NVIDIA ਨੇ ਬਣਾਇਆ ਡ੍ਰਾਈਵਰਲੈੱਸ ਕਾਰਾਂ ਲਈ ਸੱਭ ਤੋਂ ਤਾਕਤਵਰ CPU
Tuesday, Aug 23, 2016 - 02:01 PM (IST)
ਜਲੰਧਰ : ਇਸ ਸਾਲ ਜਨਵਰੀ ''ਚ ਗੇਮਿੰਗ ਪ੍ਰੋਸੈਸਿੰਗ ਯੂਨਿਟਸ ਦਾ ਨਿਰਮਾਣ ਕਰਨ ਵਾਲੀ ਮਸ਼ਹੂਰ ਕੰਪਨੀ ਐੱਨਵੀਡੀਆ ਨੇ ਡ੍ਰਾਈਵ ਪੀ. ਐਕਸ. 2 ਇਨ-ਕਾਰ ਸੁਪਰਕੰਪਿਊਟਰ ਨਾਲ ਸੀ. ਈ. ਐੱਸ. ''ਚ ਡੈਬਿਊ ਕੀਤਾ ਸੀ। ਹੁਣ ਕੰਪਨੀ ਨੇ ਪਾਰਕਰ ਸਿਸਟਮ ਲੋਕਾਂ ਸਾਹਮਣੇ ਪੇਸ਼ ਕੀਤਾ ਹੈ, ਜਿਸ ਚਿੱਪ ''ਚ 256-ਕੋਰ ਪ੍ਰੋਸੈਸਰ ਬੋਟਸ, 1.5 ਟੈਰਾਫਲੋਪਸ ਦੀ ਪਾਵਰ ਨਾਲ ਡੀਪ ਲਰਨਿੰਗ ਬੇਸਡ ਸੈਲਫ ਡ੍ਰਾਈਵਿੰਗ ਏ. ਆਈ. ਸਿਸਟਮ ਨੂੰ ਚਲਾਉਣ ''ਚ ਮਦਦ ਕਰਦੇ ਹਨ। ਕੰਪਨੀ ਵੱਲੋਂ ਬਣਾਇਆ ਗਿਆ ਪਾਰਕਰ ਸਿਸਟਮ 4ਕੇ ਵੀਡੀਓ ਨੂੰ 60 ਫ੍ਰੇਮ ਪ੍ਰਤੀ ਸੈਕੇਂਡ ਦੀ ਰਫਤਾਰ ਨਾਲ ਇਨਕੋਡ ਕਰ ਸਕਦਾ ਹੈ।
ਇਸ ਸਿਸਨਮ ਦੀ ਰਫਤਾਰ ਤੇ ਲਰਨਿੰਗ ਸਪੀਡ ਦਾ ਅੰਦਾਜ਼ਾ ਇਸ ਤੋਂ ਹੀ ਲਗਾਇਆ ਜਾ ਸਕਦਾ ਹੈ ਕਿ ਇਹ ਸਿਸਟਮ 24 ਟ੍ਰਿਲੀਅਨ ਡੀਪ ਲਰਨਿੰਗ ਆਪ੍ਰੇਸ਼ੰਜ਼ ਨੂੰ ਪ੍ਰਤੀ ਸੈਂਕਿੰਡ ਦੀ ਰਫਤਾਰ ਨਾਲ ਪ੍ਰੋਸੈਸ ਕਰ ਸਕਦਾ ਹੈ। ਆਟੋਮੈਟਿਕ ਕਾਰ ਦੇ ਡੈਸ਼ ਬੋਰਡ ਹੇਠਾਂ ਅਜਿਹਾ ਫਾਸਟ ਸਿਸਟਮ ਹੋਣ ਨਾਲ ਭਵਿੱਖ ਦੀਆਂ ਕਾਰਾਂ ਵੱਲ ਸਾਡੇ ਕਦਮ ਨੂੰ ਹੋਰ ਅੱਗੇ ਵਧਾ ਦਿੰਦਾ ਹੈ। ਵੋਲਵੋ ਦੇ ਨਾਲਾ-ਨਾਲ ਕੁਲ 80 ਕਾਰ ਮੇਕਰ ਐੱਨਵੀਡੀਆ ਵੱਲੋਂ ਨਿਰਮਿਤ ਡ੍ਰਾਈਵ ਪੀ. ਐਕਸ. 2 ਦੀ ਵਰਤੋਂ ਕਰ ਰਹੇ ਹਨ।
