ਇਸ ਅਨੌਖੀ ਡਿਵਾਈਸ ਨਾਲ ਟਾਈਪਿੰਗ ਕਰਨ ਲਈ ਕੀਬੋਰਡ ਅਤੇ ਮਾਊਸ ਦੀ ਨਹੀਂ ਪਵੇਗੀ ਲੋੜ (ਵੀਡੀਓ)

Saturday, May 21, 2016 - 06:04 PM (IST)

ਜਲੰਧਰ-ਆਮ ਤੌਰ ''ਤੇ ਕਿਸੇ ਕੰਪਿਊਟਰ ''ਤੇ ਕੰਮ ਕਰਨ ਸਮੇਂ ਸਾਨੂੰ ਕੀਬੋਰਡ ਅਤੇ ਮਾਊਸ ਦੀ ਵਰਤੋਂ ਔਖੀ ਲੱਗਣ ਲੱਗ ਪੈਂਦੀ ਹੈ ਅਤੇ ਕਿੱਕਸਟਾਰਟਰ ਇਸੇ ਮੁਸ਼ਕਿਲ ਦਾ ਹਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ''ਨਾਈਡਿਅਮ ਸੈਂਸ'' ਦੀ ਬਣਤਰ ਇਕ ਏਅਰ ਮਾਊਸ ਦੀ ਤਰ੍ਹਾਂ ਹੈ ਜਿਸ ''ਚ ਖੱਬੇ ਅਤੇ ਸੱਜੇ ਕਲਿੱਕ ਲਈ ਬੇਸਿਕ ਬਟਨਜ਼ ਦਿੱਤੇ ਗਏ ਹਨ। ਇਸ ਦੇ ਨਾਲ ਹੀ ਇਕ ਸਕਰੋਲ ਸਰਫੇਸ ਪਲੱਸ ਜੈਸਚਰ ਕੰਟਰੋਲ ਵੀ ਦਿੱਤਾ ਗਿਆ ਹੈ। ਇਸ ਨੂੰ ਤੁਹਾਡੇ ਕੀਬੋਰਡ ਨੂੰ ਰਿਪਲੇਸ ਕਰਨ ਦੇ ਉਦੇਸ਼ ਨਾਲ ਬਣਾਇਆ ਗਿਆ ਹੈ ਅਤੇ ਤੁਸੀਂ ਅਲਫਾਬੈੱਟਸ ਨੂੰ ਇਕ ਵੱਖਰੇ ਸਿਸਟਮ ਦੀ ਵਰਤੋਂ ਨਾਲ ਇਨਪੁਟ ਕਰ ਸਕਦੇ ਹੋ।  
 
ਇਹ ਇਕ ਦਿਲਚਸਪ ਪਿੱਚ ਹੈ, ਹਾਲਾਂਕਿ ਮੋਬਾਇਲ ਟਾਈਪਿੰਗ ਦੇ ਹੁਣ ਤੱਕ ਜਿੰਨੇ ਵੀ ਹਲ ਕੀਤੇ ਗਏ ਹਨ, ਕੁੱਝ ਖਾਸ ਸਫਲਤਾ ਨਹੀਂ ਹਾਸਿਲ ਕਰ ਸਕੇ ਅਤੇ ਇਹ ਤੁਹਾਨੂੰ ਘਰ ਦੇ ਕੰਪਿਊਟਰ ਨਾਲ ਇੰਟਰੈਕਟ ਕਰਨ ਦਾ ਸਭ ਤੋਂ ਵਧੀਆ ਤਰੀਕਾ ਮੁਹੱਈਆ ਕਰਵਾਉਂਦਾ ਹੈ, ਜਿਸ ਦੀ ਵਰਤੋਂ ਤੁਸੀਂ ਆਪਣੇ ਮਨੋਰੰਜਨ ਲਈ ਕਰਦੇ ਹੋ। ਇਹ ਨਵਾਂ ਇਨਪੁਟ ਤਰੀਕਾ ਕਈ ਰੁਕਾਵਟਾਂ ਨੂੰ ਦੂਰ ਕਰ ਸਕਦਾ ਹੈ ਅਤੇ ਇਸ ਦੀ ਵਰਤੋਂ ਕਰਨ ਲਈ ਥੋੜੀ ਜਿਹੀ ਪ੍ਰੈਕਟਿੱਸ ਦੀ ਲੋੜ ਹੈ ਜਿਸ ਨਾਲ ਟਾਈਪਿੰਗ ਨੂੰ ਹੋਰ ਤੇਜ਼ ਕੀਤਾ ਜਾ ਸਕਦਾ ਹੈ। ਇਸ ਅਨੌਖੇ ਇਨਪੁਟ ਦੀ ਵਰਤੋਂ ਕਰਨ ਲਈ ਸਿਰਫ ਇਕ ਹੱਥ ਦਾ ਹੀ ਇਸਤੇਮਾਲ ਕਰਨਾ ਹੋਵੇਗਾ ਅਤੇ ਇਸ ਨਾਲ ਤੁਹਾਨੂੰ ਕੀਬੋਰਡ ਅਤੇ ਮਾਊਸ ਦੀ ਵੱਖਰੇ ਤੌਰ ''ਤੇ ਵਰਤੋਂ ਕਰਨ ਦੀ ਲੋੜ ਨਹੀਂ ਹੋਵੇਗੀ। ਇਹ ਕੈਂਪੇਨ ਹਾਲ ਹੀ ''ਚ ਲਾਂਚ ਕੀਤਾ ਗਿਆ ਹੈ ਅਤੇ ਇਸ ਦੀ ਸ਼ੁਰੂਆਤੀ ਕੀਮਤ 80 ਡਾਲਰ ਰੱਖੀ ਗਈ ਹੈ। ਨਾਈਡਿਅਮ ਸੈਂਸ ਡਿਵਾਈਸ ਦੀ ਵਰਤੋਂ ਬਾਰੇ ਵਧੇਰੇ ਜਾਣਕਾਰੀ ਲਈ ਤੁਸੀਂ ਉੱਪਰ ਦਿੱਤੀ ਵੀਡੀਓ ਨੂੰ ਦੇਖ ਸਕਦੇ ਹੋ।

Related News