Ola S1 Series ''ਤੇ 25 ਹਜ਼ਾਰ ਰੁਪਏ ਤਕ ਦੀ ਛੋਟ, ਆਫਰ ਸਿਰਫ਼ 31 ਜਨਵਰੀ ਤਕ

Sunday, Jan 28, 2024 - 06:29 PM (IST)

Ola S1 Series ''ਤੇ 25 ਹਜ਼ਾਰ ਰੁਪਏ ਤਕ ਦੀ ਛੋਟ, ਆਫਰ ਸਿਰਫ਼ 31 ਜਨਵਰੀ ਤਕ

ਆਟੋ ਡੈਸਕ- ਓਲਾ ਇਲੈਕਟ੍ਰਿਕ ਆਪਣੇ ਗਾਹਕਾਂ ਲਈ ਸ਼ਾਨਦਾਰ ਆਫਰ ਲੈ ਕੇ ਆਈ ਹੈ। ਕੰਪਨੀ ਆਪਣੀ ਐੱਸ-1 ਸੀਰੀਜ਼ 'ਤੇ 25 ਹਜ਼ਾਰ ਰੁਪਏ ਤਕ ਦੀ ਛੋਟ ਦੇ ਰਹੀ ਹੈ। ਇਹ ਆਫਰ ਸਿਰਫ਼ 31 ਜਨਵਰੀ, 2024 ਤਕ ਯੋਗ ਹੈ। ਆਫਰ 'ਚ ਐਕਸਟੈਂਡਿਡ ਵਾਰੰਟੀ 'ਤੇ 50 ਫੀਸਦੀ ਦੀ ਛੋਟ ਅਤੇ ਐੱਸ-1 ਪ੍ਰੋ ਮਾਡਲ 'ਤੇ 2000 ਰੁਪਏ ਤਕ ਦਾ ਐਕਸਚੇਂਜ ਬੋਨਸ ਸ਼ਾਮਲ ਹੈ। 

ਓਲਾ ਇਲੈਕਟ੍ਰਿਕ ਦਾ ਕਹਿਣਾ ਹੈ ਕਿ ਖਰੀਦਦਾਰ ਚੁਣੇ ਹੋਏ ਕ੍ਰੈਡਿਟ ਕਾਰਡ ਈ.ਐੱਮ.ਆਈ. 'ਤੇ 5000 ਰੁਪਏ ਤਕ ਦੀ ਛੋਟ ਦਾ ਲਾਭ ਲੈ ਸਕਦੇ ਹਨ। ਉਥੇ ਹੀ ਕੰਪਨੀ ਜ਼ੀਰੋ ਡਾਊਨ ਪੇਮੈਂ
ਟ, ਜ਼ੀਰੋ-ਪ੍ਰੋਸੈਸਿੰਗ ਫੀਸ ਅਤੇ 7.99 ਫੀਸਦੀ ਤੋਂ ਸ਼ੁਰੂ ਹੋਣ ਵਾਲੀਆਂ ਵਿਆਜ ਦਰਾਂ ਸਮੇਤ ਕਈ ਫਾਈਨੈਂਸ਼ੀਅਲ ਆਫਰ ਦੇ ਰਹੀ ਹੈ। 

Ola S1 ਰੇਂਜ

Ola S1 ਰੇਂਜ 'ਚ 5 ਮਾਡਲ- S1 X (2 kWh), S1 X (3 kWh), S1 X+, S1 Air ਅਤੇ S1 Pro ਸ਼ਾਮਲ ਹਨ। ਐਂਟਰੀ ਲੈਵਲ S1 X ਦੀ ਵਿਕਰੀ ਅਜੇ ਸ਼ੁਰੂ ਨਹੀਂ ਹੋਈ। ਹਾਲਾਂਕਿ, ਤੁਸੀਂ ਇਸਨੂੰ 999 ਰੁਪਏ ਦੇ ਕੇ ਬੁੱਕ ਕਰ ਸਕਦੇ ਹੋ। ਓਲਾ ਈ-ਸਕੂਟਰ ਲਾਈਨਅਪ ਦੀ ਕੀਮਤ 89,999 ਰਪੁਏ ਹੈ, ਜੋ 1.47 ਲੱਖ ਰੁਪਏ ਐਕਸ-ਸ਼ੋਅਰੂਮ ਤਕ ਜਾਂਦੀ ਹੈ।


author

Rakesh

Content Editor

Related News