ਲਾਂਚ ਤੋਂ ਪਹਿਲਾਂ OnePlus 9 ਦੀ ਤਸਵੀਰ ਲੀਕ, ਸ਼ਾਨਦਾਰ ਹੈ ਫੋਨ ਦਾ ਡਿਜ਼ਾਇਨ

Monday, Nov 16, 2020 - 12:19 PM (IST)

ਲਾਂਚ ਤੋਂ ਪਹਿਲਾਂ OnePlus 9 ਦੀ ਤਸਵੀਰ ਲੀਕ, ਸ਼ਾਨਦਾਰ ਹੈ ਫੋਨ ਦਾ ਡਿਜ਼ਾਇਨ

ਗੈਜੇਟ ਡੈਸਕ– ਪ੍ਰੀਮੀਅਮ ਸਮਾਰਟਫੋਨ ਨਿਰਮਾਤਾ ਕੰਪਨੀ ਵਨਪਲੱਸ ਜਲਦ ਹੀ ਆਪਣਾ ਨਵਾਂ ਫਲੈਗਸ਼ਿਪ ਫੋਨ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਇਸ ਨੂੰ ਵਨਪਲੱਸ 9 ਨਾਮ ਨਾਲ ਬਾਜ਼ਾਰ ’ਚ 9 ਮਾਰਚ 2021 ਤਕ ਉਤਾਰਿਆ ਜਾਵੇਗਾ। 91mobiles ਨੇ ਇਸ ਫੋਨ ਦੀ ਤਸਵੀਰ ਸਾਂਝੀ ਕੀਤੀ ਹੈ ਜਿਸ ਤੋਂ ਪਤਾ ਚਲਦਾ ਹੈ ਕਿ ਇਹ ਫੋਨ ਫਲੈਟ ਓ.ਐੱਲ.ਈ.ਡੀ. ਡਿਸਪਲੇਅ ਨਾਲ ਆਉਣ ਵਾਲਾ ਹੈ। ਇਸ ਤੋਂ ਇਲਾਵਾ ਫੋਨ ’ਚ ਸਿੰਗਲ ਪੰਚਹੋਲ ਕੈਮਰਾ ਮਿਲੇਗਾ। ਇਸ ਫੋਨ ਦਾ ਕੈਮਰਾ ਡਿਜ਼ਾਇਨ ਵਨਪਲੱਸ 8ਟੀ ਨਾਲ ਮਿਲਦਾ-ਜੁਲਦਾ ਹੈ। 

PunjabKesari

ਦੱਸ ਦੇਈਏ ਕਿ ਵਨਪਲੱਸ ਲਈ ਇਹ ਸਾਲ ਵੀ ਕਾਫੀ ਪ੍ਰਾਡਕਟਿਵ ਸਾਲ ਰਿਹਾ ਹੈ। ਜਿਥੇ ਬਾਕੀ ਕੰਪਨੀਆਂ ਦੇ ਸਮਾਰਟਫੋਨਾਂ ਦੀ ਵਿਕਰੀ ਪਿਛਲੇ ਸਾਲ ਦੇ ਮੁਕਾਬਲੇ ਘੱਟ ਹੋਈ ਹੈ ਉਥੇ ਹੀ ਵਨਪਲੱਸ ਨੇ ਇਸ ਸਾਲ ਮਿਡ ਰੇਂਜ ਸੈਗਮੈਂਟ ’ਚ ਆਪਣਾ ਫੋਨ ਲਾਂਚ ਕੀਤੇ ਜਿਨ੍ਹਾਂ ਦੀ ਵਿਕਰੀ ਕਾਫੀ ਜ਼ਿਆਗਾ ਹੋਈ ਹੈ। 


author

Rakesh

Content Editor

Related News