OnePlus 8 ਦੀ ਪਹਿਲੀ ਸੇਲ ਅੱਜ, ਮਿਲਣਗੇ ਇਹ ਸ਼ਾਨਦਾਰ ਆਫਰਜ਼

Monday, May 18, 2020 - 10:54 AM (IST)

OnePlus 8 ਦੀ ਪਹਿਲੀ ਸੇਲ ਅੱਜ, ਮਿਲਣਗੇ ਇਹ ਸ਼ਾਨਦਾਰ ਆਫਰਜ਼

ਗੈਜੇਟ ਡੈਸਕ— ਵਨਪਲੱਸ 8 5ਜੀ ਦੀ ਅੱਜ ਭਾਰਤ 'ਚ ਪਹਿਲੀ ਸੇਲ ਹੈ। ਸੇਲ ਦੁਪਹਿਰ ਨੂੰ 2 ਵਜੇ ਸ਼ੁਰੂ ਹੋਵੇਗੀ। ਕੰਪਨੀ ਨੇ ਪਿਛਲੇ ਮਹੀਨੇ ਹੀ ਆਪਣੀ ਫਲੈਗਸ਼ਿਪ ਸੀਰੀਜ਼ ਲਾਂਚ ਕੀਤੀ ਸੀ। ਇਸ ਸੀਰੀਜ਼ ਤਹਿਤ ਕੰਪਨੀ ਨੇ ਦੋ ਸਮਾਰਟਫੋਨ ਵਨਪਲੱਸ 8 ਅਤੇ ਵਨਪਲੱਸ 8 ਪ੍ਰੋ ਲਾਂਚ ਕੀਤੇ ਹਨ। ਵਨਪਲੱਸ 8 5ਜੀ ਦੀ ਪਹਿਲੀ ਸੇਲ 'ਤੇ ਕਈ ਧਾਂਸੂ ਆਫਰ ਵੀ ਦਿੱਤੇ ਜਾ ਰਹੇ ਹਨ। ਸਮਾਰਟਫੋਨ 'ਚ 6.55 ਇੰਚ ਦੀ ਡਿਸਪਲੇਅ ਦਿੱਤੀ ਗਈ ਹੈ, ਜੋ ਫੁੱਲ-ਐੱਚ.ਡੀ. ਪਲੱਸ ਰੈਜ਼ੋਲਿਊਸ਼ਨ ਅਤੇ 29:9 ਆਸਪੈਕਟ ਰੇਸ਼ੀਓ ਦੇ ਨਾਲ ਆਉਂਦੀ ਹੈ। 

OnePlus 8 ਦੀ ਕੀਮਤ
ਵਨਪਲੱਸ ਦੀ ਨਵੀਂ ਸੀਰੀਜ਼ ਦੇ ਵਨਪਲੱਸ 8 5ਜੀ ਨੂੰ ਕਈ ਮਾਡਲਾਂ 'ਚ ਪੇਸ਼ ਕੀਤਾ ਜਾ ਸਕਦਾ ਹੈ। ਇਸ ਸਮਾਰਟਫੋਨ ਦੇ 6 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਬੇਸ ਮਾਡਲ ਦੀ ਕੀਮਤ 41,999 ਰੁਪਏ ਹੈ। ਦੂਜੇ 8 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 44,999 ਰੁਪਏ ਹੈ ਅਤੇ ਤੀਜਾ 12 ਜੀ.ਬੀ. ਰੈਮ+256 ਜੀ.ਬੀ. ਸਟੋਰੇਜ ਵਾਲਾ ਟਾਪ ਮਾਡਲ 49,999 ਰੁਪਏ 'ਚ ਖਰੀਦਿਆ ਜਾ ਸਕਦਾ ਹੈ। ਇਸ ਨੂੰ ਤਿੰਨ ਰੰਗਾਂ- ਓਨੈਕਸ ਬਲੈਕ, ਗਲੇਸ਼ੀਅਲ ਗਰੀਨ ਅਤੇ ਇੰਟਰਸਟੇਲਰ ਗਲੋ 'ਚ ਖਰੀਦਿਆ ਜਾ ਸਕਦਾ ਹੈ। 

ਮਿਲਣਗੇ ਇਹ ਸ਼ਾਨਦਾਰ ਆਫਰਜ਼
ਆਫਰਜ਼ ਦੀ ਗੱਲ ਕਰੀਏ ਤਾਂ ਐੱਸ.ਬੀ.ਆਈ. ਬੈਂਕ ਕਾਰਡ ਦੀ ਮਦਦ ਨਾਲ ਪੇਮੈਂਟ ਕਰਨ ਵਾਲਿਆਂ ਨੂੰ ਈ.ਐੱਮ.ਆਈ. ਟ੍ਰਾਂਜੈਕਸ਼ਨ 'ਤੇ 2,000 ਰੁਪਏ ਦਾ ਡਿਸਕਾਊਂਟ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਐਮਾਜ਼ੋਨ ਪੇਅ ਦੀ ਮਦਦ ਨਾਲ ਪ੍ਰੀ-ਬੁਕਿੰਗ ਕਰਨ 'ਤੇ ਵੀ 1,000 ਰੁਪਏ ਦਾ ਕੈਸ਼ਬੈਕ ਗਾਹਕਾਂ ਨੂੰ ਮਿਲੇਗਾ। 12 ਮਹੀਨਿਆਾਂ ਲਈ ਨੋ-ਕਾਸਟ ਈ.ਐੱਮ.ਆਈ. ਆਪਸ਼ਨ ਵੀ ਗਾਹਕਾਂ ਨੂੰ ਦਿੱਤਾ ਜਾ ਰਿਹਾ ਹੈ। ਡਿਵਾਈਸ ਖਰੀਦਣ 'ਤੇ ਜਿਓ ਵਲੋਂ 6000 ਰੁਪਏ ਦੇ ਫਾਇਦੇ ਦਿੱਤੇ ਜਾਣਗੇ ਅਤੇ Audible ਸਰਵਸਿ 'ਤੇ 1,200 ਰੁਪਏ ਕੀਮਤ ਦੇ ਫਾਇਦੇ ਅਤੇ 6 ਫ੍ਰੀਆਡੀਓ ਬੁੱਕਸ ਵੀ ਗਾਹਕਾਂ ਨੂੰ ਮਿਲਣਗੀਆਂ।


author

Rakesh

Content Editor

Related News