4 ਹਜ਼ਾਰ ਰੁਪਏ ਸਸਤਾ ਹੋਇਆ ਵਨਪਲੱਸ ਦਾ ਇਹ ਸਮਾਰਟਫੋਨ, ਜਾਣੋ ਨਵੀਂ ਕੀਮਤ

Friday, Sep 18, 2020 - 12:39 AM (IST)

4 ਹਜ਼ਾਰ ਰੁਪਏ ਸਸਤਾ ਹੋਇਆ ਵਨਪਲੱਸ ਦਾ ਇਹ ਸਮਾਰਟਫੋਨ, ਜਾਣੋ ਨਵੀਂ ਕੀਮਤ

ਗੈਜੇਟ ਡੈਸਕ—ਵਨਪੱਲਸ 7ਟੀ ਪ੍ਰੋ ਦੀ ਕੀਮਤ ਭਾਰਤ ’ਚ 4,000 ਰੁਪਏ ਤੱਕ ਘਟਾ ਦਿੱਤੀ ਗਈ ਹੈ। ਇਹ ਫੋਨ ਐਮਾਜ਼ੋਨ ਅਤੇ ਵਨਪਲੱਸ ਦੋਵਾਂ ਹੀ ਵੈੱਬਸਾਈਟਸ ’ਤੇ ਫਿਲਹਾਲ 43,999 ਰੁਪਏ ’ਚ ਲਿਸਟਡ ਹੈ। ਤੁਹਾਨੂੰ ਦੱਸ ਦੇਈਏ ਕਿ OnePlus 7T Pro McLaren ਐਡੀਸ਼ਨ ਦੀ ਕੀਮਤ ’ਚ ਕਟੌਤੀ ਨਹੀਂ ਕੀਤੀ ਗਈ ਹੈ। OnePlus 7T Pro ਦੇ 8GB + 256GB ਵੈਰੀਐਂਟ ਦੀ ਨਵੀਂ ਕੀਮਤ 43,999 ਰੁਪਏ ਹੈ। ਇਸ ਨਵੀਂ ਕੀਮਤ ਨੂੰ ਐਮਾਜ਼ੋਨ ਇੰਡੀਆ ਅਤੇ ਵਨਪਲੱਸ ਦੀ ਆਧਿਕਾਰਿਤ ਵੈੱਬਸਾਈਟ ’ਤੇ ਦੇਖਿਆ ਜਾ ਸਕਦਾ ਹੈ। ਇਸ ਦੀ ਪੁਰਾਣੀ ਕੀਮਤ 47,999 ਰੁਪਏ ਸੀ। 

PunjabKesari

ਨਵੀਂ ਕੀਮਤ ’ਚ ਗਾਹਕ 7ਟੀ ਪ੍ਰੋ ਨੂੰ ਸਿੰਗਲ ਕਲਰ ਆਪਸ਼ਨ ਹੇਜ ਬਲੂ ’ਚ ਖਰੀਦ ਸਕਣਗੇ। McLaren ਐਡੀਸ਼ਨ ਅਜੇ ਵੀ ਗਾਹਕਾਂ ਲਈ 58,999 ਰੁਪਏ ’ਚ ਲਿਸਟਡ ਹੈ। ਵਨਪਲੱਸ ਅਤੇ ਐਮਾਜ਼ੋਨ ਦੀ ਵੈੱਬਸਾਈਟ ’ਤੇ ICICI ਬੈਂਕ ਡੈਬਿਟ ਅਤੇ ¬ਕ੍ਰੈਡਿਟ ਕਾਰਡ ਹੋਲਡਰਸ ਨੂੰ 3,000 ਰੁਪਏ ਦਾ ਐਡੀਸ਼ਨਲ ਇੰਸਟੈਂਟ ਡਿਸਕਾਊਂਟ ਵੀ ਦਿੱਤਾ ਜਾ ਰਿਹਾ ਹੈ। ਨਾਲ ਹੀ ਗਾਹਕ ਪ੍ਰਮੁੱਖ ਬੈਂਕਾਂ ਨਾਲ 6 ਮਹੀਨਿਆਂ ਤੱਕ ਨੋ-ਕਾਸਟ EMI ਆਪਸ਼ਨ ਦਾ ਲਾਭ ਵੀ ਲੈ ਸਕਣਗੇ।

PunjabKesari

OnePlus 7T Pro ਦੇ ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਇਹ ਸਮਾਰਟਫੋਨ 6.67 ਇੰਚ QHD+ (1,440x3120ਪਿਕਸਲ) ਏਮੋਲੇਡ ਡਿਸਪਲੇਅ, ਕੁਆਲਕਾਮ ਸਨੈਪਡਰੈਗਨ 855 ਪਲੱਸ ਪ੍ਰੋਸੈਸਰ, 48 ਮੈਗਾਪਿਕਸਲ ਕੈਮਰੇ ਨਾਲ ਟ੍ਰਿਪਲ ਰੀਅਰ ਕੈਮਰਾ ਸੈਟਅਪ, 16 ਮੈਗਾਪਿਕਸਲ ਦਾ ਫਰੰਟ ਕੈਮਰਾ ਅਤੇ 4085 ਐੱਮ.ਏ.ਐੱਚ. ਦੀ ਬੈਟਰੀ ਨਾਲ ਆਉਂਦਾ ਹੈ।


author

Karan Kumar

Content Editor

Related News