ਹੁਣ ਬਿਨਾਂ ਬੈਂਕ ਅਕਾਊਂਟ ਵਾਲੇ ਵੀ ਕਰ ਸਕਣਗੇ UPI ਪੇਮੈਂਟ, Google Pay ਨੇ ਪੇਸ਼ ਕੀਤਾ ਨਵਾਂ ਫੀਚਰ

Friday, Oct 04, 2024 - 12:04 AM (IST)

ਨੈਸ਼ਨਲ ਡੈਸਕ- ਗੂਗਲ ਨੇ ਆਪਣੇ ਪੇਮੈਂਟ ਪਲੇਟਫਾਰਮ, ਗੂਗਲ ਪੇਅਲਈ ਇਕ ਨਵਾਂ ਫੀਚਰ "UPI Circle" ਲਾਂਚ ਕਰਨ ਦਾ ਐਲਾਨ ਕੀਤਾ ਹੈ। ਇਹ ਫੀਚਰ ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ ਇੰਡੀਆ (NPCI) ਦੁਆਰਾ ਪੇਸ਼ ਕੀਤਾ ਗਿਆ ਹੈ, ਜਿਸ ਨਾਲ ਹੁਣ ਬਿਨਾਂ ਬੈਂਕ ਅਕਾਊਂਟ ਵਾਲੇ ਲੋਕ ਵੀ UPI ਪੇਮੈਂਟ ਕਰ ਸਕਣਗੇ। ਗੂਗਲ ਪੇਅ ਭਾਰਤ 'ਚ ਸਭ ਤੋਂ ਲਕਪ੍ਰਸਿੱਧ UPI ਐਪ 'ਚੋਂ ਇਕ ਹੈ ਅਤੇ ਇਹ ਨਵਾਂ ਫੀਚਰ ਜਲਦੀ ਹੀ ਗੂਗਲ ਪੇਅ ਯੂਜ਼ਰਜ਼ ਦੇ ਸਮਾਰਟਫੋਨ 'ਚ ਉਪਲੱਬਧ ਹੋਵੇਗਾ। ਆਓ ਜਾਣਦੇ ਹਾਂ UPI Circle ਕੀ ਹੈ ਅਤੇ ਇਹ ਕਿਵੇਂ ਕੰਮ ਕਰਦਾ ਹੈ। 

UPI Circle ਕੀ ਹੈ

UPI Circle ਇਕ ਸਮਰਪਿਤ ਪੇਮੈਂਟ ਸਰਵਿਸ ਹੈ ਜੋ UPI ਪੇਮੈਂਟ ਨੂੰ ਹੋਰ ਵੀ ਆਸਾਨ ਬਣਾਉਂਦੀ ਹੈ। ਇਸ ਵਿਚ ਇਕ UPI ਯੂਜ਼ਰ ਆਪਣੇ ਪਰਿਵਾਰ ਦੇ ਮੈਂਬਰਾਂ ਜਾਂ ਰਿਸ਼ਤੇਦਾਰਾਂ ਨੂੰ ਆਪਣੇ ਨਾਲ ਜੋੜ ਸਕਦਾ ਹੈ, ਚਾਹੇ ਉਨ੍ਹਾਂ ਕੋਲ ਆਪਣਾ ਬੈਂਕ ਅਕਾਊਂਟ ਨਾ ਹੋਵੇ। ਇਹ ਫੀਚਰ ਉਨ੍ਹਾਂ ਲੋਕਾਂ ਲਈ ਬੇਹੱਦ ਉਪਯੋਗੀ ਹੈ, ਜੋ ਕਿਸੇ ਹੋਰ 'ਤੇ ਕੈਸ਼ ਲਈ ਨਿਰਭਰ ਰਹਿੰਦੇ ਹਨ। UPI Circle 'ਚ ਜੁੜਨ ਤੋਂ ਬਾਅਦ ਇਹ ਲੋਕ ਵੀ ਡਿਜੀਟਲ ਪੇਮੈਂਟ ਕਰ ਸਕਣਗੇ। 

UPI Circle 'ਚ ਡੈਲੀਗੇਸ਼ਨ ਦੇ ਤਰੀਕੇ

UPI Circle 'ਚ ਯੂਜ਼ਰ ਕੋਲ ਦੋ ਤਰ੍ਹਾਂ ਦੇ ਡੈਲੀਗੇਸ਼ਨ ਦੇ ਆਪਸ਼ਨ ਹੁੰਦੇ ਹਨ

1. ਫੁਲ ਡੈਲੀਗੇਸ਼ਨ (Full Delegation): ਇਸ ਵਿਚ ਪ੍ਰਾਈਮਰੀ ਯੂਜ਼ਰ (ਜਿਸ ਕੋਲ ਬੈਂਕ ਅਕਾਊਂਟ ਹੈ) 15,000 ਰੁਪਏ ਤਕ ਦੀ ਮਾਸਿਕ ਸੀਮਾ ਸੈੱਟ ਕਰ ਸਕਦਾ ਹੈ। ਇਸ ਦਾ ਮਤਲਬ ਹੈ ਕਿ ਸਰਕਿਲ 'ਚ ਜੁੜੇ ਦੂਜੇ ਯੂਜ਼ਰਜ਼ ਬਿਨਾਂ ਕਿਸੇ ਅਨੁਮਤੀ ਦੇ ਪੂਰੇ ਮਹੀਨੇ 'ਚ ਜ਼ਿਆਦਾ ਤੋਂ ਜ਼ਿਆਦਾ 5,000 ਰੁਪਏ ਤਕ ਦੀ ਪੇਮੈਂਟ ਕਰ ਸਕਦੇ ਹਨ। 

2. ਅੰਸ਼ਕ ਡੈਲੀਗੇਸ਼ਨ (Partial Delegation): ਇਸ ਆਪਸ਼ਨ 'ਚ ਸਾਰੇ ਸੈਕੇਂਡਰੀ ਯੂਜ਼ਰਜ਼ ਨੂੰ ਹਰ ਟ੍ਰਾਂਜੈਕਸ਼ਨ ਲਈ ਪ੍ਰਾਈਮਰੀ ਯੂਜ਼ਰ ਤੋਂ ਮਨਜ਼ੂਰੀ ਲੈਣੀ ਹੋਵੇਗੀ। 

UPI Circle ਕਿਵੇਂ ਕਰਦਾ ਹੈ ਕੰਮ

UPI Circle ਦੀ ਵਰਤੋਂ ਕਰਨ ਲਈ ਪ੍ਰਾਈਮਰੀ ਯੂਜ਼ਰ ਕੋਲ ਇਕ ਬੈਂਕ ਅਕਾਊਂਟ ਹੋਣਾ ਜ਼ਰੂਰੀ ਹੈ, ਜੋ UPI ਐਪ ਨਾਲ ਲਿੰਕ ਕੀਤਾ ਗਿਆ ਹੋਵੇ। ਉਥੇ ਹੀ ਸੈਕੇਂਡਰੀ ਯੂਜ਼ਰਜ਼ ਨੂੰ ਸਿਰਫ UPI ID ਦੀ ਲੋੜ ਹੋਵੇਗੀ, ਜਿਸ ਨੂੰ ਉਹ ਆਪਣੇ ਪੇਮੈਂਟ ਐਪ ਨਾਲ ਬਣਾ ਸਕਦੇ ਹਨ। ਪ੍ਰਾਈਮਰੀ ਯੂਜ਼ਰ ਦੀ ਕਾਨਟੈਕਟ ਲਿਸਟ 'ਚ ਸੈਕੇਂਡਰੀ ਯੂਜ਼ਰ ਦਾ ਹੋਣਾ ਵੀ ਜ਼ਰੂਰੀ ਹੈ ਤਾਂ ਜੋ ਸਰਕਿਲ 'ਚ ਜੋੜਿਆ ਜਾ ਸਕੇ। 

ਸੈਕੰਡਰੀ ਯੂਜ਼ਰਜ਼ QR ਕੋਡ ਨੂੰ ਸਕੈਨ ਕਰਕੇ ਭੁਗਤਾਨ ਕਰ ਸਕਦੇ ਹਨ। ਜੇਕਰ ਡੈਲੀਗੇਸ਼ਨ ਅੰਸ਼ਕ ਹੈ, ਤਾਂ ਪ੍ਰਾਇਮਰੀ ਉਪਭੋਗਤਾ ਦੀ ਇਜਾਜ਼ਤ ਦੀ ਲੋੜ ਹੋਵੇਗੀ। ਪਰ ਜੇ ਵਫ਼ਦ ਪੂਰਾ ਹੋ ਗਿਆ ਹੈ, ਤਾਂ ਇਜਾਜ਼ਤ ਦੀ ਲੋੜ ਨਹੀਂ ਹੈ. ਇਹ ਨਵੀਂ UPI ਸਰਕਲ ਵਿਸ਼ੇਸ਼ਤਾ Google Pay ਉਪਭੋਗਤਾਵਾਂ, ਖਾਸ ਤੌਰ 'ਤੇ ਜਿਨ੍ਹਾਂ ਕੋਲ ਬੈਂਕ ਖਾਤਾ ਨਹੀਂ ਹੈ, ਲਈ ਡਿਜੀਟਲ ਭੁਗਤਾਨ ਨੂੰ ਹੋਰ ਵੀ ਸਰਲ ਅਤੇ ਵਧੇਰੇ ਪਹੁੰਚਯੋਗ ਬਣਾ ਦੇਵੇਗਾ।


Rakesh

Content Editor

Related News