OnePlus ਸਮਾਰਟਫੋਨ ’ਚ ਆ ਰਹੀ ਸਮੱਸਿਆ, ਯੂਜ਼ਰਜ਼ ਪਰੇਸ਼ਾਨ

12/18/2019 12:38:09 PM

ਗੈਜੇਟ ਡੈਸਕ– ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਵਨਪਲੱਸ ਦੇ ਫਲੈਗਸ਼ਿਪ ਸਮਾਰਟਫੋਨ OnePlus 7T Pro ਨੂੰ ਬੇਹੱਦ ਪਾਵਰਫੁਲ ਡਿਵਾਈਸ ਮੰਨਿਆ ਜਾਂਦਾ ਹੈ। ਹਾਲਾਂਕਿ ਇਸ ਦੇ ਯੂਜ਼ਰਜ਼ ਨੂੰ ਵੀ ਇਨ੍ਹੀਂ ਦਿਨੀਂ ਇਕ ਬਗ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵਨਪਲੱਸ ਦੇ ਇਸ ਲੇਟੈਸਟ ਸਮਾਰਟਫੋਨ ਯੂਜ਼ਰਜ਼ ਨੇ ਕੰਪਨੀ ਦੇ ਫੋਰਮ ’ਤੇ ਡਿਸਪਲੇਅ ਨਾਲ ਜੁੜੀ ਇਕ ਸਮੱਸਿਆ ਦਾ ਜ਼ਿਕਰ ਕੀਤਾ ਹੈ। ਯੂਜ਼ਰਜ਼ ਨੂੰ ਸਮਾਰਟਫੋਨ ਦੇ Adaptive Brightness ਫੀਚਰ ’ਚ ਸਮੱਸਿਆ ਆ ਰਹੀ ਹੈ। ਫੋਰਮ ’ਤੇ ਆਈਆਂ ਕਈ ਸ਼ਿਕਾਇਤਾਂ ਤੋਂ ਪਤਾ ਲੱਗਦਾ ਹੈ ਕਿ ਇਹ ਸਮੱਸਿਆ ਕਾਫੀ ਯੂਜ਼ਰਜ਼ ਨੂੰ ਆ ਰਹੀ ਹੈ। 

PunjabKesari

ਕੀ ਹੋ ਰਹੀ ਪਰੇਸ਼ਾਨੀ
ਫੋਰਮ ’ਤੇ ਆ ਰਹੀਆਂ ਲੋਕਾਂ ਦੀਆਂ ਸ਼ਿਕਾਇਤਾਂ ਤੋਂ ਪਤਾ ਲੱਗਦਾ ਹੈ ਕਿ ਉਨ੍ਹਾਂ ਨੂੰ ਸਮਾਰਟਫੋਨ ਦੀ ਬ੍ਰਾਈਟਨੈੱਸ ’ਚ ਪਰੇਸ਼ਾਨੀ ਹੋ ਰਹੀ ਹੈ। ਇਸ ਦਾ ਆਟੋਮੈਟਿਕ ਬ੍ਰਾਈਟਨੈੱਸ ਫੀਚਰ ਕੰਮ ਨਹੀਂ ਕਰ ਰਿਹਾ। ਦਰਅਸਲ ਆਟੋ ਬ੍ਰਾਈਟਨੈੱਸ ਫੀਚਰ ਰਾਹੀਂ ਸਮਾਰਟਫੋਨ ਜਦੋਂ ਵੀ ਆਊਟਡੋਰ ਲਾਈਟ ’ਚ ਹੁੰਦਾ ਹੈ ਤਾਂ ਸਕਰੀਨ ਦੀ ਬ੍ਰਾਈਟਨੈੱਸ ਖੁਦ ਹੀ ਵੱਧ ਜਾਂਦੀ ਹੈ, ਉਥੇ ਹੀ ਜਦੋਂ ਵੀ ਫੋਨ ਹਨ੍ਹੇਰੇ ’ਚ ਜਾਂ ਇਨਡੋਰ ’ਚ ਹੁੰਦਾ ਹੈ ਤਾਂ ਸਕਰੀਨ ਦੀ ਬ੍ਰਾਈਟਨੈੱਸ ਖੁਦ ਹੀ ਘੱਟ ਜਾਂਦੀ ਹੈ। 

PunjabKesari

ਕੀ ਹੈ ਇਸ ਦਾ ਉਪਾਅ
ਕੰਪਨੀ ਨੇ ਅਜੇ ਤਕ ਇਸ ਸਮੱਸਿਆ ’ਤੇ ਕੋਈ ਅਧਿਕਾਰਤ ਬਿਆਨ ਤਾਂ ਨਹੀਂ ਕੀਤਾ, ਹਾਲਾਂਕਿ ਉਹ ਜਲਦ ਹੀ ਇਸ ਦਾ ਹੱਲ ਜ਼ਰੂਰੀ ਲਿਆਏਗੀ। ਜਦੋਂ ਤਕ ਇਹ ਸਮੱਸਿਆ ਠੀਕ ਨਹੀਂ ਹੋ ਜਾਂਦੀ, ਯੂਜ਼ਰਜ਼ ਆਟੋ ਬ੍ਰਾਈਟਨੈੱਸ ਫੀਚਰ ਨੂੰ ਸੈਟਿੰਗ ’ਚ ਜਾ ਕੇ ਬੰਦ ਕਰ ਸਕਦੇ ਹਨ ਅਤੇ ਮੈਨੁਅਲੀ ਇਸ ਨੂੰ ਸੈੱਟ ਕਰ ਸਕਦੇ ਹਨ। 

 


Related News