Nothing Ear 1 ਦਾ ਬਲੈਕ ਐਡੀਸ਼ਨ ਭਾਰਤ ’ਚ ਲਾਂਚ, ਕ੍ਰਿਪਟੋਕਰੰਸੀ ’ਚ ਕਰ ਸਕੋਗੇ ਪੇਮੈਂਟ

Thursday, Dec 02, 2021 - 12:57 PM (IST)

ਗੈਜੇਟ ਡੈਸਕ– ਨਥਿੰਗ ਈਅਰ 1 ਦਾ ਬਲੈਕ ਐਡੀਸ਼ਨ ਭਾਰਤ ’ਚ ਲਾਂਚ ਹੋ ਗਿਆ ਹੈ। Nothing Ear 1 ਵਨਪਲੱਸ ਦੇ ਕੋ-ਫਾਊਂਡਰ ਕਾਰਲ ਪੇਈ ਦੀ ਨਵੀਂ ਕੰਪਨੀ ਦਾ ਪਹਿਲਾ ਪ੍ਰੋਡਕਟ ਹੈ। ਪਹਿਲਾਂ ਤੋਂ Nothing Ear 1 ਭਾਰਤੀ ਬਾਜ਼ਾਰ ’ਚ ਚਿੱਟੇ ਰੰਗ ’ਚ ਉਪਲੱਬਧ ਸੀ। Nothing Ear 1 TWS ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਇਸ ਦਾ ਡਿਜ਼ਾਇਨ ਪਾਰਦਰਸ਼ੀ ਹੈ। 

Nothing Ear 1 ਬਲੈਕ ਐਡੀਸ਼ਨ ਦੀ ਪਾਰਦਰਸ਼ੀ ਕੇਸ ’ਚ ਹੀ ਲਾਂਚ ਹੋਇਆ ਹੈ। ਨਵੇਂ ਐਡੀਸ਼ਨ ’ਚ ਬਡਸ ਦਾ ਡਿਜ਼ਾਇਨ ਮੈਟ ਬਲੈਕ ਹੈ ਜਿਸ ਦੇ ਨਾਲ ਸਿਲੀਕਾਨ ਈਅਰਬਡਸ ਹੈ। Nothing Ear 1 ਬਲੈਕ ਐਡੀਸ਼ਨ ਦੀ ਕੀਮਤ 6,999 ਰੁਪਏ ਰੱਖੀ ਗਈ ਹੈ। ਦੱਸ ਦੇਈਏ ਕਿ ਵਾਈਟ ਵੇਰੀਐਂਟ ਦੀ ਕੀਮਤ ਵੀ 6,999 ਰੁਪਏ ਹੀ ਹੈ। Nothing Ear 1 ਬਲੈਕ ਦੀ ਵਿਕਰੀ 13 ਦਸੰਬਰ ਤੋਂ ਫਲਿਪਕਾਰਟ ਰਾਹੀਂ ਹੋਵੇਗੀ। 

Nothing Ear 1 ਬਲੈਕ ਦੇ ਨਾਲ ਕੰਪਨੀ ਨੇ ਕ੍ਰਿਪਟੋਕਰੰਸੀ ਪੇਮੈਂਟ ਦਾ ਵੀ ਐਲਾਨ ਕਰ ਦਿੱਤਾ ਹੈ ਯਾਨੀ ਹੁਣ ਤੁਸੀਂ ਕੰਪਨੀ ਦੀ ਵੈੱਬਸਾਈਟ ਤੋਂ Nothing Ear 1 ਖਰੀਦਣ ਤੋਂ ਬਾਅਦ ਕ੍ਰਿਪਟੋਕਰੰਸੀ ’ਚ ਵੀ ਪੇਮੈਂਟ ਕਰ ਸਕਦੇ ਹੋ, ਹਾਲਾਂਕਿ ਇਹ ਸੁਵਿਧਾ ਫਿਲਹਾਲ ਭਾਰਤੀ ਗਾਹਕਾਂ ਲਈ ਨਹੀਂ ਹੈ। 

Nothing Ear 1 ਦੀਆਂ ਖੂਬੀਆਂ
Nothing Ear 1 ਇਕ ਪਾਰਦਰਸ਼ੀ ਕੇਸ ਨਾਲ ਆਉਂਦਾ ਹੈ। ਇਸ ਤੋਂ ਇਲਾਵਾ ਇਹ ਬਡਸ ਵੀ ਪਾਰਦਰਸ਼ੀ ਹੈ। Nothing Ear 1 ਦੇ ਨਾਲ ਐਕਟਿਵ ਨੌਇਜ਼ ਕੈਂਸਿਲੇਸ਼ਨ ਦੀ ਵੀ ਸੁਵਿਧਾ ਮਿਲਦੀ ਹੈ, ਇਸ ਲਈ ਦੋ ਵੱਖ-ਵੱਖ ਲੈਵਲ ਮਿਲਦੇ ਹਨ। ਇਸ ਦੇ ਨਾਲ ਟ੍ਰਾਂਸਪੈਰੇਂਸੀ ਮੋਡ ਵੀ ਹੈ ਜੋ ਸਰਾਊਂਡ ਸਾਊਂਡ ’ਚ ਮਦਦ ਕਰਦਾ ਹੈ। 

Nothing Ear 1 ਦੀ ਬੈਟਰੀ ਨੂੰ ਲੈ ਕੇ 5.7 ਘੰਟਿਆਂ ਦੇ ਬੈਕਅਪ ਦਾ ਦਾਅਵਾ ਕੀਤਾ ਗਿਆ ਹੈ। ਉਥੇ ਹੀ ਚਾਰਜਿੰਗ ਕੇਸ ਨਾਲ ਬੈਟਰੀ ਲਾਈਫ 34 ਘੰਟਿਆਂ ਦੀ ਹੈ। Nothing Ear 1 ’ਚ ਚਾਰਜਿੰਗ ਲਈ ਯੂ.ਐੱਸ.ਬੀ. ਟਾਈਪ-ਸੀ ਅਤੇ ਵਾਇਰਲੈੱਸ ਚਾਰਜਿੰਗ ਦਾ ਵੀ ਸਪੋਰਟ ਹੈ। ਦਾਅਵਾ ਹੈ ਕਿ 10 ਮਿੰਟ ਦੀ ਚਾਰਜਿੰਗ ’ਚ 8 ਘੰਟਿਆਂ ਦੇ ਬੈਕਅਪ ਦਾ ਦਾਅਵਾ ਕੀਤਾ ਗਿਆ ਹੈ। 

Nothing Ear 1 ’ਚ 11.6mm ਦਾ ਡਾਇਨਾਮਿਕ ਡ੍ਰਾਈਵਰ ਦਿੱਤਾ ਗਿਆ ਹੈ। ਇਸ ਨੂੰ ਸਵੀਡਨ ਦੀ ਟੀਨੇਜ ਇੰਜੀਨੀਅਰਿੰਗ ਦੀ ਮਦਦ ਨਾਲ ਡਿਜ਼ਾਇਨ ਅਤੇ ਡਿਵੈਲਪ ਕੀਤਾ ਗਿਆ ਹੈ। ਕੁਨੈਕਟੀਵਿਟੀ ਲਈ ਇਸ ਵਿਚ ਬਲੂਟੁੱਥ 5.2 ਹੈ ਜਿਸ ਦੇ ਨਾਲ ਐੱਸ.ਬੀ.ਸੀ. ਅਤੇ ਏ.ਏ.ਸੀ. ਬਲੂਟੁੱਥ ਕੋਡੇਕ ਦਾ ਵੀ ਸਪੋਰਟ ਹੈ। 


Rakesh

Content Editor

Related News