ਤੇਜੀ ਨਾਲ ਵਧ ਰਹੇ ਓਮੀਕਰੋਨ ਦੇ ਮਾਮਲੇ, ਘਰ ’ਚ ਜ਼ਰੂਰ ਰੱਖੋ ਇਹ ਸਸਤੇ ਮੈਡੀਕਲ ਗੈਜੇਟਸ
Friday, Dec 31, 2021 - 04:03 PM (IST)
ਗੇਜਟ ਡੈਸਕ– ਓਮੀਕਰੋਨ ਦੇ ਮਾਮਲੇ ਭਾਰਤ ’ਚ ਤੇਜੀ ਨਾਲ ਵਧਦੇ ਜਾ ਰਹੇ ਹਨ ਅਤੇ ਹੁਣ ਇਨ੍ਹਾਂ ਦੀ ਗਿਣਤੀ 1270 ਤਕ ਪਹੁੰਚ ਗਈ ਹੈ। ਅਜਿਹੇ ਸਮੇਂ ’ਚ ਤੁਹਾਨੂੰ ਕੁਝ ਮੈਡੀਕਲ ਗੈਜੇਟਸ ਨੂੰ ਘਰ ’ਚ ਰੱਖਣ ਦੀ ਲੋੜ ਹੈ। ਇਨ੍ਹਾਂ ਗੈਜੇਟਸ ਨੂੰ ਤੁਸੀਂ ਆਨਲਾਈਨ ਵੀ ਮੰਗਵਾ ਸਕਦੇ ਹੋ।
Pulse Oximeter
ਕੋਰੋਨਾ ਕਾਲ ’ਚ ਪਲਸ ਆਕਸੀਮੀਟਰ ਨੂੰ ਇਕ ਬਹੁਤ ਹੀ ਕੰਮ ਦਾ ਮੈਡੀਕਲ ਗੈਜੇਟ ਮੰਨਿਆ ਗਿਆ ਹੈ ਜੋ ਕਿ ਬਲੱਡ ਆਕਸੀਜਨ ਲੈਵਲ ਨੂੰ ਚੈੱਕ ਕਰਨ ’ਚ ਮਦਦ ਕਰਦਾ ਹੈ। ਜੇਕਰ ਤੁਹਾਨੂੰ ਆਪਣੀ ਸਿਹਤ ਵਿਗੜਦੀ ਲੱਗੇ ਤਾਂ ਤੁਸੀਂ ਇਸਦੀ ਮਦਦ ਨਾਲ ਤੁਰੰਤ ਆਪਣਾ ਬਲੱਡ ਆਕਸੀਜਨ ਲੈਵਲ ਚੈੱਕ ਕਰ ਸਕੋਗੇ ਅਤੇ ਇਸ ਨਾਲ ਡਾਕਟਰ ਨੂੰ ਵੀ ਤੁਹਾਡੀ ਹਾਲਤ ਸਮਝਣ ’ਚ ਮਦਦ ਮਿਲੇਗੀ। ਇਸਦੀ ਕੀਮਤ 500 ਰੁਪਏ ਤੋਂ ਸ਼ੁਰੂ ਹੁੰਦੀ ਹੈ।
ਇਹ ਵੀ ਪੜ੍ਹੋ– WhatsApp ਯੂਜ਼ਰਸ ਸਾਵਧਾਨ! ਭੁੱਲ ਕੇ ਵੀ ਨਾ ਕਰੋ ਇਹ ਗਲਤੀ, ਨਹੀਂ ਤਾਂ ਲੀਕ ਹੋ ਜਾਵੇਗੀ ਚੈਟ
Contactless Thermometer
ਤੁਹਾਨੂੰ ਘਰ ’ਚ ਕਾਨਟੈਕਟ ਲੈੱਸ ਥਰਮਾਮੀਟਰ ਜਾਂ ਆਈ.ਆਰ. ਥਰਮਾਮੀਟਰ ਜ਼ਰੂਰ ਰੱਖਣਾ ਚਾਹੀਦਾ ਹੈ। ਇਹ ਬਾਡੀ ਨੂੰ ਫਿਜੀਕਲ ਟੱਚ ਕੀਤੇ ਬਿਨਾਂ ਸਰੀਰ ਦੇ ਤਾਪਮਾਨ ਦਾ ਪਤਾ ਲਗਾ ਸਕਦਾ ਹੈ। ਤੁਸੀਂ ਇਸਨੂੰ ਆਨਲਾਈਨ ਅਤੇ ਆਫਲਾਈਨ ਵੀ ਖਰੀਦ ਸਕਦੇ ਹੋ। ਇਹ ਤੁਹਾਨੂੰ 1000 ਰੁਪਏ ’ਚ ਮਿਲ ਜਾਵੇਗਾ।
ਇਹ ਵੀ ਪੜ੍ਹੋ– ਖ਼ੁਸ਼ਖ਼ਬਰੀ! ਅਗਲੇ ਸਾਲ ਭਾਰਤ ’ਚ ਆਉਣ ਵਾਲਾ ਹੈ 5G, ਇਨ੍ਹਾਂ 13 ਸ਼ਹਿਰਾਂ ਤੋਂ ਹੋਵੇਗੀ ਸ਼ੁਰੂਆਤ
Covid Rapid Antigen ਸੈਲਫ ਟੈਸਟ ਕਿੱਟ
ਇਨ੍ਹੀਂ ਦਿਨੀਂ ਤੁਹਾਨੂੰ ਆਪਣੇ ਘਰ ’ਚ ਕੋਵਿਡ-19 ਰੈਪੇਟ ਐਂਟੀਜੈੱਨ ਸੈਲਫ ਟੈਸਟਿੰਗ ਕਿੱਟ ਜ਼ਰੂਰ ਰੱਖਣੀ ਚਾਹੀਦੀ ਹੈ। ਇਸਦੀ ਮਦਦ ਨਾਲ ਤੁਸੀਂ ਖੁਦ ਹੀ ਰੈਪਿਡ ਟੈਸਟ ਕਰਵਾ ਸਕਦੇ ਹੋ। ਇਸਦੀ ਕੀਮਤ 250 ਰੁਪਏ ਤੋਂ 300 ਰੁਪਏ ਦੇ ਵਿਚਕਾਰ ਹੁੰਦੀ ਹੈ।
ਇਹ ਵੀ ਪੜ੍ਹੋ– ਇਨ੍ਹਾਂ 7 ਐਪਸ ’ਚ ਮਿਲਿਆ ਖ਼ਤਰਨਾਕ Joker ਵਾਇਰਸ, ਫੋਨ ’ਚੋਂ ਤੁਰੰਤ ਕਰੋ ਡਿਲੀਟ
Nebulizer ਮਸ਼ੀਨ
ਸਿਹਤ ਵਿਗੜਨ ’ਤੇ Nebulizer ਮਸ਼ੀਨ ਦੀ ਮਦਦ ਨਾਲ ਆਕਸੀਜਨ ਨੂੰ ਸਿੱਧਾ ਹੀ ਫੇਫੜਿਆਂ ਤਕ ਪਹੁੰਚਾਇਆ ਜਾ ਸਕਦਾ ਹੈ। ਇਹ ਮੈਡੀਕਲ ਡਿਵਾਈਸ ਤੁਹਾਨੂੰ 1000 ਰੁਪਏ ਤੋਂ 1500 ਰੁਪਏ ’ਚ ਮਿਲ ਜਾਵੇਗੀ।
ਇਹ ਵੀ ਪੜ੍ਹੋ– ਧਰਤੀ ਅਤੇ ਚੰਨ ’ਤੇ ਹੀ ਨਹੀਂ, ਹੁਣ ਵਰਚੁਅਲ ਦੁਨੀਆ ’ਚ ਵੀ ਲੋਕ ਖ਼ਰੀਦ ਰਹੇ ਜ਼ਮੀਨ, ਇਹ ਹੈ ਤਰੀਕਾ
UV Sterilizer
ਇਸਦੀ ਮਦਦ ਨਾਲ ਤੁਸੀਂ ਘਰ ’ਚ ਆਪਣੇ ਗੈਜੇਟਸ ਅਤੇ ਹੋਰ ਡਿਵਾਈਸਿਜ਼ ਨੂੰ ਇਨਫੈਕਸ਼ਨ ਅਤੇ ਕਿਟਾਣੂ ਮੁਕਤ ਕਰ ਸਕਦੇ ਹੋ। ਤੁਸੀਂ ਸਟਿੱਕ, ਬਾਕਸ ਜਾਂ ਫਿਰ ਓ.ਟੀ.ਜੀ. ਵਰਗੇ ਡਿਜ਼ਾਇਨ ਵਾਲੇ UV Sterilizer ਨੂੰ ਖਰੀਦ ਸਕਦੇ ਹੋ। ਇਸਦੀ ਕੀਮਤ 1000 ਰੁਪਏ ਤੋਂ ਸ਼ੁਰੂ ਹੁੰਦੀ ਹੈ।
ਇਹ ਵੀ ਪੜ੍ਹੋ– ਬਿਨਾਂ ਹੱਥਾਂ-ਪੈਰਾਂ ਦੇ ਈ-ਰਿਕਸ਼ਾ ਚਲਾਉਣ ਵਾਲੇ ਸ਼ਖ਼ਸ ਨੂੰ ਆਨੰਦ ਮਹਿੰਦਰਾ ਨੇ ਦਿੱਤਾ ਇਹ ਖ਼ਾਸ ਆਫਰ (ਵੀਡੀਓ)
ਇਹ ਵੀ ਪੜ੍ਹੋ– BSNL ਦਾ ਧਮਾਕੇਦਾਰ ਪਲਾਨ, ਸਿਰਫ਼ 107 ਰੁਪਏ ’ਚ 84 ਦਿਨਾਂ ਤਕ ਮਿਲਣਗੇ ਇਹ ਫਾਇਦੇ