ਹੁਣ ਪਲਕ ਝਪਕਦੇ ਹੀ ਬਣਾ ਸਕੋਗੇ AI ਇਮੇਜ, Microsoft ਨੇ ਜਾਰੀ ਕੀਤੀ ਵੱਡੀ ਅਪਡੇਟ

Saturday, Dec 21, 2024 - 05:11 PM (IST)

ਹੁਣ ਪਲਕ ਝਪਕਦੇ ਹੀ ਬਣਾ ਸਕੋਗੇ AI ਇਮੇਜ, Microsoft ਨੇ ਜਾਰੀ ਕੀਤੀ ਵੱਡੀ ਅਪਡੇਟ

ਗੈਜੇਟ ਡੈਸਕ- ਜੇਕਰ ਤੁਹਾਨੂੰ ਵੀ ਏ.ਆਈ. ਇਮੇਜ ਬਣਾਉਣ 'ਚ ਪਰੇਸ਼ਾਨੀ ਹੁੰਦੀ ਹੈ ਤਾਂ ਤੁਹਾਡੇ ਲਈ ਚੰਗੀ ਖਬਰ ਹੈ। Microsoft ਨੇ ਆਪਣੇ Bing Image Creator ਲਈ ਇਕ ਵੱਡੀ ਅਪਡੇਟ ਜਾਰੀ ਕੀਤੀ ਹੈ ਜਿਸ ਤੋਂ ਬਾਅਦ Bing Image Creator ਦਾ ਇਸਤੇਮਾਲ ਬਹੁਤ ਹੀ ਆਸਾਨ ਹੋ ਗਿਆ ਹੈ। ਦੱਸ ਦੇਈਏ ਕਿ Bing Image Creator ਨੂੰ ਸਾਲ 2023 'ਚ ਲਾਂਚ ਕੀਤਾ ਗਿਆ ਸੀ ਪਰ ਇਹ ਓਨਾ ਲੋਕਪ੍ਰਸਿੱਧ ਨਹੀਂ ਹੋ ਸਕਿਆ।

ਕੀ ਹੈ Bing Image Creator

Bing Image Creator ਨੂੰ ਪਿਛਲੇ ਸਾਲ ਲਾਂਚ ਕੀਤਾ ਗਿਆ ਸੀ। ਇਹ ਇਕ ਏ.ਆਈ. ਇਮੇਜ ਜਨਰੇਟਰ ਹੈ ਜਿਸਦੀ ਵਰਤੋਂ ਕਰਦੇ ਹੋਏ ਤੁਸੀਂ ਏ.ਆਈ. ਤਸਵੀਰਾਂ ਬਣਾ ਸਕਦੇ ਹੋ। ਏ.ਆਈ. ਇਮੇਜ ਲਈ Bing Image Creator 'ਚ ਟੈਕਸਟ ਪ੍ਰੋਮਟ ਦੇਣਾ ਹੋਵੇਗਾ ਯਾਨੀ ਦੱਸਣਾ ਹੋਵੇਗਾ ਕਿ ਤੁਸੀਂ ਕਿਹੋ ਜਿਹੀ ਤਸਵੀਰ ਚਾਹੁੰਦੇ ਹੋ। Bing Image Creator ਇਮੇਜ ਬਣਾਉਣ ਲਈ DALL-E ਮਾਡਲ ਦੀ ਵਰਤੋਂ ਕਰਦਾ ਹੈ। ਹੁਣ ਇਸ ਨੂੰ DALL-E 3 PR16 ਮਾਡਲ ਦਾ ਵੀ ਸਪੋਰਟ ਮਿਲ ਗਿਆ ਹੈ ਜਿਸ ਤੋਂ ਬਾਅਦ ਇਸ ਦੀ ਸਪੀਡ ਵੱਧ ਗਈ ਹੈ। 

ਸਪੀਡ ਤੋਂ ਇਲਾਵਾ ਵੀ ਮਿਲੇਗਾ ਬਹੁਤ ਕੁਝ

Bing Image Creator ਲਈ ਹੁਣ ਤੁਹਾਨੂੰ ਇਕ ਨਵਾਂ ਡਿਜ਼ਾਈਨ ਮਿਲੇਗਾ। ਇਸ ਤੋਂ ਇਲਾਵਾ ਨਵੇਂ ਨੈਵੀਗੇਸ਼ਨ ਟੂਲ ਵੀ ਲਾਂਚ ਕੀਤੇ ਗਏ ਹਨ। ਲਾਈਟ ਅਤੇ ਡਾਰਕ ਮੋਡ ਲਈ ਸਵਿੱਚਰ ਦਿੱਤਾ ਗਿਆ ਹੈ। ਸਭ ਤੋਂ ਵੱਡੀ ਜੋ ਅਪਡੇਟ ਮਿਲੀ ਹੈ ਉਹ ਇਹ ਹੈ ਕਿ ਤੁਸੀਂ Bing Image Creator ਨੂੰ ਹੁਣ ਸਿੱਧਾ Edge ਬ੍ਰਾਊਜ਼ਰ 'ਚ ਇਸਤੇਮਾਲ ਕਰ ਸਕਦੇ ਹੋ ਯਾਨੀ ਯੂਜ਼ਰਜ਼ ਨੂੰ ਹੁਣ ਏ.ਆਈ. ਇਮੇਜ ਬਣਾਉਣ ਲਈ Bing Image Creator ਦੀ ਵੈੱਬਸਾਈਟ 'ਤੇ ਨਹੀਂ ਜਾਣਾ ਹੋਵੇਗਾ। ਪਹਿਲਾਂ ਅਜਿਹੀ ਨਹੀਂ ਸੀ। ਨਵਾਂ ਫੀਚਰ ਮੋਬਾਇਲ ਅਤੇ ਡੈਸਕਟਾਪ ਦੋਵਾਂ ਲਈ ਉਪਲੱਬਧ ਹੈ। 


author

Rakesh

Content Editor

Related News