤਾ ਜਾਵੇਗਾ। ਇਸ ਸੀਰੀਜ਼ ਬਾਰੇ ਕਿਹਾ ਜਾ ਰਿਹਾ ਹੈ ਕਿ ਇਸ ਵਿਚ ਤਿੰਨ ਮਾਡਲ ਹੋਣਗੇ। ਇਸ ਸੀਰੀਜ਼ ’ਚ ਰੈਗੁਲਰ ਵਨਪਲੱਸ 9 ਤੋਂ ਇਲਾਵਾ ਟਾਪ ਮਾਡਲ ਵਨਪਲੱਸ 9 ਪ੍ਰੋ ਅਤੇ ਕਿਫ਼ਾਇਤੀ ਵਨਪਲੱਸ 9ਈ ਵੀ ਸ਼ਾਮਲ ਹੋਣਗੇ। 

PunjabKesari

ਕੰਪਨੀ ਨੇ ਐਲਾਨ ਕੀਤਾ ਹੈ ਕਿ ਉਸ ਨੇ ਕੈਮਰਾ ਨਿਰਮਾਤਾ Hasselblad ਨਾਲ ਸਾਂਝੇਦਾਰੀ ਕੀਤੀ ਹੈ। ਇਸ ਕਾਰਨ ਵਨਪਲੱਸ 9 ਸੀਰੀਜ਼ ਦੇ ਕੈਮਰੇ ਕਾਫ਼ੀ ਚੰਗੇ ਵੇਖਣ ਨੂੰ ਮਿਲਣਗੇ। ਨੋਟ ਕਰਨ ਵਾਲੀ ਗੱਲ ਇਹ ਹੈ ਕਿ ਕੰਪਨੀ ਲਗਭਗ 1,094 ਕਰੋੜ ਰੁਪਏ ਅਗਲੇ ਤਿੰਨ ਸਾਲਾਂ ’ਚ ਕੈਮਰੇ ’ਚ ਨਿਵੇਸ਼ ਕਰੇਗੀ ਤਾਂ ਜੋ ਕੈਮਰੇ ਦੀ ਕੁਆਲਿਟੀ ਨੂੰ ਵਧਾਇਆ ਜਾ ਸਕੇ। 

ਵਨਪਲੱਸ 9 ਸੀਰੀਜ਼ ਨੂੰ ਇਕ ਵਰਚੁਅਲ ਈਵੈਂਟ ਰਾਹੀਂ ਲਾਂਚ ਕੀਤਾ ਜਾਵੇਗਾ। ਭਾਰਤੀ ਸਮੇਂ ਮੁਤਾਬਕ, ਇਸ ਨੂੰ 23 ਮਾਰਚ ਨੂੰ ਸ਼ਾਮ ਨੂੰ 7:30 ਵਜੇ ਲਾਂਚ ਕੀਤਾ ਜਾਵੇਗਾ। ਲਾਂਚ ਦੀ ਲਾਈਵ ਸਟਰੀਮ ਵਨਪਲੱਸ ਦੀ ਵੈੱਬਸਾਈਟ ’ਤੇ ਕੀਤੀ ਜਾਵੇਗੀ। ਰਿਪੋਰਟਾਂ ਮੁਤਾਬਕ, ਇਸ ਲਾਂਚ ਈਵੈਂਟ ’ਚ ਵਨਪਲੱਸ 9, ਵਨਪਲੱਸ 9 ਪ੍ਰੋ ਅਤੇ ਵਨਪਲੱਸ 9ਈ ਨੂੰ ਲਾਂਚ ਕੀਤਾ ਜਾਵੇਗਾ। 

ਵਨਪਲੱਸ Hasselblad ਨਾਲ ਸਾਂਝੇਦਾਰੀ ਨੂੰ ਕੰਪਨੀ ਨੇ ‘ਨੈਚੁਰਲ ਕਲਰ ਕੈਲੀਬ੍ਰੇਸ਼ਨ’ ਨਾਂ ਦਿੱਤਾ ਹੈ। ਦਾਅਵਾ ਕੀਤਾ ਗਿਆ ਹੈ ਕਿ ਇਸ ਨਾਲ ਵਨਪਲੱਸ ਫਲੈਗਸ਼ਿਪ ਫੋਨ ਨਾਲ ਨੈਚੁਰਲ ਫੋਟੋ ਲਈ ਜਾ ਸਕਦੀ ਹੈ। ਇਸ ਵਿਚ ਇਕ Hasselblad Pro ਮੋਡ ਵੀ ਦਿੱਤਾ ਗਿਆ ਹੈ ਜੋ Hasselblad ਦੇ ਸੈਂਸਰ ਦੀ ਵਰਤੋਂ ਕਰਕੇ ਫੋਟੋ ਨੂੰ ਨੈਚੁਰਲ ਕਲਰ ਦੇਵੇਗਾ। ਇਹ 12-bit RAW ਫਾਰਮੇਟ ਨੂੰ ਵੀ ਸੁਪੋਰਟ ਕਰੇਗਾ। 

ਫੋਟੋਗ੍ਰਾਫੀ ਲਈ ਵਨਪਲੱਸ 9 ਸੀਰੀਜ਼ ’ਚ Sony IMX789 ਸੈਂਸਰ 12-bit RAW ਫਾਰਮੇਟ ਸੁਪੋਰਟ ਸੁਪੋਰਟ ਦੇ ਨਾਲ ਦਿੱਤਾ ਗਿਆ ਹੈ। ਇਸ ਵਿਚ 120 ਫਰੇਮ ਪ੍ਰਤੀ ਸਕਿੰਟ ’ਤੇ 4ਕੇ ਅਤੇ 30 ਫਰੇਮ ਪ੍ਰਤੀ ਸਕਿੰਟ ’ਤੇ 8ਕੇ ਵੀਡੀਓ ਸ਼ੂਟ ਕੀਤੀ ਜਾ ਸਕਦੀ ਹੈ। ਵਨਪਲੱਸ 9 ਸੀਰੀਜ਼ ਇਨ-ਬਾਕਸ ਚਾਰਜਰ ਦੇ ਨਾਲ ਆਏਗਾ। ਇਸ ਦੀ ਜਾਣਕਾਰੀ ਦਿੰਦੇ ਹੋਏ ਕੰਪਨੀ ਦੇ ਸੀ.ਈ.ਓ. Lau ਨੇ ਦੱਸਿਆ ਕਿ ਇਹ ਸੀਰੀਜ਼ ਇਨ-ਬਾਕਸ ਚਾਰਜਰ ਨਾਲ ਆਏਗੀ। ਅਜੇ ਹਾਲ ਹੀ ’ਚ ਸਮਾਰਟਫੋਨ ਕੰਪਨੀ ਸੈਮਸੰਗ ਅਤੇ ਐਪਲ ਨੇ ਆਪਣੇ ਫਲੈਗਸ਼ਿਪ ਫੋਨ ਨਾਲ ਚਾਰਜਰ ਦੇਣਾ ਬੰਦ ਕਰ ਦਿੱਤਾ ਹੈ। 

ਵਨਪਲੱਸ 9 ਸੀਰੀਜ਼ ਦੀ ਕੀਮਤ ਨੂੰ ਲੈ ਕੇ ਫਿਲਹਾਲ ਕੋਈ ਖੁਲਾਸਾ ਅਜੇ ਨਹੀਂ ਹੋਇਆ। ਮੰਨਿਆ ਜਾ ਰਿਹਾ ਹੈ ਕਿ ਕੰਪਨੀ ਇਸ ਨੂੰ ਪਿਛਲੇ ਫਲੈਗਸ਼ਿਪ ਦੀ ਤਰ੍ਹਾਂ ਨੂੰ 45,000 ਰੁਪਏ ਦੇ ਕਰੀਬ ਲਾਂਚ ਕਰ ਸਕਦੀ ਹੈ। 


author

Rakesh

Content Editor

Related News