ਸਕਾਇਪ ''ਚ ਐਡ ਹੋਇਆ ਇਕ ਹੋਰ ਨਵਾਂ ਫੀਚਰ

Thursday, Jul 07, 2016 - 12:00 PM (IST)

ਸਕਾਇਪ ''ਚ ਐਡ ਹੋਇਆ ਇਕ ਹੋਰ ਨਵਾਂ ਫੀਚਰ
ਜਲੰਧਰ— ਲੋਕਪ੍ਰਿਅ ਵੀਡੀਓ ਮੈਸੇਜਿੰਗ ਸਰਵਿਸ ਸਕਾਇਪ ''ਚ ਬਦਲਾਅ ਕੀਤਾ ਗਿਆ ਹੈ ਜਿਸ ਤਹਿਤ ਹੁਣ ਇਸ ਨਾਲ ਵੱਡੀਆਂ ਫਾਇਲਾਂ ਨੂੰ ਵੀ ਸੈਂਡ ਕੀਤਾ ਜਾ ਸਕੇਗਾ। ਸਕਾਇਪ ''ਚ ਸੁਧਾਰ ਕਰਦੇ ਹੋਏ ਇਸ ਨਾਲ 300 ਐੱਮ.ਬੀ. ਤੱਕ ਦੀ ਇਮੇਜ, ਡਾਕਿਊਮੈਂਟ ਅਤੇ ਵੀਡੀਓ ਫਾਇਲ ਨੂੰ ਵੀ ਭੇਜਿਆ ਜਾ ਸਕੇਗਾ। ਇਹ ਨਵਾਂ ਫੀਚਰ ਸਿਰਫ ਸਕਾਇਪ ਦੇ ਨਵੇਂ ਵਰਜ਼ਨ ''ਚ ਮਿਲੇਗਾ ਜਿਸ ਨੂੰ ਸਕਾਇਪ ਦੀ ਵੈੱਬਸਾਈਟ ਤੋਂ ਡਾਊਨਲੋਡ ਕਰ ਸਕਦੇ ਹੋ। 
ਸਕਾਇਪ ਦੀ ਟੀਮ ਦਾ ਇਹ ਵੀ ਕਹਿਣਾ ਹੈ ਕਿ ਯੂਜ਼ਰ ਕਿਸੇ ਦੂਜੇ ਯੂਜ਼ਰ ਨੂੰ ਆਫਲਾਈਨ ਹੋਣ ''ਤੇ ਵੀ ਫਾਇਲ ਭੇਜ ਸਕੇਗਾ। ਕੰਪਨੀ ਨੇ ਆਪਣੇ ਬਲਾਗ ਪੋਸਟ ''ਚ ਕਿਹਾ ਕਿ ਹੁਣ ਤੁਸੀਂ ਛੁੱਟੀਆਂ ਦੀ ਵੀਡੀਓ ਸ਼ੇਅਰ ਕਰ ਸਕਦੇ ਹੋ ਅਤੇ ਤੁਹਾਡੇ ਫਰੈਂਡਸ ਅਤੇ ਫੈਮਲੀ ਆਨਲਾਈਨ ਹੋਣ ''ਤੇ ਇਸ ਨੂੰ ਡਾਊਨਲੋਡ ਕਰ ਸਕਣਗੇ।
 

Related News