5000 ਰੁਪਏ ਸਸਤਾ ਹੋਇਆ OnePlus ਦਾ ਸਭ ਤੋਂ ਪਾਵਰਫੁਲ ਫੋਨ, ਜਾਣੋ ਨਵੀਂ ਕੀਮਤ

Tuesday, Mar 29, 2022 - 12:54 PM (IST)

5000 ਰੁਪਏ ਸਸਤਾ ਹੋਇਆ OnePlus ਦਾ ਸਭ ਤੋਂ ਪਾਵਰਫੁਲ ਫੋਨ, ਜਾਣੋ ਨਵੀਂ ਕੀਮਤ

ਗੈਜੇਟ ਡੈਸਕ– ਵਨਪਲੱਸ ਨੇ ਆਪਣੇ ਪਾਵਰਫੁਲ ਸਮਾਰਟਫੋਨ OnePlus 9 Pro 5G ਦੀ ਕੀਮਤ ’ਚ ਕਟੌਤੀ ਕਰ ਦਿੱਤੀ ਹੈ। ਇਹ ਪਹਿਲਾ ਮੌਕਾ ਹੈ ਜਦੋਂ OnePlus 9 Pro 5G ਦੀ ਕੀਮਤ ’ਚ 5000 ਰੁਪਏ ਦੀ ਕਟੌਤੀ ਕੀਤੀ ਗਈ ਹੈ। ਦੱਸ ਦੇਈਏ ਕਿ ਫੋਨ ਨੂੰ ਪਿਛਲੇ ਸਾਲ 2021 ਦੇ ਮਾਰਚ ’ਚ 8 ਜੀ.ਬੀ. ਰੈਮ ਵੇਰੀਐਂਟ ਨੂੰ 64,999 ਰੁਪਏ ’ਚ ਲਾਂਚ ਕੀਤਾ ਗਿਆ ਸੀ। ਜਦਕਿ 12 ਜੀ.ਬੀ. ਰੈਮ ਵੇਰੀਐਂਟ ਦੀ ਕੀਮਤ 69,999 ਰੁਪਏ ਸੀ। OnePlus 9 Pro 5G ਸਮਾਰਟਫੋਨ ਸਨੈਪਡ੍ਰੈਗਨ 888 ਚਿਪਸੈੱਟ ਸਪੋਰਟ ਨਾਲ ਆਉਂਦਾ ਹੈ। ਫੋਨ ’ਚ 4500mAh ਦੀ ਬੈਟਰੀ ਦਿੱਤੀ ਗਈ ਹੈ। 

ਨਵੀਂ ਕੀਮਤ
OnePlus 9 Pro 5G ਸਮਾਰਟਫੋਨ ਦੇ 8 ਜੀ.ਬੀ. ਰੈਮ ਵੇਰੀਐਂਟ ਦੀ ਨਵੀਂ ਕੀਮਤ 5000 ਰੁਪਏ ਘੱਟ ਕੇ 59,999 ਰੁਪਏ ਹੋ ਗਈ ਹੈ। ਜਦਕਿ 12 ਜੀ.ਬੀ. ਰੈਮ ਵਾਲੇ ਮਾਡਲ ਦੀ ਨਵੀਂ ਕੀਮਤ 64,999 ਰੁਪਏ ਹੋ ਗਈ ਹੈ। OnePlus 9 Pro 5G ਨੂੰ ਈ-ਕਾਮਰਸ ਪਲੇਟਫਾਰਮ ਐਮਾਜ਼ੋਨ ’ਤੇ ਵਿਕਰੀ ਲਈ ਉਪਲੱਬਧ ਕਰਵਾਇਆ ਗਿਆ ਹੈ। ਫੋਨ ਤਿੰਨ ਰੰਗਾਂ ’ਚ ਆਉਂਦਾ ਹੈ। ਫੋਨ ਨੂੰ ਸਿਟੀ ਕ੍ਰੈਡਿਟ ਕਾਰਡ ਰਾਹੀਂ ਖ਼ਰੀਦਣ ’ਤੇ 10,000 ਰੁਪਏ ਦੇ ਡਿਸਕਾਊਂਟ ’ਤੇ ਖਰੀਦ ਸਕੋਗੇ। 


author

Rakesh

Content Editor

Related News