ਵਨਪਲੱਸ 5, 5T, 6 ਤੇ 6T ਨੂੰ ਮਿਲੀ ਨਵੀਂ ਅਪਡੇਟ, ਸ਼ਾਮਲ ਹੋਏ ਨਵੇਂ ਫੀਚਰਜ਼

06/15/2019 5:52:32 PM

ਗੈਜੇਟ ਡੈਸਕ– ਚੀਨ ਦੀ ਕੰਪਨੀ ਵਨਪਲੱਸ ਨੇ ਆਪਣੇ ਕੁਝ ਪੁਰਾਣੇ ਸਮਾਰਟਫੋਨਜ਼ ਲਈ ਨਵੀਂ Oxygen ਆਪਰੇਟਿੰਗ ਸਿਸਟਮ ਓਪਨ ਬੀਟਾ ਅਪਡੇਟ ਦੇਣਾ ਸ਼ੁਰੂ ਕਰ ਦਿੱਤੀ ਹੈ। ਇਸ ਨਵੀਂ ਅਪਡੇਟ ਨਾਲ ਵਨਪਲੱਸ ’ਚ ਕਈ ਨਵੇਂ ਫੀਚਰਜ਼ ਦੇ ਨਾਲ ਐਂਡਰਾਇਡ ਲਈ ਜੂਨ ਸਕਿਓਰਿਟੀ ਪੈਚ ਆਇਆ ਹੈ। ਕਈ ਯੂਜ਼ਰਜ਼ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਆਪਣੇ ਵਨਪਲੱਸ 5, 5ਟੀ 6 ਅਤੇ 6ਟੀ ਲਈ ਲੇਟੈਸਟ ਆਕਸੀਜਨ ਆਪਰੇਟਿੰਗ ਸਿਸਟਮ ਓਪਨ ਬੀਟਾ ਅਪਡੇਟ ਮਿਲਣੀ ਸ਼ੁਰੂ ਹੋ ਗਈ ਹੈ। ਇਸ ਅਪਡੇਟ ਦੇ ਨਾਲ ਆਉਣ ਵਾਲੇ ਦੋ ਅਹਿਮ ਫੀਚਰਜ਼ ’ਚ ਡਿਜੀਟਲ ਵੇਲਬੀਇੰਗ ਅਤੇ Fnatic ਮੋਡ ਸ਼ਾਮਲ ਹਨ। 

ਚੇਂਜਲਾਗ ਇਕੋ ਜਿਹਾ, ਅਪਡੇਟਿਡ ਵਰਜਨ ’ਚ ਫਰਕ
ਵਨਪਲੱਸ ਦੇ ਇਨ੍ਹਾਂ ਸਾਰੇ ਸਮਾਰਟਫੋਨਜ਼ ਲਈ ਚੇਂਜਲਾਗ ਇਕੋ ਜਿਹਾ ਹੈ। ਹਾਲਾਂਕਿ, ਅਪਡੇਟ ਵਰਜਨ ’ਚ ਫਰਕ ਹੈ। ਵਨਪਲੱਸ 5ਟੀ ਲਈ ਆਕਸੀਜਨ ਆਪਰੇਟਿੰਗ ਸਿਸਟਮ ਓਪਨ ਬੀਟਾ 32 ਹੈ। ਉਥੇ ਹੀ ਵਨਪਲੱਸ 5 ਲਈ ਆਕਸੀਜਨ ਆਪਰੇਟਿੰਗ ਓਪਨ ਬੀਟਾ 34 ਹੈ। ਵਨਪਲੱਸ 6 ਲਈ ਆਕਸੀਜਨ ਆਪਰੇਟਿੰਗ ਓਪਨ ਬੀਟਾ 20 ਹੈ। ਜਦਕਿ ਵਨਪਲੱਸ 6ਟੀ ਲਈ ਆਕਸੀਜਨ ਓਪਨ ਬੀਟਾ 12 ਅਪਡੇਟ ਹੈ। 

ਨਵੇਂ ਫੀਚਰ ਨਾਲ ਯੂਜ਼ਰ ਨੂੰ ਹੋਵੇਗਾ ਇਹ ਫਾਇਦਾ
ਡਿਜੀਟਲ ਵੇਲਬੀਇੰਗ ਇਕ ਨਵਾਂ ਫੀਚਰ ਹੈ, ਗੂਗਲ ਇਸ ਫੀਚਰ ਦੀ ਮਦਦ ਨਾਲ ਯੂਜ਼ਰਜ਼ ਨੂੰ ਉਨ੍ਹਾਂ ਦੇ ਫੋਨ ’ਤੇ ਨਜ਼ਰ ਰੱਖਣ ’ਚ ਮਦਦ ਕਰੇਗਾ। ਨਾਲ ਹੀ, ਇਹ ਫੀਚਰ ਯੂਜ਼ਰ ਨੂੰ ਆਪਣਾ ਯੂਸੇਜ਼ ਟਾਈਮ ਘਟਾਉਣ ਲਈ ਕੁਝ ਪਾਬੰਦੀ ਲਗਾਉਣ ਦਾ ਟੂਲ ਵੀ ਉਪਲੱਬਧ ਕਰਾਉਂਦਾ ਹੈ। ਇਸ ਤੋਂ ਇਲਾਵਾ ਵਨਪਲੱਸ ਆਪਣੇ ਇਨ੍ਹਾਂ ਸਮਾਰਟਫੋਨਜ਼ ’ਚ Fnatic ਮੋਡ ਵੀ ਲਿਆਇਆ ਹੈ। ਇਸ ਨਵੇਂ ਗੇਮਿੰਗ ਮੋਡ ਨਾਲ ਕੰਪਨੀ ਸਿਸਟਮ ਰਿਸੋਰਸ ਨੂੰ ਆਰਟੀਮਾਈਜ਼ ਕਰਨ ਦੇ ਨਾਲ ਬੈਕਗ੍ਰਾਊਂਡ ਆਪਰੇਸ਼ੰਸ ਨੂੰ ਰੋਕਣਾ ਚਾਹੁੰਦੀ ਹੈ ਤਾਂ ਜੋ ਗੇਮਜ਼ ਨੂੰ ਜ਼ਿਆਦਾ ਪਾਵਰ ਡਾਇਵਰਟ ਕੀਤਾ ਜਾ ਸਕੇ ਅਤੇ ਯੂਜ਼ਰ ਨੂੰ ਬਿਹਤਰ ਗੇਮਿੰਗ ਐਕਸਪੀਰੀਅੰਸ ਮਿਲੇ। 


Related News