ਗੂਗਲ ਨੂੰ ਟੱਕਰ ਦੇਣ ਦੀ ਤਿਆਰੀ ''ਚ Ola, ਲਿਆ ਰਹੀ ਆਪਣਾ ਦੇਸੀ ਮੈਪ

Sunday, Feb 05, 2023 - 05:06 PM (IST)

ਗੂਗਲ ਨੂੰ ਟੱਕਰ ਦੇਣ ਦੀ ਤਿਆਰੀ ''ਚ Ola, ਲਿਆ ਰਹੀ ਆਪਣਾ ਦੇਸੀ ਮੈਪ

ਗੈਜੇਟ ਡੈਸਕ- ਤੁਸੀਂ ਕਿਸੇ ਵੀ ਐਡਰੈੱਸ ਦਾ ਰਸਤਾ ਜਾਣਨਾ ਹੋਵੇ ਤਾਂ ਤੁਸੀਂ ਕੀ ਕਰਦੇ ਹੋ? ਜ਼ਿਆਦਾਤਰ ਲੋਕ ਆਪਣੇ ਸਮਾਰਟਫੋਨ ਨੂੰ ਕੱਢਣਗੇ ਅਤੇ ਗੂਗਲ ਮੈਪਸ 'ਤੇ ਉਸ ਲੋਕੇਸ਼ਨ ਨੂੰ ਸਰਚ ਕਰਨਗੇ। ਗੂਗਲ ਮੈਪਸ ਦੀ ਇਹ ਆਦਤ ਤੁਹਾਨੂੰ ਸੈਗਮੈਂਟ 'ਚ ਦਬਦਬੇ ਦਾ ਅਹਿਸਾਸ ਕਰਾਉਣ ਲਈ ਕਾਫੀ ਹੈ। ਇਕ ਐਂਡਰਾਇਡ ਯੂਜ਼ਰ ਤਾਂ ਘੱਟੋ-ਘੱਟ ਗੂਗਲ ਮੈਪਸ ਹੀ ਓਪਨ ਕਰਦਾ ਹੈ ਪਰ ਇਕ ਪਲੇਅਰ ਨੇ ਗੂਗਲ ਮੈਪਸ ਨੂੰ ਚੁਣੋਤੀ ਦੇਣ ਦਾ ਫੈਸਲਾ ਕੀਤਾ ਹੈ। ਦੇਸੀ ਕੰਪਨੀ ਓਲਾ ਆਪਣਾ ਨੈਵੀਗੇਸ਼ਨ ਸਿਸਟਮ ਲਾਂਚ ਕਰਨ ਵਾਲੀ ਹੈ। ਤੁਸੀਂ ਕਦੇ ਓਲਾ ਦਾ ਸਕੂਟਰ ਇਸਤੇਮਾਲ ਕੀਤਾ ਹੋਵੇ ਤਾਂ ਉਸ 'ਤੇ ਤੁਹਾਨੂੰ ਗੂਗਲ ਮੈਪਸ ਨਹੀਂ ਸਗੋਂ ਕੰਪਨੀ ਦਾ ਆਪਣਾ ਨੈਵੀਗੇਸ਼ਨ ਸਿਸਟਮ ਮਿਲਦਾ ਹੈ। ਹਾਲਾਂਕਿ ਇਹ ਨੈਵੀਗੇਸ਼ਨ ਮੈਪ ਮਾਈ ਇੰਡੀਆ ਦੇ ਡਾਟਾ 'ਤੇ ਨਿਰਭਰ ਕਰਦਾ ਹੈ ਪਰ ਜਲਦ ਹੀ ਇਸਦੀ ਲੋੜ ਨਹੀਂ ਹੋਵੇਗੀ।

ਜਲਦ ਮਿਲੇਗਾ ਓਲਾ ਮੈਪ

ਓਲਾ ਨੇ ਫੁਲ ਫਲੇਜ਼ਡ ਆਪਣਾ ਨੈਵੀਗੇਸ਼ਨ ਸਿਸਟਮ ਤਿਆਰ ਕਰ ਲੈਣ ਦੀ ਗੱਲ ਕਹੀ ਹੈ। ਓਲਾ ਮੈਪਸ ਦੀ ਇਕ ਝਲਕ ਦਿਖਾਉਂਦੇ ਹੋਏ ਕੰਪਨੀ ਦੇ ਸੀ.ਈ.ਓ. ਭਾਵਿਸ਼ ਅਗਰਵਾਲ ਨੇ ਇਕ ਪੋਸਟ ਕੀਤੀ ਹੈ, ਜਿਸ ਵਿਚ ਮੈਪ ਦੇ ਸਕਰੀਨ ਵਿਊ ਨੂੰ ਦੇਖਿਆ ਜਾ ਸਕਦਾ ਹੈ। ਉਨ੍ਹਾਂ ਲਿਖਿਆ, ਆਪਣੇ ਓਲਾ ਮੈਪਸ ਨੂੰ ਟੈਸਟ ਕਰਦੇ ਹੋਏ! ਓਲਾ ਐਪਸ ਅਤੇ ਸਾਡੇ ਵ੍ਹੀਕਲਸ 'ਚ ਅਗਲੇ ਕੁਝ ਮਹੀਨਿਆਂ 'ਚ ਓਲਾ ਮੈਪਸ ਆ ਜਾਵੇਗਾ।

 

ਉਨ੍ਹਾਂ ਦੱਸਿਆ ਕਿ ਅਸੀਂ ਉਨ੍ਹਾਂਲਈ ਇਸਦਾ ਇਕ ਏ.ਪੀ.ਆਈ. ਵੀ ਬਣਾ ਰਹੇ ਹਾਂ ਜੋ ਵਰਲਡ ਕਲਾਸ ਮੈਪ ਦਾ ਇਸਤੇਮਾਲ ਭਾਰਤ ਲਈ ਆਪਣੇ ਐਪਸ 'ਚ ਕਰਨਾ ਚਾਹੁੰਦੇ ਹਨ। ਇਹ ਜਾਣਕਾਰੀ ਭਾਵਿਸ਼ ਅਗਰਵਾਲ ਨੇ ਟਵੀਟ ਕਰਕੇ ਦਿੱਤੀ ਹੈ। ਓਲਾ ਮੈਪਸ ਦੀ ਸਰਵਿਸ ਫਿਲਹਾਲ ਓਲਾ ਇਲੈਕਟ੍ਰਿਕ ਦੀ ਵੈੱਬਸਾਈਟ 'ਤੇ ਲਾਈਵ ਹੈ ਪਰ ਜਲਦ ਹੀ ਕੰਪਨੀ ਇਸਨੂੰ ਆਪਣੇ ਦੂਜੇ ਪਲੇਟਫਾਰਮਾਂ 'ਤੇ ਜੋੜ ਸਕਦੀ ਹੈ। 

ਸਾਲ 2021 'ਚ ਇਸ ਕੰਪਨੀ ਨੂੰ ਕੀਤਾ ਸੀ ਐਕਵਾਇਰ
ਆਉਣ ਵਾਲੇ ਕੁਝ ਮਹੀਨਿਆਂ 'ਚ ਅਸੀਂ ਓਲਾ ਇਲੈਕਟ੍ਰਿਕ ਸਕੂਟਰ ਅਤੇ ਓਲਾ ਕੈਬਸ 'ਚ ਇਸਨੂੰ ਦੇਖ ਸਕਾਂਗੇ। ਕੰਪਨੀ ਨੇ ਸਾਲ 2021 'ਚ GeoSpoc ਨੂੰ ਐਕਵਾਇਰ ਕੀਤਾ ਸੀ, ਜਿ ਜੀਓ-ਐਨਾਲਿਸਿਸ ਹੱਲ ਪ੍ਰੋਵਾਈਡਰ ਹੈ। 

ਆਪਣੀ ਨੈਕਸਟ ਜਨਰੇਸ਼ਨ ਲੋਕੇਸ਼ਨ ਤਕਨਾਲੋਜੀ ਅਤੇ ਨੈਵੀਗੇਸ਼ਨ ਸਿਸਟਮ ਨੂੰ ਤਿਆਰ ਕਰਨ ਲਈ ਓਲਾ ਨੇ ਇਸ ਕੰਪਨੀ ਦਾ ਐਕਵਾਇਰ ਕੀਤਾ ਸੀ। ਓਲਾ ਦਾ ਭਾਰਤ 'ਚ ਸਿੱਧਾ ਮੁਕਾਬਲਾ ਗੂਗਲ ਮੈਪਸ ਨਾਲ ਹੋਵੇਗਾ। 


author

Rakesh

Content Editor

Related News