OnePlus 8 Lite ਦੀ ਤਸਵੀਰ ਲੀਕ, ਮਿਲ ਸਕਦੈ ਟ੍ਰਿਪਲ ਰੀਅਰ ਕੈਮਰਾ ਸੈੱਟਅਪ
Monday, Jan 06, 2020 - 11:02 AM (IST)

ਗੈਜੇਟ ਡੈਸਕ– ਚੀਨ ਦੀ ਪ੍ਰੀਮੀਅਮ ਸਮਾਰਟਫੋਨ ਨਿਰਮਾਤਾ ਕੰਪਨੀ ਵਨਪਲੱਸ ਨੇ ਪਿਛਲੇ ਸਾਲ ਵਨਪਲੱਸ 7 ਅਤੇ ਵਨਪਲੱਸ 7ਟੀ ਸੀਰੀਜ਼ ਦੇ ਸਮਾਰਟਫੋਨਜ਼ ਲਾਂਚ ਕੀਤੇ ਸਨ। ਇਸ ਸਾਲ ਕੰਪਨੀ ਵਨਪਲੱਸ 8 ਸੀਰੀਜ਼ ਨੂੰ ਲਾਂਚ ਕਰਨ ਵਾਲੀ ਹੈ ਜਿਸ ਨੂੰ ਲੈ ਕੇ ਯੂਜ਼ਰਜ਼ ’ਚ ਕਾਫੀ ਉਤਸ਼ਾਹ ਦੇਖਿਆ ਜਾ ਸਕਦਾ ਹੈ। ਲੀਕਸ ਮੁਤਾਬਕ, ਕੰਪਨੀ ਨਵੀਂ ਸੀਰੀਜ਼ ਦਾ ਨਵਾਂ OnePlus 8 Lite ਸਮਾਰਟਫੋਨ ਵੀ ਲਾਂਚ ਕਰੇਗੀ।
ਡਿਸਪਲੇਅ ਡਿਜ਼ਾਈਨ
ਸ਼ੇਅਰ ਕੀਤੇ ਗਏ ਰੈਂਡਰਜ਼ ’ਚ ਦੱਸਿਆ ਗਿਆ ਹੈ ਕਿ ਵਨਪਲੱਸ 8 ਲਾਈਟ ਨੋਚ ਡਿਸਪਲੇਅ ਡਿਜ਼ਾਈਨ ਦੇ ਨਾਲ ਆਏਗਾ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇਸ ਵਿਚ ਵਨਪਲੱਸ 6ਟੀ ਦੀ ਤਰ੍ਹਾਂ ਵਾਟਰਡ੍ਰੋਪ ਨੋਚ ਨਹੀਂ ਸਗੋਂ ਵਨਪਲੱਸ 6 ਦੀ ਤਰ੍ਹਾਂ ਇਕ ਚੌੜੀ ਨੋਚ ਦਿੱਤੀ ਜਾਵੇਗੀ।
ਟ੍ਰਿਪਲ ਰੀਅਰ ਕੈਮਰਾ ਸੈੱਟਅਪ
ਫੋਨ ਦੇ ਰੀਅਰ ’ਚ 3 ਕੈਮਰੇ ਮਿਲਣਗੇ। ਇਸ ਦੇ ਨਾਲ ਹੀ ਐੱਲ.ਈ.ਡੀ. ਫਲੈਸ਼ ਵੀ ਹੁਣ ਕੈਮਰਾ ਸੈੱਟਅਪ ਬਾਕਸ ਦੇ ਬਾਹਰ ਖੱਬੇ ਪਾਸੇ ਦਿਖਾਈ ਦੇ ਰਹੀ ਹੈ।
ਇਨ-ਡਿਸਪਲੇਅ ਫਿੰਗਰਪ੍ਰਿੰਟ
ਰਿਪੋਰਟਾਂ ਦੀ ਮੰਨੀਏ ਤਾਂ ਇਹ ਫੋਨ ਇਨ-ਡਿਸਪਲੇਅ ਫਿੰਗਰਪ੍ਰਿੰਟ ਸਕੈਨਰ ਦੇ ਨਾਲ ਆਏਗਾ ਜੋ ਅਮੋਲੇਡ ਡਿਸਪਲੇਅ ਦੇ ਅੰਦਰ ਮੌਜੂਦ ਰਹੇਗਾ। ਮਾਹਿਰਾਂ ਦਾ ਮੰਨਣਾ ਹੈ ਕਿ ਵਨਪਲੱਸ 8 ਲਾਈਟ ਇਕ ਮਿਡ-ਰੇਂਜ ਸਮਾਰਟਫੋਨ ਹੋਵੇਗਾ ਜੋ ਸਨੈਪਡ੍ਰੈਗਨ 855 ਜਾਂ 855+ ਪ੍ਰੋਸੈਸਰ ਦੇ ਨਾਲ ਲਾਂਚ ਹੋਵੇਗਾ।