notch ਫੀਚਰ ਤੇ ਡਿਊਲ ਕੈਮਰਾ ਸੈੱਟਅਪ ਨਾਲ ਆਏਗਾ OnePlus 6

02/28/2018 1:44:53 PM

ਜਲੰਧਰ- ਬਾਰਸਿਲੋਨਾ 'ਚ ਚੱਲ ਰਹੇ MWC 2018 ਈਵੈਂਟ 'ਚ ਕੁਆਲਕਾਮ ਸਨੈਪਡ੍ਰੈਗਨ 845 ਆਧਾਰਿਤ ਸਮਾਰਟਫੋਨ ਨੂੰ ਅਧਿਕਾਰਤ ਤੌਰ 'ਤੇ ਲਾਂਚ ਕੀਤਾ ਗਿਆ ਹੈ। ਸੈਮਸੰਗ ਦੁਆਰਾ ਸਨੈਪਡ੍ਰੈਗਨ 845 ਦੇ ਨਾਲ ਗਲੈਕਸੀ ਐੱਸ 9 ਅਤੇ ਗਲੈਕਸੀ ਐੱਸ 9 ਪਲੱਸ ਦਾ ਐਲਾਨ ਕੀਤੀ ਗਿਆ ਜਦ ਕਿ ਸੋਨੀ ਨੇ ਇਸ ਚਿੱਪਸੈੱਟ ਦੇ ਨਾਲ ਐਕਸਪੀਰੀਆ ਐਕਸ ਜ਼ੈੱਡ 2 ਅਤੇ ਐਕਸਪੀਰੀਆ ਐਕਸ ਜ਼ੈੱਡ 2 ਕੰਪੈਕਟ ਨੂੰ ਲਾਂਚ ਕੀਤਾ। 
ਉਥੇ ਹੀ ਇਸ ਈਵੈਂਟ 'ਚ ਮੰਗਲਵਾਰ ਰਾਤ ਨੂੰ ਅਸੁਸ ਨੇ ਸਨੈਪਡ੍ਰੈਗਨ 845 ਦੇ ਨਾਲ ਜ਼ੈੱਨਫੋਨ 5 ਜ਼ੈੱਡ ਦਾ ਐਲਾਨ ਕੀਤਾ ਜਿਸ ਦੀ ਕੀਮਤ 479 ਯੂਰੋ ਹੈ ਅਤੇ ਇਹ ਜੂਨ ਤੱਕ ਬਾਜ਼ਾਰਾਂ 'ਚ ਦਸਤਕ ਦੇਵੇਗਾ ਅਤੇ ਇਹ ਮੱਧ ਸ਼੍ਰੇਣੀ ਦੇ ਫਲੈਗਸ਼ਿਪ ਸੈਗਮੈਂਟ ਦੇ ਭਵਿੱਖ ਦੀ ਝਲਕ ਦਿੰਦਾ ਹੈ। ਮੱਧ ਰੇਂਜ ਫਲੈਗਸ਼ਿਪ ਸੈਗਮੈਂਟ ਦੇ ਆਸਪਾਸ ਇਸ ਸਾਲ ਸ਼ਿਓਮੀ ਮੀ 7 ਅਤੇ ਵਨਪਲੱਸ 6 ਦੇ ਲਾਂਚ ਹੋਣ ਦੀ ਉਮੀਦ ਹੈ। 
ਪਿਛਲੀਆਂ ਲੀਕ ਖਬਰਾਂ 'ਚ ਅਸੀਂ ਸੁਨਿਆ ਹੈ ਕਿ ਸ਼ਿਓਮੀ ਮੀ 7 ਲਾਂਚ 'ਚ ਇਨ-ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਦੇ ਸ਼ਿਪਮੈਂਟ ਕਾਰਨ ਦੇਰੀ ਹੋ ਸਕਦੀ ਹੈ, ਉਥੇ ਹੀ ਹੁਣ ਇਕ ਨਵਾਂ ਰੈਂਡਰ ਕਥਿਤ ਵਨਪਲੱਸ 6 'ਤੇ ਜ਼ਿਆਦਾ ਰੋਸ਼ਨੀ ਪਾਉਂਦਾ ਹੈ। ITHome ਨੇ ਉਨ੍ਹਾਂ ਤਸਵੀਰਾਂ ਨੂੰ ਪੋਸਟ ਕੀਤਾ ਹੈ ਜੋ ਕਿ ਦਾਅਵਾ ਕਰਦੀਆਂ ਹਨ ਕਿ ਆਉਣ ਵਾਲਾ ਵਨਪਲੱਸ 6 ਚੀਨੀ ਸਮਾਰਟਫੋਨ ਨਿਰਮਾਤਾ ਕੰਪਨੀ ਦਾ ਅਗਲਾ ਮਿਡ ਰੇਂਜ ਸਮਾਰਟਫੋਨ ਹੋਵੇਗਾ। 
ਸਾਹਮਣੇ ਆਈ ਲੀਕ ਤਸਵੀਰ 'ਚ ਕੁਝ ਬਦਲਾਅ ਨੋਟ ਕੀਤੇ ਗਏ ਹਨ ਜੋ ਕਿ ਸਮਾਰਟਫੋਨ ਡਿਸਪਲੇਅ 'ਤੇ ਆਈਫੋਨ ਐਕਸ ਦੀ ਤਰ੍ਹਾਂ notch ਸਮੇਤ ਕੁਝ ਤਬਦੀਲੀਆਂ ਦਿਸਦੀਆਂ ਹਨ ਪਰ ਆਕਾਰ ਥੋੜ੍ਹਾ ਛੋਟਾ ਦਿਖਾਇਆ ਗਿਆ ਹੈ। notch ਦਾ ਇਸਤੇਮਾਲ ਫਰੰਟ ਕੈਮਰਾ, ਸੈਂਸਰ ਅਤੇ ਈਅਰਪੀਸ ਰੱਖਣ ਲਈ ਕੀਤਾ ਜਾ ਰਿਹਾ ਹੈ ਕਿਉਂਕਿ ਡਿਸਪਲੇਅ ਦੇ ਦੁਆਲੇ ਬੇਜ਼ਲਸ ਨੂੰ ਐਪਲ ਦੇ ਫਲੈਗਸ਼ਿਪ ਡਿਵਾਈਸ ਦੀ ਤਰ੍ਹਾਂ ਐੱਜ-ਟੂ-ਐੱਜ ਡਿਸਪਲੇਅ 'ਚ ਟ੍ਰਿਮ ਕੀਤਾ ਗਿਆ ਹੈ।


Related News