ਆ ਰਿਹਾ ਸਭ ਤੋਂ ਧਾਂਸੂ ਕੈਮਰੇ ਵਾਲਾ OnePlus 13 ਸਮਾਰਟਫੋਨ, ਭੁੱਲ ਜਾਓਗੇ APPLE ਵਰਗੇ ਵੱਡੇ-ਵੱਡੇ ਬ੍ਰਾਂਡ

Wednesday, Nov 27, 2024 - 02:21 PM (IST)

ਗੈਜੇਟ ਡੈਸਕ- OnePlus ਦਾ ਫਲੈਗਸ਼ਿਪ ਫੋਨ OnePlus 13 ਭਾਰਤ 'ਚ ਅਗਲੇ ਸਾਲ ਜਨਵਰੀ 'ਚ ਲਾਂਚ ਹੋਣ ਜਾ ਰਿਹਾ ਹੈ। ਇਸ ਫੋਨ ਦੇ ਨਾਲ ਹੀ ਕੰਪਨੀ ਇਸ ਈਵੈਂਟ 'ਚ OnePlus 13R ਅਤੇ OnePlus Watch 3 ਨੂੰ ਵੀ ਲਾਂਚ ਕਰ ਸਕਦੀ ਹੈ, ਹਾਲਾਂਕਿ ਅਧਿਕਾਰਤ ਤੌਰ 'ਤੇ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਹੈ। ਜੇਕਰ ਤੁਸੀਂ ਵੀ OnePlus 13 ਦਾ ਇੰਤਜ਼ਾਰ ਕਰ ਰਹੇ ਹੋ, ਤਾਂ ਲਾਂਚ ਤੋਂ ਪਹਿਲਾਂ OnePlus 13 ਫੋਨ ਦੀ ਕੀਮਤ ਅਤੇ ਸਾਰੇ ਸਪੈਸੀਫਿਕੇਸ਼ਨਸ ਬਾਰੇ ਜਾਣੋ।

Instagram ਯੂਜ਼ਰਾਂ ਲਈ ਖੁਸ਼ਖਬਰੀ! ਹੁਣ WhatsApp ਵਾਂਗ ਇਹ ਫੀਚਰ ਵੀ ਕਰੋਗੇ ENJOY

OnePlus 13 ਦੇ ਸਪੈਕਸ ਅਤੇ ਫੀਚਰ ਡਿਸਪਲੇਅ
OnePlus 12 ਦੀਆਂ ਕੁਝ ਮੁੱਖ ਫੀਚਰਜ਼ OnePlus 13 ’ਚ ਵੀ ਬਰਕਰਾਰ ਰਹਿਣਗੀਆਂ। ਇਕ ਰਿਪੋਰਟ ਦੇ ਅਨੁਸਾਰ, OnePlus 13 ’ਚ ਇਕ 6.82-ਇੰਚ ਦੀ ਡਿਸਪਲੇਅ ਹੈ, ਜੋ ਕਿ OnePlus 12 ਦੇ ਬਰਾਬਰ ਹੈ। OnePlus 13 ’ਚ 120Hz ਅਤੇ QHD+ ਰੈਜ਼ੋਲਿਊਸ਼ਨ ਦੀ ਰਿਫ੍ਰੈਸ਼ ਰੇਟ ਹੋਵੇਗਾ। ਇਸ ਵਨਪਲੱਸ ਫੋਨ 'ਚ ਸਭ ਤੋਂ ਵੱਡਾ ਬਦਲਾਅ ਤੁਹਾਨੂੰ ਦੇਖਣ ਨੂੰ ਮਿਲੇਗਾ ਕਿ ਤੁਸੀਂ ਇਸ ਫੋਨ ਨੂੰ ਦਸਤਾਨੇ ਪਹਿਨ ਕੇ ਵੀ ਇਸਤੇਮਾਲ ਕਰ ਸਕਦੇ ਹੋ।

ਪ੍ਰੋਸੈਸਰ
ਹੁੱਡ ਦੇ ਤਹਿਤ, ਵਨਪਲੱਸ 13 ਕੁਆਲਕਾਮ ਦੇ ਲੇਟੈਸਟ ਸਨੈਪਡ੍ਰੈਗਨ 8 ਐਲੀਟ ਚਿੱਪਸੈੱਟ ਦੇ ਨਾਲ ਆਉਣ ਵਾਲਾ ਹੈ, ਜੋ ਬਿਹਤਰ ਪਰਫਾਰਮੈਂਸ ਦਾ ਵਾਅਦਾ ਕਰਦਾ ਹੈ। ਇਹ ਡਿਵਾਈਸ OxygenOS 15 ਦੇ ਨਾਲ ਪੇਅਰ ਕੀਤੀ ਗਈ ਹੈ, ਜੋ ਕਿ Android 15 'ਤੇ ਆਧਾਰਿਤ ਹੈ। ਵਨਪਲੱਸ ਨੇ ਅਜੇ ਤੱਕ ਵਨਪਲੱਸ 13 ਲਈ ਸਾਫਟਵੇਅਰ ਅਪਡੇਟਾਂ ਦੀ ਪੁਸ਼ਟੀ ਨਹੀਂ ਕੀਤੀ ਹੈ ਪਰ ਪਿਛਲੇ ਮਾਡਲਾਂ ਦੇ ਆਧਾਰ 'ਤੇ, ਇਸ ਨੂੰ ਚਾਰ ਸਾਲ ਤੱਕ ਐਂਡਰਾਇਡ ਅਪਡੇਟ ਅਤੇ ਪੰਜ ਸਾਲ ਤੱਕ ਸੁਰੱਖਿਆ ਅਪਡੇਟ ਮਿਲ ਸਕਦੇ ਹਨ।

ਪੜ੍ਹੋ ਇਹ ਵੀ ਖਬਰ - ਆ ਗਿਆ Jio ਦਾ ਨਵਾਂ Prepaid Pack, ਮਿਲੇਗਾ 20GB 5G ਡਾਟਾ

ਬੈਟਰੀ
OnePlus 13 ’ਚ ਇਕ ਵੱਡਾ ਅਪਗ੍ਰੇਡ ਬੈਟਰੀ ’ਚ ਹੋਵੇਗਾ। OnePlus 13 ਫੋਨ OnePlus 12 ’ਚ ਪਾਏ ਗਏ 5,400mAh ਯੂਨਿਟ ਦੇ ਮੁਕਾਬਲੇ ਇਕ ਵੱਡੀ 6,000mAh ਬੈਟਰੀ ਨਾਲ ਲੈਸ ਹੈ। ਕੰਪਨੀ ਦਾ ਦਾਅਵਾ ਹੈ ਕਿ ਇਸ ਫੋਨ ਨੂੰ ਲਗਭਗ ਦੋ ਦਿਨਾਂ ਤੱਕ ਵਰਤਿਆ ਜਾ ਸਕਦਾ ਹੈ। ਡਿਵਾਈਸ 100W ਵਾਇਰਡ ਚਾਰਜਿੰਗ ਅਤੇ 50W ਵਾਇਰਲੈੱਸ ਚਾਰਜਿੰਗ ਦਾ ਸਮਰਥਨ ਕਰਦੀ ਹੈ ਅਤੇ OnePlus ਇਕ ਵਿਸ਼ੇਸ਼ ਕੇਸ ਰਾਹੀਂ ਮੈਗਨੇਟਿਕ ਵਾਇਰਲੈੱਸ ਚਾਰਜਿੰਗ ਦੀ ਪੇਸ਼ਕਸ਼ ਵੀ ਕਰ ਰਿਹਾ ਹੈ।

ਕੈਮਰਾ
ਕੈਮਰੇ ਦੀ ਗੱਲ ਕਰੀਏ ਤਾਂ OnePlus 13 ਨੇ OnePlus 12 ਦੇ 50-megapixel LYT-808 ਪ੍ਰਾਇਮਰੀ ਸੈਂਸਰ ਨੂੰ ਬਰਕਰਾਰ ਰੱਖਿਆ ਹੈ ਪਰ ਇਸਦੇ ਟੈਲੀਫੋਟੋ ਅਤੇ ਅਲਟਰਾਵਾਈਡ ਲੈਂਸ ਨੂੰ 50-ਮੈਗਾਪਿਕਸਲ ਤੱਕ ਅੱਪਗਰੇਡ ਕੀਤਾ ਗਿਆ ਹੈ। ਫ਼ੋਨ ’ਚ Hasselblad ਬ੍ਰਾਂਡਿੰਗ ਅਤੇ 4K/60fps ਡੌਲਬੀ ਵਿਜ਼ਨ ਵੀਡੀਓ ਕੈਪਚਰ ਵੀ ਹੈ।

ਪੜ੍ਹੋ ਇਹ ਵੀ ਖਬਰ - iPhone ਨੇ ਭਾਰਤ ’ਚ ਬਣਾਇਆ ਨਵਾਂ ਰਿਕਾਰਡ, 7 ਮਹੀਨਿਆਂ ’ਚ 10 ਬਿਲੀਅਨ ਦੇ ਪਾਰ ਪਹੁੰਚੀ ਪ੍ਰੋਡਕਸ਼ਨ

ਹੋਰ ਫੀਚਰਜ਼
OnePlus 13 IP68 ਅਤੇ IP69 ਰੇਟਿਡ ਹੈ, ਜਿਸਦਾ ਮਤਲਬ ਹੈ ਕਿ ਇਹ ਪਾਣੀ ’ਚ ਭਿੱਜ ਜਾਣ 'ਤੇ ਵੀ ਖਰਾਬ ਨਹੀਂ ਹੋਵੇਗਾ। ਅਲਟਰਾਸੋਨਿਕ ਫਿੰਗਰਪ੍ਰਿੰਟ ਸੈਂਸਰ ਦੀ ਵਰਤੋਂ ਕਰਕੇ ਗਿੱਲੇ ਹੱਥਾਂ ਨਾਲ ਵੀ ਇਸ ਫੋਨ ਨੂੰ ਅਨਲਾਕ ਕੀਤਾ ਜਾ ਸਕਦਾ ਹੈ। ਫੋਨ ਨੂੰ ਬਿਹਤਰ ਗੇਮਿੰਗ ਅਨੁਭਵ ਪ੍ਰਦਾਨ ਕਰਨ ਲਈ ਤਿਆਰ ਕੀਤਾ ਗਿਆ ਹੈ।

ਪੜ੍ਹੋ ਇਹ ਵੀ ਖਬਰ - BSNL ਲਿਆ ਰਿਹਾ ਸਭ ਤੋਂ ਸਸਤਾ Prepaid Plan, ਆਫਰਜ਼ ਜਾਣ ਉੱਡਣਗੇ ਹੋਸ਼

OnePlus 13 ਦੀ ਭਾਰਤ ’ਚ ਕੀਮਤ (ਲੀਕ)
OnePlus 13 ਦੀ ਕੀਮਤ 70,000 ਰੁਪਏ ਤੋਂ ਘੱਟ ਹੋਣ ਦੀ ਉਮੀਦ ਹੈ। OnePlus 12 ਨੂੰ ਭਾਰਤ ’ਚ 64,999 ਰੁਪਏ ’ਚ ਲਾਂਚ ਕੀਤਾ ਗਿਆ ਸੀ ਅਤੇ ਕੰਪਨੀ ਨੂੰ ਨਵੇਂ ਵਰਜਨ ਦੀ ਕੀਮਤ ’ਚ ਕੁਝ ਹਜ਼ਾਰ ਰੁਪਏ ਦਾ ਵਾਧਾ ਕਰਨ ਜਾਂ ਪੁਰਾਣੀ ਕੀਮਤ ਨੂੰ ਬਰਕਰਾਰ ਰੱਖਣ ਦੀ ਉਮੀਦ ਹੈ। ਸਾਨੂੰ ਇਹ ਦੇਖਣ ਲਈ ਕੁਝ ਹਫ਼ਤਿਆਂ ਤੱਕ ਉਡੀਕ ਕਰਨੀ ਪਵੇਗੀ ਕਿ ਕੀ ਬ੍ਰਾਂਡ 70,000 ਰੁਪਏ ਦੇ ਹੇਠਾਂ ਆਪਣਾ ਫਲੈਗਸ਼ਿਪ ਲਾਂਚ ਕਰੇਗਾ ਜਾਂ 80,000 ਰੁਪਏ ਦੇ ਹਿੱਸੇ ਵਿੱਚ ਐਂਟ੍ਰੀ ਕਰੇਗਾ। ਜਿਸ ਕਾਰਨ ਇਹ ਫੋਨ iPhone 16 ਅਤੇ Samsung Galaxy S24 ਨਾਲ ਮੁਕਾਬਲਾ ਕਰ ਸਕੇਗਾ।

ਪੜ੍ਹੋ ਇਹ ਵੀ ਖਬਰ -  ਕਿੱਥੇ-ਕਿੱਥੇ ਚੱਲ ਰਿਹੈ ਤੁਹਾਡਾ WhatsApp? ਇਸ ਟਰਿੱਕ ਨਾਲ ਮਿੰਟਾਂ 'ਚ ਲੱਗੇਗਾ ਪਤਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


 


Sunaina

Content Editor

Related News