Okaya ਨੇ ਲਾਂਚ ਕੀਤਾ Motofaast 35 EV ਸਕੂਟਰ, ਜਾਣੋ ਕੀਮਤ ਤੇ ਖੂਬੀਆਂ
Saturday, Feb 10, 2024 - 01:58 PM (IST)
ਆਟੋ ਡੈਸਕ- ਓਕਾਇਆ ਮੋਟੋਫਾਸਟ 35 ਇਲੈਕਟ੍ਰਿਕ ਸਕੂਟਰ ਭਾਰਤ 'ਚ ਲਾਂਚ ਹੋ ਗਿਆ ਹੈ। ਇਸਦੀ ਕੀਮਤ 1.42 ਲੱਖ ਰੁਪਏ ਐਕਸ-ਸ਼ੋਅਰੂਮ ਰੱਖੀ ਗਈ ਹੈ। ਕੰਪਨੀ ਨੇ ਇਸ ਇਲੈਕਟ੍ਰਿਕ ਸਕੂਟਰ ਦੀ ਬੁਕਿੰਗ ਵੀ ਸ਼ੁਰੂ ਕਰ ਦਿੱਤੀ ਹੈ। Okaya Motofaast 35 EV 6 ਰੰਗਾਂ- ਬਲੈਕ, ਸਿਯਾਨ,ਮੈਟ ਗਰੀਨ, ਸਿਲਵਰ, ਰੈੱਡ ਅਤੇ ਵਾਈਟ 'ਚ ਖਰੀਦਿਆ ਜਾ ਸਕੇਗਾ। ਇਹ ਇਲੈਕਟ੍ਰਿਕ ਸਕੂਟਰ ਵਿਕਰੀ ਲਈ ਦਿੱਲੀ, ਉੱਤਰ-ਪ੍ਰਦੇਸ਼ ਅਤੇ ਬਿਹਾਰ ਸਮੇਤ ਕਈ ਸ਼ਹਿਰਾਂ 'ਚ ਉਪਲੱਬਧ ਹੋਵੇਗਾ।
ਪਾਵਰਟ੍ਰੇਨ
ਇਸ ਇਲੈਕਟ੍ਰਿਕ ਸਕੂਟਰ 'ਚ ਲਿਥੀਅਮ ਆਇਨ ਫਾਸਫੇਟ ਬੈਟਰੀ ਤਕਨੀਕ ਵਾਲਾ ਡਿਊਲ ਬੈਟਰੀ ਸਿਸਟਮ ਦਿੱਤਾ ਗਿਆ ਹੈ। ਇਹ ਬੈਟਰੀ ਇਕ ਵਾਰ ਚਾਰਜ ਕਰਨ 'ਤੇ 110-130 ਕਿਲੋਮੀਟਰ ਦੇ ਵਿਚਕਾਰ ਦੀ ਰੇਂਜ ਦਿੰਦਾ ਹੈ ਅਤੇ 70 ਕਿਲੋਮੀਟਰ ਪ੍ਰਤੀ ਘੰਟਾ ਦੀ ਟਾਪ ਸਪੀਡ ਦੇ ਨਾਲ ਦੌੜ ਸਕੇਗਾ। ਕੰਪਨੀ ਬੈਟਰੀ ਅਤੇ ਮੋਟਰ ਦੋਵਾਂ ਨੂੰ ਕਵਰ ਕਰਨ ਵਾਲੀ 3 ਸਾਲ/30,000 ਕਿਲੋਮੀਟਰ ਦੀ ਵਾਰੰਟੀ ਵੀ ਦੇ ਰਹੀ ਹੈ।
ਫੀਚਰਜ਼
Okaya Motofaast 35 EV 'ਚ ਆਲ-ਐੱਲ.ਈ.ਡੀ. ਲਾਈਟਿੰਗ ਦੇ ਨਾਲ ਆਕਰਸ਼ਕ ਹੈਂਡਲਬਾਰ, 12-ਇੰਚ ਡਾਇਮੰਡ-ਕਟ ਅਲੌਏ ਵ੍ਹੀਲ, ਡਿਊਲ ਡਿਸਕ ਬ੍ਰੇਕ ਦੇ ਨਾਲ 7-ਇੰਚ ਟਚਸਕਰੀਨ ਡਿਸਪਲੇਅ ਦਿੱਤੀ ਗਈ ਹੈ ਜੋ ਤੇਜ਼ 2 ਗੀਗਾਹਰਟਜ਼ ਪ੍ਰੋਸੈਸਰ ਅਤੇ 3 ਜੀ.ਬੀ. ਰੈਮ ਨਾਲ ਲੈਸ ਹੈ। ਇਸਤੋਂ ਇਲਾਵਾ ਇਸ ਵਿਚ ਥਰਮਲ ਰਨਅਵੇ ਅਲਰਟ ਲਈ ਇੰਸੀਡੈਂਟ ਬਜ਼ਰ ਦੀ ਸਹੂਲਤ ਵੀ ਦਿੱਤੀ ਗਈ ਹੈ।