ਵਨਪਲੱਸ 5 ਤੇ 5ਟੀ ਲਈ ਰੋਲ ਆਊਟ ਹੋਈ OxygenOS ਓਪਨ ਬੀਟਾ ਅਪਡੇਟ

12/25/2018 6:48:13 PM

ਗੈਜੇਟ ਡੈਸਕ- ਵਨਪਲੱਸ ਨੇ ਆਪਣੇ ਦੋ ਸਮਾਰਟਫੋਨ ਲਈ ਨਵੀਂ ਅਪਡੇਟ ਲਾਂਚ ਕੀਤੀ ਹੈ। ਕੰਪਨੀ ਨੇ ਵਨਪਲੱਸ 5 ਤੇ ਵਨਪਲੱਸ 5T ਲਈ ਨਵਾਂ OxygenOS Open Beta ਬਿਲਡ ਲਾਂਚ ਕੀਤਾ ਹੈ। ਵਨਪਲੱਸ 5 ਨੂੰ ਬਿਲਡ ਵਰਜਨ 24 ਅਤੇ ਵਨਪਲੱਸ 5T ਲਈ ਬਿਲਡ ਵਰਜ਼ਨ 22 ਰੋਲ-ਆਊਟ ਕੀਤਾ ਹੈ। ਵਨਪਲੱਸ ਦੇ ਸਟਾਫ ਮੈਂਬਰ Manu J ਜੋ ਕੰਪਨੀ ਦੇ ਗਲੋਬਲ ਪ੍ਰੋਡਕਟ ਆਪਰੇਸ਼ਨ ਲਈ ਜ਼ਿੰਮੇਦਾਰ ਹੈ, ਉਨ੍ਹਾਂ ਨੇ ਇਸ ਦਾ ਐਲਾਨ ਕੰਪਨੀ ਦੇ ਆਫਿਸ਼ੀਅਲ ਫੋਰਮ 'ਚ ਇਕ ਪੋਸਟ ਰਾਹੀਂ ਕੀਤੀ ਹੈ। ਉਨ੍ਹਾਂ ਨੇ ਪੋਸਟ 'ਚ ਇਕ ਚੇਂਜਲਾਗ ਵੀ ਸ਼ੇਅਰ ਕੀਤਾ ਹੈ, ਜਿਸ 'ਚ ਅਪਡੇਟ 'ਚ ਕੀਤੇ ਗਏ ਸਾਰੇ ਬਦਲਾਵਾਂ ਦੇ ਬਾਰੇ 'ਚ ਦੱਸਿਆ ਗਿਆ ਹੈ।

ਚੇਂਜਲਾਗ ਦੇ ਮੁਤਾਬਕ, ਇਹ ਦੋਨਾਂ ਓਪਨ Beta ਬਿਲਡ ਸਿਰਫ ਬੱਗ ਫਿਕਸ ਦੇ ਨਾਲ ਆਉਂਦੇ ਹਨ ਤੇ ਇਨ੍ਹਾਂ 'ਚ ਕੋਈ ਵੱਡੇ ਬਦਲਾਅ ਨਹੀਂ ਦਿੱਤੇ ਗਏ ਹਨ। ਬਗ ਫਿਕਸ ਦੀ ਗੱਲ ਕਰੀਏ ਤਾਂ ਇਨ੍ਹਾਂ 'ਚ ਆਡੀਓ ਟਿਊਨਰ 'ਚ ਆਉਣ ਵਾਲੇ ਕੁਝ ਰੈਂਡਮ”ਕਰੈਸ਼ ਨੂੰ ਫਿਕਸ ਕੀਤਾ ਹੈ।PunjabKesari ਇਹ ਨਵੀਂ ਅਪਡੇਟ ਕੁੱਝ 'ਜਨਰਲ ਬਗ ਫਿਕਸ' ਦੇ ਨਾਲ ਵੀ ਆਉਂਦੀ ਹੈ, ਜੋ ਸਿਸਟਮ ਸਟੇਬੀਲਿਟੀ 'ਚ ਵੀ ਸੁਧਾਰ ਲੈ ਕੇ ਆਉਂਦੀ ਹੈ। ਹਮੇਸ਼ਾ ਦੀ ਤਰ੍ਹਾਂ Beta 23 ਤੇ 21 ਰੋਲ-ਆਊਟ ਕੀਤੀ ਸੀ। ਇਸ ਅਪਡੇਟ 'ਚ ਕੰਪਨੀ ਨੇ ਦੋਵਾਂ ਸਮਾਰਟਫੋਨਸ ਨੂੰ ਦਸੰਬਰ 2018 ਸਕਿਓਰਟੀ ਪੈਚ ਦਿੱਤਾ ਸੀ। ਇਸ ਤੋਂ ਇਲਾਵਾ ਅਪਡੇਟ 'ਚ ਕਸਟਮ ਕਲਰ ਚੁੱਣਨ 'ਚ ਆਉਣ ਵਾਲੀ ਸਮੱਸਿਆ ਨੂੰ ਵੀ ਫਿਕਸ ਕੀਤਾ ਗਿਆ ਸੀ। ਯੂਜ਼ਰਸ ਦੀ ਸ਼ਿਕਾਇਤ ਸੀ ਦੀ ਐਕਸੈਂਟ ਅਪਲਾਈ ਕਰਨ 'ਚ ਕਈ ਵਾਰ ਫੇਲ ਹੋ ਜਾਂਦਾ ਸੀ। ਇਸ ਤੋਂ ਇਲਾਵਾ ਐਪ ਡਰਾਅਰ ਨੂੰ ਸਕਰਾਲਰ ਤੋਂ ਸਕਰਾਲ ਕਰਦੇ ਸਮੇਂ ”9 'ਚ ਆਉਣ ਵਾਲੀ ਪਰੇਸ਼ਾਨੀ ਨੂੰ ਵੀ ਫਿਕਸ ਕੀਤਾ ਗਿਆ ਹੈ। ਇਸ ਤੋਂ ਇਲਾਵਾ ਕੰਪਨੀ ਨੇ ਫੇਸ ਅਨਲਾਕ 'ਚ ਵੀ ਸੁਧਾਰ ਕੀਤਾ ਹੈ।


Related News