ਗਲੋਬਲ ਸਾਈਬਕ ਹਮਲੇ ਪਿੱਛੇ ਹੋ ਸਕਦੈ ਨਾਰਥ ਕੋਰੀਆ ਦਾ ਹੱਥ : ਸਾਊਥ ਕੋਰੀਆ

05/17/2017 2:48:41 PM

ਜਲੰਧਰ- ਸਾਊਥ ਕੋਰੀਆ ਦੇ ਸਾਈਬਰ ਸਕਿਓਰਿਟੀ ਐਕਸਪਰਟ ਨੇ ਮੰਗਲਵਾਰ ਨੂੰ ਦੱਸਿਆ ਕਿ ਸਾਡੇ ਕੋਲ ਬਹੁਤ ਸਾਰੇ ਪੱਕੇ ਸਬੂਤ ਹਨ ਜੋ ਇਹ ਦੱਸਦੇ ਹਨ ਕਿ ਹਾਲਹੀ ''ਚ 100 ਤੋਂ ਜ਼ਿਆਦਾ ਦੇਸ਼ਾਂ ਦੇ ਕੰਪਿਊਟਰਸ ''ਤੇ ਹੋਏ ''ਰੈਨਸਮਵੇਅਰ'' ਅਟੈਕ ਦੇ ਪਿੱਛੇ ਨਾਰਥ ਕੋਰੀਆ ਦਾ ਹੱਥ ਹੋ ਸਕਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਿਸ ਤਰੀਕੇ ਨਾਲ ਹੈਕਰਜ਼ ਨੇ ਦੁਨੀਆ ਭਰ ਦੇ ਕੰਪਿਊਟਰਸ ਅਤੇ ਉਨ੍ਹਾਂ ਦੇ ਸਰਵਰ ਨੂੰ ਆਪਣਾ ਨਿਸ਼ਾਨਾ ਬਣਾਇਆ ਹੈ ਉਹ ਪਿਛਲੇ ਸਾਈਬਰ ਹਮਲੇ ਦੀ ਤਰ੍ਹਾਂ ਸੀ, ਜਿਸ ਲਈ ਉੱਤਰ ਕੋਰੀਆ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਸੀ। 
ਐਂਟੀਵਾਇਰਸ ਸਾਫਟਵੇਅਰ ਕੰਪਨੀ ਹਾਊਰੀ ਇੰਕ ਦੇ ਨਿਰਦੇਸ਼ਕ ਸਿਮਾਨ ਚਾਓ, ਜਿਨ੍ਹਾਂ ਨੇ ਸਾਲ 2008 ਦੌਰਾਨ ਨਾਰਥ ਕੋਰੀਆ ਦੇ ਮਾਲਵੇਅਰ ਦਾ ਅਧਿਐਨ ਕੀਤਾ ਸੀ ਅਤੇ ਉਸ ਸਬੰਧ ''ਚ ਸਰਕਾਰ ਨੂੰ ਸਲਾਹ ਦਿੱਤੀ ਸੀ, ਨੇ ਦੱਸਿਆ ਕਿ ਬਿਟਕਨ ਦੀ ਦੁਨੀਆ ''ਚ ਨਾਰਥ ਨਵਾਂ ਨਹੀਂ ਹੈ ਅਤੇ ਉਹ ਸਾਲ 2013 ਦੀ ਸ਼ੁਰੂਆਤ ਤੋਂ ਹੀ ਦੁਰਭਾਵਨਾ ਪੂਰਨ ਕੰਪਿਊਟਰ ਪ੍ਰੋਗਰਾਮ ਦੀ ਵਰਤੋਂ ਕਰਕੇ ਡਿਜੀਟਲ ਕਰੰਸੀ ਇਕੱਠੀ ਕਰ ਰਿਹਾ ਹੈ। 
ਹਾਲਹੀ ''ਚ ਹੋਏ ਸਾਈਬਰ ਹਮਲੇ ''ਚ ਹੈਕਰਜ਼ ਨੇ ਪੀੜਤਾਂ ਤੋਂ ਬਿਟਕਵਾਈਨ ਦੀ ਮੰਗ ਕੀਤੀ ਸੀ ਤਾਂ ਜੋ ਉਨ੍ਹਾਂ ਦੇ ਐਨਕ੍ਰਿਪਟਿਡ ਕੰਪਿਊਟਰ ਦੇ ਡਾਟਾ ਨੂੰ ਫਿਰ ਤੋਂ ਆਨ ਕੀਤਾ ਜਾ ਸਕੇ। ਪਿਛਲੇ ਸਾਲ ਚਾਓ ਨੇ ਨਾਰਥ ਕੋਰੀਆ ਦੇ ਇਕ ਇੰਟਰਨੈੱਟ ਐਡਰੈੱਸ ਰਾਹੀਂ ਇਕ ਹੈਕਰ ਨਾਲ ਰੈਨਸਮਵੇਅਰ ਦੀ ਡਿਵੈੱਲਪਮੈਂਟ ਬਾਰੇ ਗੱਲ ਕੀਤੀ ਸੀ ਅਤੇ ਉਨ੍ਹਾਂ ਸਾਊਥ ਕੋਰੀਆ ਦੇ ਅਧਿਕਾਰੀਆਂ ਨੂੰ ਇਸ ਨੂੰ ਲੈ ਕੇ ਅਲਰਟ ਵੀ ਕੀਤਾ ਸੀ।

Related News