ਵਨਪਲੱਸ ਦੇ ਇਨ੍ਹਾਂ ਸਮਾਰਟਫੋਨਸ ’ਚ ਸਾਹਮਣੇ ਆਈ ਦਿੱਕਤ, ਸਮੇਂ ’ਤੇ ਨਹੀਂ ਮਿਲ ਰਹੀ ਅਪਡੇਟਸ

Sunday, Sep 20, 2020 - 06:51 PM (IST)

ਵਨਪਲੱਸ ਦੇ ਇਨ੍ਹਾਂ ਸਮਾਰਟਫੋਨਸ ’ਚ ਸਾਹਮਣੇ ਆਈ ਦਿੱਕਤ, ਸਮੇਂ ’ਤੇ ਨਹੀਂ ਮਿਲ ਰਹੀ ਅਪਡੇਟਸ

ਗੈਜੇਟ ਡੈਸਕ—ਵਨਪਲੱਸ ਨੇ ਪੁਰਾਣੇ ਸਮਾਰਟਫੋਨਸ ਵਨਪਲੱਸ 5 ਅਤੇ 5ਟੀ ਦੇ ਯੂਜ਼ਰਸ ਨੇ ਸ਼ਿਕਾਇਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਫੋਨ ’ਤੇ ਅਪਡਟੇਸ ਨਹੀਂ ਮਿਲ ਰਹੇ ਹਨ ਜਿਸ ਕਾਰਣ ਉਨ੍ਹਾਂ ਨੂੰ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਪਡੇਟ ਨਾ ਮਿਲਣ ਕਾਰਣ ਇਨ੍ਹਾਂ ਫੋਨਜ਼ ’ਚ ਮੌਜੂਦ ਸੀਰੀਅਸ ਬਗ ਫਿਕਸ ਨਹੀਂ ਹੋਏ ਹਨ। ਤੁਹਾਨੂੰ ਦੱਸ ਦੇਈਏ ਕਿ ਵਨਪਲੱਸ ਕੰਪਨੀ ਆਪਣੇ ਸਮਾਰਟਫੋਨਜ਼ ’ਤੇ 4 ਸਾਲ ਤੱਕ ਅਪਡੇਟ ਦਿੰਦੀ ਹੈ ਅਤੇ ਇਹ ਦੋਵੇਂ ਹੀ ਫੋਨ ਮਾਡਲਜ਼ ਨੂੰ ਬਾਜ਼ਾਰ ’ਚ ਆਏ ਅਜੇ 4 ਸਾਲ ਨਹੀਂ ਹੋਏ ਹਨ।

ਵਨਪਲੱਸ ਨੇ ਦਿੱਤੀ ਪ੍ਰਤੀਕਿਰਿਆ
ਵਨਪਲੱਸ ਨੇ ਖੁਦ ਕਨਫਰਮ ਕਰ ਦਿੱਤਾ ਹੈ ਕਿ ਕੰਪਨੀ ਨੂੰ ਇਨ੍ਹਾਂ ਡਿਵਾਈਸਜ਼ ’ਤੇ ਅਪਡੇਟ ਦੇ ਪਾਉਣ ’ਚ ਦਿੱਕਤ ਹੋ ਰਹੀ ਹੈ ਜਿਸ ਕਾਰਣ ਹੁਣ ਤੱਕ ਸੀਰੀਅਸ ਬਗ ਫਿਕਸ ਨਹੀਂ ਦਿੱਤੇ ਜਾ ਸਕੇ ਹਨ। ਕੰਪਨੀ ਨੇ ਕਿਹਾ ਕਿ ਇਸ ਸਮੱਸਿਆ ਨੂੰ ਠੀਕ ਕਰਨ ਲਈ ਪਾਰਟਨਰਸ ਨਾਲ ਗੱਲ ਹੋ ਰਹੀ ਹੈ। ਵਨਪਲੱਸ ਫੋਰਮ ’ਤੇ OnePlus Forum ਪ੍ਰੋਡਕਟ ਲੀਡ ਗੈਰੀ ਸੀ ਨੇ ਕਨਫਰਮ ਕੀਤਾ ਹੈ ਕਿ ਟੀਮ ਯੂਜ਼ਰਸ ਨੂੰ ਜਲਦ ਤੋਂ ਜਲਦ ਅਪਡੇਟ ਦੇਣ ਦੀ ਕੋਸ਼ਿਸ਼ ’ਚ ਹੈ। ਇਨ੍ਹਾਂ ਦੋਵਾਂ ਹੀ ਸਮਾਰਟਫੋਨਸ ਮਾਡਲਜ਼ ਨੂੰ ਸਾਲ ਦੀ ਸ਼ੁਰੂਆਤ ’ਚ ਐਂਡ੍ਰਾਇਡ 10 ਅਪਗ੍ਰੇਡ ਮਿਲ ਚੁੱਕਿਆ ਹੈ ਅਤੇ ਵਨਪਲੱਸ 6 ਸੀਰੀਜ਼ ਲਈ ਐਂਡ੍ਰਾਇਡ 11 ਆਖਿਰੀ ਅਪਗ੍ਰੇਡ ਹੋਵੇਗੀ।


author

Karan Kumar

Content Editor

Related News