ਸਮਾਰਟਫੋਨ ਬਾਜ਼ਾਰ ’ਚ ਐਂਟਰੀ ਕਰਨ ਦੀ ਤਿਆਰੀ ’ਚ ਨਵੀਂ ਕੰਪਨੀ, ਪਾਵਰਬੈਂਕ ਵੀ ਕਰੇਗੀ ਲਾਂਚ

Saturday, Oct 16, 2021 - 05:12 PM (IST)

ਗੈਜੇਟ ਡੈਸਕ– ਵਨਪਲੱਸ ਦੇ ਕੋ-ਫਾਊਂਡਰ ਕਾਰਲ ਪੇਈ ਨੇ ਕੁਝ ਮਹੀਨੇ ਪਹਿਲਾਂ ਹੀ ਨਵੀਂ ਕੰਪਨੀ Nothing ਤਹਿਤ ਈਅਰਬਡਸ Nothing ear (1) ਪੇਸ਼ ਕੀਤੇ ਸਨ। ਲੋਕਾਂ ਨੂੰ ਇਹ ਟਰੂ-ਵਾਇਰਲੈੱਸ ਈਅਰਬਡਸ ਕਾਫੀ ਪਸੰਦ ਆਏ ਅਤੇ ਹੁਣ ਈਅਰਬਡਸ ਦੀ ਸਫਲਤਾ ਤੋਂ ਬਾਅਦ ਕੰਪਨੀ ਸਮਾਰਟਫੋਨ ਬਾਜ਼ਾਰ ’ਚ ਐਂਟਰੀ ਕਰਨ ਦੀ ਤਿਆਰੀ ਕਰ ਰਹੀ ਹੈ। ਰਿਪੋਰਟ ਮੁਤਾਬਕ, Nothing ਜਲਦ ਹੀ ਆਪਣਾ ਪਹਿਲਾ ਸਮਾਰਟਫੋਨ ਪੇਸ਼ ਕਰੇਗੀ। Mobile91 ਦੀ ਇਕ ਰਿਪੋਰਟ ਮੁਤਾਬਕ, ਇਸ ਨਵੇਂ ਸਮਾਰਟਫੋਨ ਲਈ Nothing ਚਿੱਪਸੈੱਟ ਨਿਰਮਾਤਾ ਕੰਪਨੀ ਕੁਆਲਕਾਮ ਨਾਲ ਗੱਲ ਕਰ ਰਹੀ ਹੈ। 

PunjabKesari

ਸਮਾਰਟਫੋਨ ਤੋਂ ਇਲਾਵਾ Nothing ਦੇ ਪਾਵਰਬੈਂਕ ਦੇ ਵੀ ਬਾਜ਼ਾਰ ’ਚ ਜਲਦ ਆਉਣ ਦੀ ਖਬਰ ਹੈ। ਇਸ ਨੂੰ Nothing Power (1) ਦੇ ਨਾਂ ਨਾਲ ਪੇਸ਼ ਕੀਤਾ ਜਾ ਸਕਦਾ ਹੈ। Nothing ਦਾ ਸਮਾਰਟਫੋਨ ਸਾਲ 2022 ਦੀ ਸ਼ੁਰੂਆਤ ’ਚ ਲਾਂਚ ਹੋ ਸਕਦਾ ਹੈ। ਇਸ ਨਵੀਂ ਕੰਪਨੀ ਦੇ ਸਮਾਰਟਫੋਨ ਵਨਪਲੱਸ ਅਤੇ ਸੈਮਸੰਗ ਵਰਗੇ ਸਮਾਰਟਫੋਨਾਂ ਦੇ ਪ੍ਰੋਡਕਟਸ ਨੂੰ ਟੱਕਰ ਦੇਣਗੇ। 


Rakesh

Content Editor

Related News