15 ਅਗਸਤ ਨੂੰ ਭਾਰਤ ’ਚ ਆਪਣੀ ਪਹਿਲੀ ਇਲੈਕਟ੍ਰਿਕ ਕਾਰ ਤੋਂ ਪਰਦਾ ਚੁੱਕੇਗੀ ਓਲਾ
Saturday, Aug 06, 2022 - 04:20 PM (IST)

ਗੈਜੇਟ ਡੈਸਕ– ਓਲਾ ਇਲੈਕਟ੍ਰਿਕ ਭਾਰਤ ’ਚ 15 ਅਗਸਤ ਨੂੰ ਆਪਣੀ ਪਹਿਲੀ ਇਲੈਕਟ੍ਰਿਕ ਕਾਰ ਤੋਂ ਪਰਦਾ ਚੁੱਕਣ ਵਾਲੀ ਹੈ। ਜਿਸਨੂੰ ਅਗਲੇ ਸਾਲ ਦੇਸ਼ ’ਚ ਲਾਂਚ ਕੀਤਾ ਜਾਵੇਗਾ। ਪਿਛਲੇ ਸਾਲ ਕੰਪਨੀ ਨੇ 15 ਅਗਸਤ ਮੌਕੇ ਭਾਰਤ ’ਚ ਆਪਣਾ ਪਹਿਲਾ ਇਲੈਕਟ੍ਰਿਕ ਸਕੂਟਰ ਲਾਂਚ ਕੀਤਾ ਸੀ। ਓਲਾ ਇਲੈਕਟ੍ਰਿਕ ਦੇ ਸੀ.ਈ.ਓ. ਭਾਵਿਸ਼ ਅਗਰਵਾਲ ਨੇ ਵੀਰਵਾਰ ਦੇਰ ਰਾਤ ਨੂੰ ਟਵਿਟਰ ’ਤੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 15 ਅਗਸਤ ਮੌਕੇ ਦੇਸ਼ ’ਚ ਨਵਾਂ ਪ੍ਰੋਡਕਟ ਲਾਂਚ ਕਰਨ ਲਈ ਕਾਫੀ ਉਤਸ਼ਾਹਿਤ ਹਾਂ।
ਦੱਸ ਦੇਈਏ ਕਿ ਕੇਂਦਰ ਸਰਕਾਰ ਦੁਆਰਾ ਓਲਾ ਇਲੈਕਟ੍ਰਿਕ ਨੂੰ ਸਰਕਾਰ ਦੀ ਪੀ.ਐੱਲ.ਆਈ. ਯੋਜਨਾ ’ਚ ਵੀ ਸ਼ਾਮਲ ਕੀਤਾ ਗਿਆ ਹੈ। ਇਸ ਤੋਂ ਇਲਾਵਾ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਓਲਾ ਭਾਰਤ ’ਚ ਆਪਣੇ ਇਕ ਨਵੇਂ ਮੈਨਿਊਫੈਕਚਰਿੰਗ ਪਲਾਨ ਦਾ ਵੀ ਐਲਾਨ ਕਰ ਸਕਦੀ ਹੈ। ਜਿਸਦਾ ਇਸਤੇਮਾਲ ਕੰਪਨੀ ਦੁਆਰਾ ਆਪਣੀ ਨਵੀਂ ਇਲੈਕਟ੍ਰਿਕ ਕ੍ਰਾਸ ਦੀ ਡਿਵੈਲਪਮੈਂਟ ਲਈ ਕੀਤਾ ਜਾਵੇਗਾ। ਗੱਲ ਕਰੀਏ ਓਲਾ ਦੇ ਨਵੇਂ ਇਲੈਕਟ੍ਰਿਕ ਫੋਰ ਵ੍ਹੀਲਰ ਦੀ ਤਾਂ ਕੰਪਨੀ ਨੇ ਜੂਨ ’ਚ ਇਸ ਅਪਕਮਿੰਗ ਇਲੈਕਟ੍ਰਿਕ ਫੋਰ ਵ੍ਹੀਲਰ ਦੀ ਝਲਕ ਪੇਸ਼ ਕੀਤੀ ਸੀ। ਇਸ ਬਾਰੇ ਜ਼ਿਆਦਾ ਜਾਣਕਾਰੀ 15 ਅਗਸਤ ਨੂੰ ਪੇਸ਼ ਕੀਤੀ ਜਾਵੇਗੀ।