OnePlus 7T Pro ਤੇ 7T Pro McLaren Edition ਲਾਂਚ, ਜਾਣੋ ਕੀਮਤ

10/11/2019 12:25:42 PM

ਗੈਜੇਟ ਡੈਸਕ– ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਵਨਪਲੱਸ ਨੇ ਆਪਣਾ ਵਨਪਲੱਸ 7ਟੀ ਸਮਾਰਟਫੋਨ ਭਾਰਤ ਸਮੇਤ ਕਈ ਗਲੋਬਲ ਬਾਜ਼ਾਰਾਂ ’ਚ ਬੀਤੇ ਦਿਨੀਂ ਲਾਂਚ ਕੀਤਾ ਸੀ। ਹੁਣ ਇਸ ਸਮਾਰਟਫੋਨ ਦਾ ਪ੍ਰੋ ਵੇਰੀਐਂਟ ਅਤੇ ਵਨਪਲੱਸ 7 ਪ੍ਰੋ ਦਾ ਸਕਸੈਸਰ ਵਨਪਲੱਸ 7ਟੀ ਪ੍ਰੋ ਲਾਂਚ ਕਰ ਦਿੱਤਾ ਗਿਆ ਹੈ। ਪਾਪ-ਅਪ ਸੈਲਫੀ ਕੈਮਰਾ ਸੈੱਟਅਪ ਦੇ ਨਾਲ ਆਉਣ ਵਾਲਾ ਵਨਪਲੱਸ 7ਟੀ ਪ੍ਰੋ ਡਿਜ਼ਾਈਨ ਦੇ ਮਾਮਲੇ ’ਚ ਵਨਪਲੱਸ 7ਪ੍ਰੋ ਨਾਲ ਮਿਲਦਾ-ਜੁਲਦਾ ਹੈ। ਇਸ ਤੋਂ ਇਲਾਵਾ ਕੰਪਨੀ ਵਨਪਲੱਸ 7ਟੀ ਪ੍ਰੋ ਮੈਕਲੇਰੇਨ ਐਡੀਸ਼ਨ ਵੀ ਲਾਂਚ ਕੀਤਾ ਹੈ। 

ਕੀਮਤ ਤੇ ਉਪਲੱਬਧਤਾ
ਕੰਪਨੀ ਨੇ ਲੰਡਨ ’ਚ ਵਨਪਲੱਸ 7ਟੀ ਪ੍ਰੋ ਨੂੰ 8 ਜੀ.ਬੀ. ਰੈਮ ਅਤੇ 256 ਜੀ.ਬੀ. ਇੰਟਰਨਲ ਸਟੋਰੇਜ ਦੇ ਨਾਲ ਲਾਂਚ ਕੀਤਾ ਹੈ ਅਤੇ ਇਸ ਦੀ ਕੀਮਤ 6,99 ਪੌਂਡ ਰੱਖੀ ਗਈ ਹੈ। ਭਾਰਤ ’ਚ ਵਨਪਲੱਸ 7ਟੀ ਪ੍ਰੋ ਦੀ ਕੀਮਤ 53,999 ਰੁਪਏ ਰੱਖੀ ਗਈ ਹੈ। ਉਥੇ ਹੀ ਵਨਪਲੱ 7ਟੀ ਪ੍ਰੋ ਮੈਕਲੇਰੇਨ ਐਡੀਸ਼ਨ ਨੂੰ 12 ਜੀ.ਬੀ. ਰੈਮ ਅਤੇ 256 ਜੀ.ਬੀ. ਸਟੋਰੇਜ ਦੇ ਨਾਲ ਬਾਜ਼ਾਰ ’ਚ ਉਤਾਰਿਆ ਗਿਆ ਜਿਸ ਦੀ ਕੀਮਤ 799 ਪੌਂਡ ਰੱਖੀ ਗਈ ਹੈ। ਭਾਰਤ ’ਚ ਇਸ ਸਪੈਸ਼ਲ ਐਡੀਸ਼ਨ ਨੂੰ 58,999 ਰੁਪਏ ’ਚ ਖਰੀਦਿਆ ਜਾ ਸਕੇਗਾ। ਭਾਰਤ ’ਚ ਡਿਵਾਈਸਿਜ਼ ਦੀ ਸੇਲ 12 ਅਕਤੂਬਰ ਤੋਂ ਸ਼ੁਰੂ ਹੋਵੇਗੀ। 

PunjabKesari

OnePlus 7T Pro ਦੇ ਫੀਚਰਜ਼
ਵਨਪਲੱਸ ਆਪਣੇ ਲਗਭਗ ਸਾਰੇ ਸਮਾਰਟਫੋਨਜ਼ ’ਚ ਫਲੁਇਡ ਅਮੋਲੇਡ ਡਿਸਪਲੇਅ ਦੇ ਰਹੀ ਹੈ। ਵਨਪਲੱਸ 7 ਪ੍ਰੋ ਅਤੇ ਹਾਲ ਹੀ ’ਚ ਲਾਂਚ ਹੋਏ ਵਨਪਲੱਸ 7ਟੀ ਦੀ ਤਰ੍ਹਾਂ ਇਸ ਡਿਵਾਈਸ ’ਚ ਵੀ 90Hz ਡਿਸਪਲੇਅ ਦਿੱਤੀ ਗਈ ਹੈ। ਵਨਪਲੱਸ 7ਟੀ ਪ੍ਰੋ ਵੀ ਸਮੂਦ, ਰਿਸਪਾਂਸਿਵ ਅਤੇ ਬ੍ਰਾਈਟ 6.67 ਇੰਚ ਫਲੁਇਡ ਅਮੋਲੇਡ ਡਿਸਪਲੇਅ ਦੇ ਨਾਲ ਲਾਂਚ ਕੀਤਾ ਗਿਆ ਹੈ ਜੋ 90Hz ਰਿਫ੍ਰੈਸ਼ ’ਤੇ 3120x1440 ਪਿਕਸਲਸ ਰੈਜ਼ੋਲਿਊਸ਼ਨ ਹੈ। ਵਨਪਲੱਸ 7ਟੀ ਪ੍ਰੋ ਦੀ ਸਕਰੀਨ ਦੇ ਐੱਜ ਵੀ ਕਰਵਡ ਹਨ, ਜਿਸ ਨਾਲ ਯੂਜ਼ਰਜ਼ ਨੂੰ ਬਿਹਤਰ ਵਿਊਇੰਗ ਅਤੇ ਮਲਟੀਮੀਡੀਆ ਐਕਸਪੀਰੀਅੰਸ ਮਿਲੇਗਾ। ਇਸ ਵਿਚ ਵੀ ਖਾਸ ਰੀਡਿੰਗ ਮੋਡ ਦਿੱਤਾ ਗਿਆ ਹੈ। 

 

ਟ੍ਰਿਪਲ ਕੈਮਰਾ ਸੈੱਟਅਪ
ਕੈਮਰੇ ਦੀ ਗੱਲ ਕਰੀਏ ਤਾਂ ਵਨਪਲੱਸ 7ਟੀ ਪ੍ਰੋ ’ਚ ਰੀਅਰ ਪੈਨਲ ’ਤੇ ਟ੍ਰਿਪਲ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਇਹ ਸਮਰਟਫੋਨ Sony 48MP IMX586 ਪ੍ਰਾਈਮਰੀ ਸੈਂਸਰ ਤੋਂ ਇਲਾਵਾ 7P ਲੈੱਨਜ਼ ਸਟ੍ਰਕਚਰ ’ਤੇ ਕੈਮਰਾ ਆਫਰ ਕਰਦਾ ਹੈ। ਸਮਾਰਟਫੋਨ ’ਚ 16 ਮੈਗਾਪਿਕਸਲ ਦਾ ਸੈਕੇਂਡਰੀ ਅਲਟਰਾ ਵਾਈਡ ਸੈਂਸਰ 117 ਡਿਗਰੀ ਫੀਲਡ ਆਫ ਵਿਊ ਦੇ ਨਾਲ ਦਿੱਤਾ ਗਿਆ ਹੈ। ਤੀਜਾ 8 ਮੈਗਾਪਿਕਸਲ ਦਾ ਟੈਲੀਫੋਟੋ ਸੈਂਸਰ ਹੈ, ਜੋ 3x ਆਪਟਿਕਲ ਜ਼ੂਮ ਨੂੰ ਸਪੋਰਟ ਕਰਦਾ ਹੈ। ਇਸ ਕੈਮਰਾ ’ਚ ਸੁਪਰ ਮੈਕ੍ਰੋ ਮੋਡ ਅਤੇ ਨਾਈਟਸਕੇਪ ਮੋਡ ਵੀ ਦਿੱਤਾ ਗਿਆ ਹੈ। ਇਹ ਕੈਮਰਾ ਹਾਈਬ੍ਰਿਡ ਇਮੇਜ ਸਟੇਬੀਲਾਈਜੇਸ਼ਨ ਸਪੋਰਟ ਦੇ ਨਾਲ ਆਉਂਦਾ ਹੈ, ਜਿਸ ਨਾਲ ਸਟੇਬਲ ਵੀਡੀਓ ਸ਼ੂਟ ਕਰਨ ’ਚ ਮਦਦ ਮਿਲਦੀ ਹੈ। ਸੈਲਫੀ ਲਈ ਸਮਾਰਟਫੋਨ ’ਚ 16 ਮੈਗਾਪਿਕਸਲ ਦਾ ਪਾਪ-ਅਪ ਕੈਮਰਾ ਹੈ। 

PunjabKesari

ਲੇਟੈਸਟ ਐਂਡਰਾਇਡ 10 ਓ.ਐੱਸ.
ਪਿਛਲੇ ਵਨਪਲੱਸ ਸਮਾਰਟਫੋਨਜ਼ ਦੀ ਤਰ੍ਹਾਂ ਇਸ ਵਿਚ ਵੀ ਕੁਆਲਕਾਮ ਸਨੈਪਡ੍ਰੈਗਨ 855 ਪਲੱਸ ਪ੍ਰੋਸੈਸਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਡਿਵਾਈਸ 12 ਜੀ.ਬੀ. ਰੈਮ+256 ਜੀ.ਬੀ. ਇੰਟਰਨਲ ਸਟੋਰੇਜ ਦੇ ਨਾਲ ਲਾਂਚ ਕੀਤਾ ਗਿਆ ਹੈ। ਵਨਪਲੱਸ 7ਟੀ ਪ੍ਰੋ ’ਚ ਯੂਜ਼ਰਜ਼ ਨੂੰ ਐਂਡਰਾਇਡ 10 ’ਤੇ ਬੇਸਡ ਆਕਸੀਜਨ ਓ.ਐੱਸ. 10 ਯੂ.ਆਈ. ਮਿਲੇਗਾ। ਇਸ ਡਿਵਾਈਸ ’ਚ 4080mAh ਦੀ ਬੈਟਰੀ ਲੰਬੇ ਬੈਕਅਪ ਲਈ ਦਿੱਤੀ ਗਈ ਹੈ ਜੋ 30W ਰੈਪ ਚਾਰਜ 30ਟੀ ਸਪੋਰਟ ਦੇ ਨਾਲ ਆਉਂਦੀ ਹੈ। ਵਨਪਲੱਸ 7ਟੀ ਪ੍ਰੋ ਮੈਕਲੇਰੇਨ ਐਡੀਸ਼ਨ ’ਚ ਵੀ ਰੈਮ ਅਤੇ ਡਿਜ਼ਾਈਨ ਤੋਂ ਇਲਾਵਾ ਇਹੀ ਫੀਚਰਜ਼ ਮਿਲਣਗੇ। 


Related News