ਹੁਣ ਸਸਤੇ ਏਅਰਪੋਡਸ ਲਾਂਚ ਕਰੇਗੀ ਐਪਲ
Sunday, Feb 23, 2020 - 02:07 AM (IST)

ਗੈਜੇਟ ਡੈਸਕ—ਐਪਲ ਨੇ ਹਾਲ ਹੀ 'ਚ ਆਪਣੇ ਟਰੂ ਵਾਇਰਲੈਸ ਈਅਰਬਡਸ ਏਅਰਪੋਡਸ ਪ੍ਰੋ (AirPods Pro) ਲਾਂਚ ਕੀਤੇ ਸਨ। ਕੰਪਨੀ ਨੇ ਇਹ ਈਅਰਬਡਸ ਐਕਟੀਵ ਨੁਆਇਜ਼ ਕੈਂਸਲੇਸ਼ਨ ਫੀਚਰ ਨਾਲ ਲਾਂਚ ਕੀਤੇ ਹਨ। ਹੁਣ ਤਾਈਵਾਨ ਦੇ ਇਕ ਪਬਲੀਕੇਸ਼ਨ DigiTimes ਨੇ ਆਪਣੀ ਇਕ ਰਿਪੋਰਟ 'ਚ ਦਾਅਵਾ ਕੀਤਾ ਹੈ ਕਿ ਕੰਪਨੀ ਹੁਣ ਸਸਤੇ ਏਅਰਪੋਡਸ ਲਿਆਉਣ ਦੀ ਤਿਆਰੀ ਕਰ ਰਹੀ ਹੈ। ਪਬਲੀਕੇਸ਼ਨ ਨੇ ਆਪਣੇ ਸਬਸਕਰਾਈਬਰਸ ਲਈ ਇਕ ਸਟੋਰੀ ਪ੍ਰੀ-ਵਿਊ ਜਾਰੀ ਕੀਤਾ ਹੈ ਜਿਸ 'ਚ ਇਹ ਦਾਅਵਾ ਕੀਤਾ ਗਿਆ ਹੈ ਕਿ ਐਪਲ ਸਸਤੇ ਏਅਰਪੋਡਸ ਲਿਆਵੇਗੀ। ਹਾਲਾਂਕਿ ਇਨ੍ਹਾਂ ਈਅਰਪੋਡਸ ਦੀ ਕੀਮਤ ਦੇ ਬਾਰੇ 'ਚ ਅਜੇ ਤਕ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
ਮੌਜੂਦਾ ਵੇਰੀਐਂਟ ਤੋਂ ਸਸਤੇ ਹੋਣਗੇ ਏਅਰਪੋਡਸ ਲਾਈਟ
ਰਿਪੋਰਟ ਮੁਤਾਬਕ ਕੰਪਨੀ ਏਅਰਪੋਡਸ ਪ੍ਰੋ ਦਾ ਸਸਤਾ ਵਰਜ਼ਨ AirPods Lite ਲਾਂਚ ਕਰੇਗੀ। ਤਾਈਵਾਨ ਦੇ ਇਸ ਪਬਲੀਕੇਸ਼ਨ ਨੇ ਇਸ ਤੋਂ ਪਹਿਲਾਂ ਵੀ ਸਸਤੇ ਏਅਰਪੋਡਸ ਦੇ ਬਾਰੇ 'ਚ ਦਾਅਵਾ ਕੀਤਾ ਸੀ। ਹੁਣ ਆਪਣੇ ਨਵੇਂ ਸਟੋਰੀ ਪ੍ਰੀਵਿਊ 'ਚ ਪਬਲੀਕੇਸ਼ਨ ਨੇ ਫਿਰ ਇਕ ਵਾਰ ਇਹ ਦਾਅਵਾ ਕੀਤਾ ਹੈ।
ਏਅਰਪੋਡਸ ਪ੍ਰੋ ਦੇ ਮੌਜੂਦਾ ਵਰਜ਼ਨ 'ਚ ਹਨ ਇਹ ਫੀਚਰਸ
ਐਪਲ ਦੇ ਮੌਜੂਦਾ ਏਅਰਪੋਡਸ 'ਚ ਵਨ-ਟੈਪ ਸੈਟਅਪ ਐਕਸਪੀਰੀਅੰਸ ਤੋਂ ਇਲਾਵਾ ਬਿਹਤਰੀਨ ਸਾਊਂਡ ਅਤੇ ਆਈਕਾਨਿਕ ਵਾਇਰਲੈਸ ਡਿਜ਼ਾਈਨ ਯੂਜ਼ਰਸ ਨੂੰ ਦਿੱਤਾ ਗਿਆ ਹੈ। ਦੱਸ ਦੇਈਏ ਕਿ ਨਵੇਂ Apple AirPods Pro ਤੋਂ ਇਲਾਵਾ ਐਪਲ ਨੇ ਪੁਰਾਣੇ ਮਾਡਲ ਦੀ ਨਵੀਂ ਕੀਮਤ ਵੀ ਸ਼ੇਅਰ ਕੀਤੀ ਹੈ। ਫਰਸਟ ਜਨਰੇਸ਼ਨ Apple Airpods ਇਸ ਦੇ ਚਾਰਜਿੰਗ ਕੇਸ ਨਾਲ 14,900 ਰੁਪਏ 'ਚ ਮਿਲ ਰਹੇ ਹਨ।
ਸਸਤੇ ਆਈਫੋਨ ਦਾ ਵੀ ਹੈ ਇੰਤਜ਼ਾਰ
ਸਸਤੇ ਏਅਰਪੋਡਸ ਤੋਂ ਇਲਾਵਾ ਕੰਪਨੀ ਸਸਤਾ ਆਈਫੋਨ ਵੀ ਲਾਂਚ ਕਰੇਗੀ। ਐਪਲ ਵੱਲੋਂ ਅਫੋਰਡੇਬਲ ਆਈਫੋਨ ਮਾਡਲ ਐਪਲ ਆਈਫੋਨ ਐੱਸ.ਈ.2 ਜਲਦ ਲਾਂਚ ਕੀਤਾ ਜਾ ਸਕਦਾ ਹੈ। ਇਸ ਸਮਾਰਟਫੋਨ ਨਾਲ ਜੁੜੀ ਲੀਕਸ ਅਤੇ ਡੀਟੇਲਸ ਲੰਬੇ ਸਮੇਂ ਤੋਂ ਆਨਲਾਈਨ ਸ਼ੇਅਰ ਕੀਤੀ ਜਾ ਰਹੀ ਹੈ। ਲੀਕਸ ਦੀ ਮੰਨੀਏ ਤਾਂ ਆਈਫੋਨ ਐੱਸ.ਈ.2 ਜਾਂ ਆਈਫੋਨ9 ਦਾ ਡਿਜ਼ਾਈਨ ਪੁਰਾਣੇ ਆਈਫੋਨ 8 ਵਰਗਾ ਹੀ ਹੋਵੇਗਾ ਅਤੇ ਇਸ ਸਮਾਰਟਫੋਨ ਦਾ ਡਿਜ਼ਾਈਨ 2019 'ਚ ਲਾਂਚ ਐਪਲ ਆਈਫੋਨ 11 ਸੀਰੀਜ਼ ਨਾਲ ਵੀ ਇੰਸਪਾਇਰ ਹੋ ਸਕਦਾ ਹੈ।