ਲਾਂਚ ਤੋਂ ਪਹਿਲਾਂ OnePlus 10 Pro ਦੀਆਂ ਤਸਵੀਰਾਂ ਲੀਕ, ਅੰਡਰ-ਡਿਸਪਲੇਅ ਕੈਮਰੇ ਨਾਲ ਆ ਸਕਦੈ ਫੋਨ

Tuesday, Aug 03, 2021 - 12:46 PM (IST)

ਲਾਂਚ ਤੋਂ ਪਹਿਲਾਂ OnePlus 10 Pro ਦੀਆਂ ਤਸਵੀਰਾਂ ਲੀਕ, ਅੰਡਰ-ਡਿਸਪਲੇਅ ਕੈਮਰੇ ਨਾਲ ਆ ਸਕਦੈ ਫੋਨ

ਗੈਜੇਟ ਡੈਸਕ– ਵਨਪਲੱਸ ਨੇ ਹਾਲ ਹੀ ’ਚ ਮਾਰਚ ’ਚ ਆਪਣੀ 9-ਸੀਰੀਜ਼ ਦੇ ਸਮਾਰਟਫੋਨ ਨੂੰ ਲਾਂਚ ਕੀਤਾ ਹੈ ਅਤੇ ਹੁਣ ਕੰਪਨੀ ਇਨ੍ਹਾਂ ਦੇ ਅਪਗ੍ਰੇਡਿਡ ਵਰਜ਼ਨ ਵਨਪਲੱਸ 10-ਸੀਰੀਜ਼ ਨੂੰ ਗਲੋਬਲ ਬਾਜ਼ਾਰ ’ਚ ਉਤਾਰਨ ਦੀ ਯੋਜਨਾ ਬਣਾ ਰਹੀ ਹੈ। ਇਸ ਵਿਚਕਾਰ ਤਸਵੀਰਾਂ ਲੀਕ ਹੋ ਗਈਆਂ ਹਨ ਜਿਨ੍ਹਾਂ ’ਚ ਇਸ ਡਿਵਾਈਸ ਨੂੰ ਦਿਖਾਇਆ ਗਿਆ ਹੈ। 91ਮੋਬਾਇਲ ਦੀ ਰਿਪੋਰਟ ਮੁਤਾਬਕ, LetsGoDigital ਅਤੇ Jermaine Smit ਨੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਜਿਨ੍ਹਾਂ ’ਚ ਆਉਣ ਵਾਲੇ ਵਨਪਲੱਸ 10 ਪ੍ਰੋ ਸਮਾਰਟਫੋਨ ਨੂੰ ਵੇਖਿਆ ਜਾ ਸਕਦਾ ਹੈ। ਇਨ੍ਹਾਂ ਰੈਂਡਰਸ ਨੂੰ ਵੇਖਣ ’ਤੇ ਪਤਾ ਚਲਦਾ ਹੈ ਕਿ ਇਸ ਸਮਾਰਟਫੋਨ ਦੀ ਡਿਸਪਲੇਅ ਦੋਵਾਂ ਸਾਈਡਾਂ ਤੋਂ ਕਰਵਡ ਹੋਵੇਗੀ, ਨਾਲ ਹੀ ਇਸ ਵਿਚ ਅੰਡਰ-ਡਿਸਪਲੇਅ ਕੈਮਰਾ ਦਿੱਤਾ ਜਾਵੇਗਾ। 

PunjabKesari

ਰੀਅਰ ਪੈਨਲ ਦੀ ਗੱਲ ਕਰੀਏ ਤਾਂ ਇਸ ਵਿਚ ਦੋ ਕੈਮਰਾ ਸੈਂਸਰ ਦਿੱਤੇ ਗਏ ਹਨ ਜਿਨ੍ਹਾਂ ਦੇ ਹੇਠਾਂ Hasselblad ਲਿਖਿਆ ਹੋਇਆ ਹੈ। ਇਸ ਦਾ ਮਤਲਬ ਹੈ ਕਿ ਕੰਪਨੀ ਨੇ ਇਸ ਦੇ ਕੈਮਰੇ ਨੂੰ ਤਿਆਰ ਕਰਨ ਲਈ Hasselblad ਨਾਲ ਸਾਂਝੇਦਾਰੀ ਕੀਤੀ ਹੈ। ਇਸ ਨਾਲ ਇਹ ਵੀ ਪਤਾ ਲੱਗਾ ਹੈ ਕਿ ਵਨਪਲੱਸ 10 ਪ੍ਰੋ ਦੇ ਸੱਜੇ ਪਾਸੇ ਪਾਵਰ ਬਟਨ, ਅਲਰਟ ਸਲਾਈਡਰ, ਕੈਮਰਾ ਸ਼ਟਰ ਬਟਨ ਅਤੇ ਖੱਬੇ ਪਾਸੇ ਵਾਲਿਊਮ ਬਟਨ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਫੋਨ ਦੇ ਹੇਠਾਂ 3.5mm ਹੈੱਡਫੋਨ ਜੈੱਕ, ਸਪੀਕਰ ਗਰਿੱਲ ਅਤੇ ਯੂ.ਐੱਸ.ਬੀ. ਟਾਈਪ-ਸੀ ਪੋਰਟ ਮਿਲੇਗਾ। 

PunjabKesari

OnePlus 10 Pro ਦੀ ਸੰਭਾਵਿਤ ਕੀਮਤ
ਫਿਲਹਾਲ, OnePlus 10 Pro ਦੀ ਲਾਂਚਿੰਗ ਅਤੇ ਫੀਚਰਜ਼ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਪਰ ਮੰਨਿਆ ਜਾ ਰਿਹਾ ਹੈ ਕਿ ਇਸ ਨੂੰ ਸਾਲ 2022 ’ਚ ਲਾਂਚ ਕੀਤਾ ਜਾ ਸਕਦਾ ਹੈ। ਉਥੇ ਹੀ ਇਸ ਫੋਨ ਦੀ ਕੀਮਤ ਪ੍ਰੀਮੀਅਮ ਰੇਂਜ ’ਚ ਰੱਖੀ ਜਾ ਸਕਦੀ ਹੈ। OnePlus 9 Pro ਸਮਾਰਟਫੋਨ ਦੀ ਸ਼ੁਰੂਆਤੀ ਕੀਮਤ 64,999 ਰੁਪਏ ਹੈ, ਤਾਂ ਅਜਿਹੇ ’ਚ OnePlus 10 Pro ਦੀ ਕੀਮਤ ਇਸ ਤੋਂ ਜ਼ਿਆਦਾ ਹੀ ਹੋਵੇਗੀ। 


author

Rakesh

Content Editor

Related News