ਪੰਚ ਹੋਲ ਡਿਸਪਲੇਅ ਨਾਲ ਲਾਂਚ ਹੋ ਸਕਦੈ OnePlus 8

10/06/2019 9:45:23 PM

ਗੈਜੇਟ ਡੈਸਕ—ਚੀਨੀ ਟੈਕ ਕੰਪਨੀ ਵਨਪਲੱਸ ਜਲਦ ਹੀ ਗਲੋਬਲ ਲੈਵਲ 'ਤੇ 8 ਸੀਰੀਜ਼ ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ। ਇਸ ਤੋਂ ਪਹਿਲਾਂ ਕੰਪਨੀ ਨੇ ਵਨਪਲੱਸ 7, 7ਟੀ ਅਤੇ 7ਪ੍ਰੋ ਸਮਾਰਟਫੋਨ ਨੂੰ ਭਾਰਤੀ ਬਾਜ਼ਾਰ 'ਚ ਲਾਂਚ ਕੀਤਾ ਸੀ। ਉੱਥੇ ਦੂਜੇ ਪਾਸੇ ਵਨਪਲੱਸ 8 ਸਮਾਰਟਫੋਨ ਨੂੰ ਲੈ ਕੇ ਕਈ ਰਿਪੋਰਟਸ ਲੀਕਸ ਹੋਈਆਂ ਹਨ ਜਿਨ੍ਹਾਂ 'ਚ ਫੋਨ ਦੀ ਲੁੱਕ ਅਤੇ ਡਿਜ਼ਾਈਨ ਦਾ ਖੁਲਾਸਾ ਹੋਇਆ ਹੈ। ਸੂਤਰਾਂ ਦੀ ਮੰਨੀਏ ਤਾਂ ਇਸ ਫੋਨ 'ਚ ਪੰਚ ਹੋਲ ਡਿਸਪਲੇਅ ਅਤੇ ਟ੍ਰਿਪਲ ਰੀਅਰ ਕੈਮਰਾ ਸੈਟਅਪ ਮਿਲੇਗਾ। ਫਿਲਹਾਲ ਵਨਪਲੱਸ 8 ਦੀ ਕੀਮਤ ਅਤੇ ਸਪੈਸੀਫਿਕੇਸ਼ਨਸ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਆਧਿਕਾਰਿਤ ਜਾਣਕਾਰੀ ਨਹੀਂ ਮਿਲੀ ਹੈ।

ਵਨਪਲੱਸ 8 ਦੇ ਸੰਭਾਵਿਤ ਸਪੈਸੀਫਿਕੇਸ਼ਨਸ
ਵਨਪਲੱਸ ਇਸ ਫੋਨ ਨੂੰ ਪ੍ਰੀਮੀਅਮ ਸੈਗਮੈਂਟ 'ਚ ਪੇਸ਼ ਕਰ ਸਕਦੀ ਹੈ। ਉਮੀਦ ਲਗਾਈ ਜਾ ਰਹੀ ਹੈ ਕਿ ਵਨਪਲੱਸ 8 ਸੈਮਸੰਗ ਅਤੇ ਵੀਵੋ ਦੇ ਸਮਾਰਟਫੋਨ ਨੂੰ ਸਖਤ ਟੱਕਰ ਦੇਵੇਗਾ।

ਲੀਕਸ ਰਿਪੋਰਟਸ ਮੁਤਾਬਕ ਵਨਪਲੱਸ 8 ਦੇ ਬੈਕ ਅਤੇ ਫਰੰਟ ਨੂੰ ਦੇਖਿਆ ਜਾ ਸਕਦਾ ਹੈ। ਇਸ ਦੇ ਨਾਲ ਹੀ ਕੰਪਨੀ ਨੇ ਇਸ ਫੋਨ ਦੇ ਬੈਕ 'ਚ ਟ੍ਰਿਪਲ ਰੀਅਰ ਕੈਮਰਾ ਸੈਟਅਪ ਸਮੇਤ ਲੋਗੋ ਦਿੱਤਾ ਹੈ। ਯੂਜ਼ਰਸ ਨੂੰ ਇਸ ਫੋਨ 'ਚ ਪੰਚ ਹੋਲ ਡਿਸਪਲਅ ਮਿਲੇਗੀ। ਇਸ ਤੋਂ ਇਲਾਵਾ ਬੈਕ 'ਚ ਗਲਾਸ ਦਾ ਸਪੋਰਟ ਦਿੱਤਾ ਗਿਆ ਹੈ।

ਲੀਕ ਰਿਪੋਰਟ ਮੁਤਾਬਕ ਇਸ ਫੋਨ 'ਚ 6.5 ਇੰਚ ਦੀ ਡਿਸਪਲੇਅ ਦਿੱਤੀ ਜਾ ਸਕਦੀ ਹੈ। ਕੰਪਨੀ ਨੇ ਇਸ ਫੋਨ ਦੇ ਖੱਬੇ ਪਾਸੇ ਵਾਲਿਊਮ ਅਤੇ ਸੱਜੇ ਪਾਸੇ ਪਾਵਰ ਬਟਨ ਦਿੱਤਾ ਹੈ। ਬਿਹਤਰ ਪਰਫਾਰਮੈਂਸ ਲਈ ਸਨੈਪਡਰੈਗਨ 865 ਪ੍ਰੋਸੈਸਰ ਦਿੱਤਾ ਜਾ ਸਕਦਾ ਹੈ। ਕੁਨੈਕਟੀਵਿਟੀ ਲਈ ਇਸ 'ਚ ਕੰਪਨੀ ਨੇ 4ਜੀ VoLTE, ਵਾਈ-ਫਾਈ, ਜੀ.ਪੀ.ਐੱਸ., ਬਲੂਟੁੱਥ ਵਰਜ਼ਨ 5.0 ਅਤੇ ਯੂ.ਐੱਸ.ਬੀ. ਟਾਈਪ-ਸੀ ਪੋਰਟ ਵਰਗੇ ਫੀਚਰਸ ਦਿੱਤੇ ਜਾ ਸਕਦੇ ਹਨ।


Karan Kumar

Content Editor

Related News