ਹੁਣ ਕੋਈ ਵੀ ਬਣਾ ਸਕਦਾ ਹੈ ਫੇਸਬੁਕ ਦਾ 360 ਡਿਗਰੀ ਕੈਮਰਾ (ਵੀਡੀਓ)
Friday, Jul 29, 2016 - 04:42 PM (IST)
ਜਲੰਧਰ- ਸੋਸ਼ਲ ਮੀਡੀਆ ਦੀ ਵੱਡੀ ਸਾਈਟ ਫੇਸਬੁਕ ਵੱਲੋਂ ਹਾਲ ਹੀ ''ਚ ਲੋਕਾਂ ਲਈ ਇਕ ਖਾਸ ਪੇਸ਼ਕਸ਼ ਕੀਤੀ ਗਈ ਹੈ। ਫੇਸਬੁਕ ਆਪਣੇ ਸਰਾਊਂਡ 360 ਜੋ ਕਿ ਇਕ 17-ਕੈਮਰਾ ਐਰੇ ਨਾਲ 360 ਡਿਗਰੀ ਵੀਡੀਓ ਕੈਪਚਰ ਕਰਨ ਲਈ ਡਿਜ਼ਾਇਨ ਕੀਤਾ ਗਿਆ ਹੈ, ਲਈ ਓਪਨ ਸੋਰਸ ਦੇ ਰਹੀ ਹੈ। ਇਸ ਦਾ ਮਤਲਬ ਹੈ ਕਿ ਹੁਣ ਫੇਸਬੁਕ ਵੱਲੋਂ ਇਸ ਕੈਮਰੇ ਦੇ ਬਲੂਪ੍ਰਿੰਟ ਨੂੰ ਸਾਰਿਆਂ ਲਈ ਉਪਲੱਬਧ ਕੀਤਾ ਜਾ ਰਿਹਾ ਹੈ ਜਿਸ ਨਾਲ ਕੋਈ ਵੀ ਫੇਸਬੁਕ ਦੇ ਇਸ ਕੈਮਰੇ ਨੂੰ ਆਪ ਤਿਆਰ ਕਰ ਸਕਦਾ ਹੈ। ਇਨਾਂ ਹੀ ਨਹੀਂ ਕੰਪਨੀ ਵੱਲੋਂ ਇਸ ਦੇ ਪੁਰਜਿਆਂ ਨੂੰ ਜੋੜਨ ਲਈ ਸਟਿਚਿੰਗ ਸਾਫਟਵੇਅਰ ਵੀ ਉਪਲੱਬਧ ਕੀਤਾ ਜਾ ਰਿਹਾ ਹੈ। ਇਕ ਰਿਪੋਰਟ ਫੇਸਬੁਕ ਦੇ ਇੰਜੀਨੀਅਰ ਡਾਇਰੈਕਟਰ ਬ੍ਰਾਇਨ ਕੈਬ੍ਰਲ ਦੇ ਮੁਤਾਬਿਕ ਫੇਸਬੁਕ ਦੀ ਪਸੰਦਿਦਾ ਕੰਫੀਗ੍ਰੇਸ਼ਨ, ਜਿਸ ਕੈਮਰੇ ਦੀ ਕੀਮਤ 30,000 ਡਾਲਰ ਦੇ ਲਗਭਗ ਹੈ, ਨੂੰ ਬਣਾਉਣ ਅਤੇ ਸਾਰੇ ਪੁਰਜ਼ਿਆਂ ਨੂੰ ਜੋੜਨ ''ਚ ਸਿਰਫ ਚਾਰ ਘੰਟੇ ਦਾ ਸਮਾਂ ਲਗ ਸਕਦਾ ਹੈ।
ਅਪ੍ਰੈਲ ''ਚ ਹੋਈ ਫੇਸਬੁਕ ਦੀ ਐੱਫ8 ਡਵੈਲਪਰ ਕਾਨਫਰੰਸ ਦੌਰਾਨ ਕੰਪਨੀ ਵੱਲੋਂ ਆਪਣੇ ਇਸ ਸਰਾਊਂਡ 360 ਲਈ ਹਾਰਡਵੇਅਰ ਅਤੇ ਸਾਫਟਵੇਅਰ ਦੇ ਓਪਨ ਸੋਰਸ ਬਣਾਉਣ ਦੀ ਗੱਲ ਕਹੀ ਗਈ ਸੀ ਜਿਸ ਨੂੰ ਪਬਲਿਕ ਲਈ ਹੁਣ ਤੱਕ ਜਾਰੀ ਨਹੀਂ ਸੀ ਕੀਤਾ ਗਿਆ। ਹੁਣ ਜੋ ਵੀ ਇਸ ਕੈਮਰੇ ਨੂੰ ਬਣਾਉਣਾ ਚਾਹੁੰਦਾ ਹੈ ਉਨ੍ਹਾਂ ਲਈ ਗਿਟਹੱਬ (Gitub) ''ਤੇ ਕੈਮਰੇ ਦੇ ਡਿਜ਼ਾਇਨਜ਼, ਅਸੈਂਬਲ ਕਰਨ ਲਈ ਇੰਸਟ੍ਰਕਸ਼ਨਜ਼, ਕੰਟਰੋਲ ਸਾਫਟਵੇਅਰ ਅਤੇ ਕੋਡਜ਼ ਪੀ.ਡੀ.ਐੱਫ. ਦੇ ਤੌਰ ''ਤੇ ਉਪਲੱਬਧ ਹਨ। ਸਰਾਊਂਡ 360 ਕੈਮਰਾ 8ਕੇ ਤੱਕ ਵੀ ਵੀਡੀਓ ਨੂੰ ਪ੍ਰੋਡਿਊਸ ਕਰ ਸਕਦਾ ਹੈ ਅਤੇ ਇਹ ਦੋ ਬੋਟੋਮ ਫੇਸਿੰਗ ਕੈਮਰੇ ਦੀ ਵਰਤੋਂ ਨਾਲ ਵੀਡੀਓ ਨੂੰ ਕੈਪਚਰ ਕਰਦਾ ਹੈ। ਇਸ ਨਾਲ ਵੀ.ਆਰ. ਕੈਮਰੇ ਨੂੰ ਖੁੱਦ ਇਨਵੈਂਟ ਕੀਤਾ ਜਾ ਸਕਦਾ ਹੈ ਅਤੇ ਇਸ ਤੁਸੀਂ ਉਪੱਰ ਦਿੱਤੀ ਵੀਡੀਓ ''ਚ ਦੇਖ ਸਕਦੇ ਹੋ।
