Oneplus 5 ''ਚ ਹੋਵੇਗਾ 16 ਮੈਗਾਪਿਕਸਲ ਦਾ ਕੈਮਰਾ

05/17/2017 3:19:51 PM

ਜਲੰਧਰ-ਵਨਪਲੱਸ 5 ਸਮਾਰਟਫੋਨ ''ਚ ਡਿਊਲ ਰਿਅਰ ਕੈਮਰਾ ਸੈਟਅਪ ਹੋਣ ਦੀ ਖਬਰ  ਲਗਾਤਰ ਆ ਰਹੀਂ ਹੈ ਅਤੇ ਸਮਾਰਟਫੋਨ ਨੂੰ ਗਰਮੀਆਂ ''ਚ ਲਾਂਚ ਕੀਤਾ ਜਾਵੇਗਾ। ਡਿਊਲ ਰਿਅਰ ਕੈਮਰਾ ਸੈਟਅਪ ਦੇ ਡਿਜ਼ਾਇੰਨ ਨੂੰ ਲੈ ਕੇ ਹੋਏ ਉਲਝਣਾ ਤੋਂ ਬਾਅਦ ਫੋਨ ਦੇ ਕੈਮਰਾ ਸੈਟਅਪ ਨਾਲ ਜੁੜੀ ਨਵੀਂ ਜਾਣਕਾਰੀ ਇੰਟਰਨੈੱਟ ''ਤੇ ਸਾਹਮਣੇ ਆਈ ਹੈ ਅਤੇ ਨਵੀਂ ਜਾਣਕਾਰੀ ਪਹਿਲਾਂ ਤੋਂ ਆ ਚੁੱਕੀਆਂ ਖਬਰਾਂ ਨਾਲ ਮਿਲਦੀ ਹੈ।

ਰੈਡਿਟ ''ਤੇ ਸਾਂਝੀ ਕੀਤੀ ਗਈ ਨਵੀਂ ਜਾਣਕਾਰੀ ਤੋਂ ਪਤਾ ਲੱਗਦਾ ਹੈ ਕਿ ਵਨਪਲੱਸ 5 ਸਮਾਰਟਫੋਨ ''ਚ ਸੋਨੀ ਆਈ.ਐੱਮ.ਐਕਸ 398 ਸੈਂਸਰ ਅਤੇ 1.12 ਮਾਈਕ੍ਰੋਨ ਪਿਕਸਲ ਦੇ ਨਾਲ ਇਕ 16 ਮੈਗਾਪਿਕਸਲ ਦਾ ਕੈਮਰਾ ਹੋਵੇਗਾ। ਐਂਡਰਾਈਡ ਹੈਡਲਾਈਨਜ਼ ਦੀ ਇਕ ਰਿਪੋਰਟ ''ਚ ਇਹ ਪਤਾ ਲੱਗਦਾ ਹੈ। ਇਸ ਦੇ ਇਲਾਵਾ ਰੈਡਿਟ ਯੂਜ਼ਰ ਨੇ ਦੱਸਿਆ ਕਿ ਵਲਪਲੱਸ 5 ''ਚ ਕੈਮਰਾ ਮੋਡੀਊਲ ਹੋਵੇਗਾ ਜਿਵੇਂ ਕਿ ਓਪੋ ਨੇ ਆਰ. 9 ਐੱਸ ''ਚ ਇਸਤੇਮਾਲ ਕੀਤਾ ਹੈ। ਪਰ ਫਿਰ ਡਿਊਲ ਰਿਅਰ ਕੈਮਰਾ ਸੈਟਅਪ ਦਾ ਕੀ ਹੋਵੇਗਾ? ਇਸ ਨੂੰ ਲੈ ਕੇ ਹੁਣ ਤੱਕ ਸਪੱਸ਼ਟ ਜਾਣਕਾਰੀ ਨਹੀਂ ਪਤਾ ਚੱਲੀ ਹੈ।

ਗੌਰ ਕਰਨ ਵਾਲੀ ਗੱਲ ਇਹ ਹੈ ਕਿ ਇਸੇ ਹਫਤੇ ਲੀਕ ਹੋਈ ਇਕ ਕਥਿਤ ਆਖਰੀ ਲਿਸਟ ਨਾਲ ਖੁਲਾਸਾ ਹੋਇਆ ਸੀ ਕਿ ਵਨਪੱਲਸ 5 ਸਮਾਰਟਫੋਨ ''ਚ ਇਕ 16 ਮੈਗਾਪਿਕਸਲ ਦਾ ਰਿਅਰ ਕੈਮਰਾ ਹੋਵੇਗਾ। ਹਾਂਲਾਕਿ ਰੈਡਿਟ ਯੂਜ਼ਰ ਨੇ ਦਾਅਵਾ ਕੀਤਾ ਹੈ ਕਿ ਫੋਨ ਦੇ ਕੈਮਰਾ ਪੈਨਲ ਨੂੰ ਲੈ ਕੇ ਸਾਂਝੀ ਕੀਤੀ ਗਈ ਜਾਣਕਾਰੀ ਸਹੀਂ ਹੈ ਪਰ ਇਸ ਦੇ ਰਿਅਰ ਦੇ ਡਿਜ਼ਾਇੰਨ ਦੇ ਬਾਰੇ ''ਚ ਕੋਈ ਦਾਅਵਾ ਨਹੀਂ ਹੈ। ਨਵੀਂ ਜਾਣਕਾਰੀਆਂ ਪੁਰਾਣੇ ਦਾਅਵੇ ਨਾਲ ਮੇਲ ਖਾਂਦੀਆਂ ਹੈ। ਪਰ ਇਸ ਨਾਲ ਕਿਸੇ ਸਪੈਸੀਫਿਕੇਸ਼ਨ ਦੀ ਪੁਸ਼ਟੀ ਨਹੀਂ ਹੁੰਦੀ ਹੈ। ਪਰ ਇੰਨ੍ਹਾਂ ਸਾਫ ਹੈ ਕਿ ਲਗਾਤਰ ਲੀਕ ਹੋ ਰਹੀਆਂ ਜਾਣਕਾਰੀਆਂ ''ਚ ਇਕ ਕਿਸਮ ਸਮਾਨਤਾ ਹੈ। ਇਸ ਨਾਲ ਅਸੀਂ ਸਪੈਸੀਫਿਕੇਸ਼ਨ ਦੇ ਫੀਚਰ ਦਾ ਅਨੁਮਾਨ ਲਗਾ ਸਕਦੇ ਹੈ।

ਕੈਮਰੇ ਦੇ ਇਲਾਵਾ ਆਖੀਰ ਲਿਸਟ ਨਾਲ ਕਥਿਤ ਵਨਪਲੱਸ 5 ਸਮਾਰਟਫੋਨ ਦੇ ਐਂਡਰਾਈਡ 7.1.1 ਨੂਗਾ ''ਤੇ ਚੱਲਣ ਦਾ ਖੁਲਾਸਾ ਹੁੰਦਾ ਹੈ ਅਤੇ ਫੋਨ ''ਚ ਇਸ ਫੁੱਲ ਐੱਚ.ਡੀ. (1080*1920 ਪਿਕਸਲ) ਡਿਸਪਲੇ ਹੈ। ਵਨਪਲੱਸ 3 ਟੀ ਦੇ ਅਪਗ੍ਰੇਡ ਵੇਂਰਿਅੰਟ ''ਚ ਸਨੈਪਡ੍ਰੈਗਨ 835 ਪ੍ਰੋਸੈਸਰ , ਐਂਡ੍ਰੀਨੋ 540 ਜੀ.ਪੀ.ਯੂ. ਅਤੇ 6GB ਰੈਮ ਹੋਣ ਦਾ ਖੁਲਾਸਾ ਹੋਇਆ ਹੈ। ਕੈਮਰੇ ਦੀ ਗੱਲ ਕਰੀਏ ਤਾਂ ਲਿਸਟ ਨਾਲ ਫੋਨ ''ਚ ਇਕ 16 ਮੈਗਾਪਿਕਸਲ ਰਿਅਰ ਅਤੇ 16 ਮੈਗਾਪਿਕਸਲ ਫ੍ਰੰਟ ਕੈਮਰਾ ਹੋਣ ਦਾ ਪਤਾ ਲੱਗਿਆ ਸੀ। ਲਿਸਟਿੰਗ ਦੇ ਅਨੁਸਾਰ ਵਨਪਲੱਸ 5 ''ਚ 64GB ਇੰਨਬਿਲਟ ਸਟੋਰੇਜ਼ ਹੋਵੇਗੀ।


Related News